ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੁਨੀਆ ਦਾ ਮੰਦੜਾ ਹਾਲ ਯਾਰੋ

ਝੂੱਠ ਵਿਕਦਾ ਧੜਲੇ ਨਾਲ ਯਾਰੋ।
ਦੁਨੀਆ ਦਾ ਮੰਦੜਾ ਹਾਲ ਯਾਰੋ।

ਸੱਚੇ ਦੀ ਨਾ ਸੁਣਦਾ ਬਾਤ ਕੋਈ।
ਦੁਨੀਆ ਬੇਈਮਾਨਾ ਸੰਗ ਖਲੋਈ।
ਮਿਲੇ ਨਾ ਸੱਚ ਦਾ ਗਾਹਕ ਕੋਈ,
ਝੂੱਠੇ ਹੋਏ ਨੇ ਮਾਲਾ ਮਾਲ ਯਾਰੋ,
ਦੁਨੀਆ ਦਾ…

ਹੱਕ ਸੱਚ ਲਈ ਲੜਨ ਵਾਲੇ।
ਕੱਦੇ ਨਾ ਕਰਦੇ ਯਾਰੋ ਘੋਟਾਲੇ।
ਕੋਈ ਨਾ ਇਥੇ ਸਮਝਣਾ ਚਾਹੇ,
ਕੀ ਹੈ ਸ਼ੈਤਾਨ ਦੀ ਚਾਲ ਯਾਰੋ।
ਦੁਨੀਆ ਦਾ…

ਸਭਨੂੰ ਯਾਰੋ ਆਪੋ-ਆਪਣੀ ਪਈ ਹੈ।
ਕੋਈ ਨਾ ਸਮਝੇ ਕੀ ਗਲਤ-ਸਹੀ ਹੈ।
ਬਿਨਾ ਸੋਚੇ ਸਮਝੇ,ਦੇਖਾ-ਦੇਖੀ ,
ਫੜੀ ਹੈ ਸਭਨੇ ਭੇਡ ਚਾਲ ਯਾਰੋ ।
ਦੁਨੀਆ ਦਾ…

ਮਨਦੀਪ ਇੱਥੇ ਨਾ ਕੋਈ ਸਖਾ-ਸੰਗੀ।
ਜਿੰਦ ਹਮੇਸਾ ਸੱਚ ਨੇ ਸੂਲੀ ਤੇ ਟੰਗੀ।
ਪਾਪ ਦਾ ਘੜਾ ਜਦੋ ਭਰ ਜਾਂਦਾ ਹੈ,
ਫਿਰ ਆਵੇ ਪਾਪੀ ਦਾ ਕਾਲ ਯਾਰੋ।
ਦੁਨੀਆ ਦਾ…

ਲੇਖਕ : ਮਨਦੀਪ ਗਿੱਲ ਹੋਰ ਲਿਖਤ (ਇਸ ਸਾਇਟ 'ਤੇ): 18
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :923

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ