ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰੂਹਾਂ

ਇਹ ਜਿਸਮਾਂ ਦੇ ਪਿਅਾਰਾਂ ਨੇ ਰੂਹਾਂ ਨੂੰ ਰੋਲ ਦਿੱਤਾ ੲੇ,
ਤਨ ਤੇ ਧਨ ਦੀ ਪਿਅਾਸ ਜੋ ਬੁੱਝਦੀ ਹੀ ਨਹੀਂ,
ਜਿਸਨੇ ਅੱਜ ਨਾ ਚਾਹੁੰਦੇ ਹੋੲੇ ਵੀ ਮੂੰਹ ਮਨ ਦਾ ਖੋਲ ਦਿੱਤਾ ੲੇ,,

ਨਾ ਤਾਂ ਰੱਬ ਨੇ ਮਸਜਿਦ ੳੁਲੀਕੀ,
ਨਾ ਹੀ ਵਾਹਿਅਾ ਸੀ ਮੰਦਿਰ,
ਪਰ ਇਹਨਾ ਪਿੱਛੇ ਲੱਗਕੇ,
ਲੱਖਾਂ ਹੀ ਇਨਸਾਨਾ ਨੇ ਇਨਸਾਨਾ ਦਾ ਖੂਨ ਡੋਲ੍ਹ ਦਿੱਤਾ ੲੇ,,

ਸ਼ਰਮ ਅਾੳੁਂਦੀ ਹੈ ਮੈਨੂੰ ਮੇਰੇ ਦੇਸ਼ ਦੇ ਕਨੂੰਨ ਤੇ,
ਜਿੱਥੇ ਮਾੜਾ ਬੰਦਾ ਸਾਰੀ ੳੁਮਰ ਖਾਂਦਾ ਰਿਹਾ ਧੱਕੇ ਇਨਸਾਫ਼
ਲੲੀ,
ਪਰ ਦੇਖ ਕੇ ਪੈਸੇ ੲੇਸ ਅੰਨ੍ਹੀ ਬੀਬੀ ਨੇ ਵੀ ਝੱਟ ਤੱਕੜੇ ਦੇ ਹੱਕ ਵਿਚ ਤੋਲ ਦਿੱਤਾ ੲੇ,,

ਮੇਰੀ ਜਿੰਦਗੀ ਦੀ ਕਿਤਾਬ ਮੈਨੂੰ ਖਿਲਰੀ ਜੀ ਲੱਗ ਰਹੀ ੲੇ,
ਲੱਗਦਾ ੳੁਹਨਾਂ ਝੂਠਾ ਸਾਬਿਤ ਕਰਨ ਲੲੀ,
ਮੇਰਾ ਹਰ ਸੱਚ ਫਰੋਲ੍ਹ ਦਿੱਤਾ ੲੇ,,

ਮੈ ਇਕੱਲਾ ਨਹੀ ੳੁੱਠਿਅਾ,
ਮੇਰੇ ਪਿਛੇ ਹੋਰ ਵੀ ਬਥੇਰੇ ਜਾਗ ਰਹੇ ਨੇ,
ਤਾਂਹੀ ਜਗਦੀਪ ਨਾਲ ਬੀਰੋਕੇ ਵੀ ਬੋਲ ਦਿੱਤਾ ੲੇ

ਲੇਖਕ : ਜਗਦੀਪ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :774
ਲੇਖਕ ਬਾਰੇ
ਆਪ ਜੀ ਨੋਜੁਆਨ ਪੰਜਾਬੀ ਲੇਖਕ ਹੋ ਆਪ ਜੀ ਦੇ ਲੇਖ ਸਮਾਜੀਕ ਸਰੋਕਾਰ ਦਾ ਅੰਤਰ ਦ੍ਰਿਸ਼ ਪੇਸ਼ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017