ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਵਿੰਦਰ ਸਤਿਆਰਥੀ

ਦਵਿੰਦਰ ਸਤਿਆਰਥੀ
ਪੰਜਾਬੀ ਸਾਹਿਤ ਸਿਰਜਣਾ ਅੰਦਰ ਕਹਾਣੀ ਦੀ ਸਿਰਜਣਾ ਨੂੰ ਪੰਜਾਬੀ ਸਭਿਆਚਾਰ ਦਾ ਵਿਸਥਾਰ ਦਿੰਦਾ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਸਮਾਜ ਮੋਨੋਵਿਗਿਆਨਕ ਬਿਰਤਾਤਕ ਪਰੰਪਰਾ ਦੀ ਹਾਜਰੀ ਲਗਾਉਦਾ ਹੈ।ਕਹਾਣੀ ਵਿਚ ਉਸਦੀ ਸਿਰਜਣ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ।ਇਸ ਕਹਾਣੀ ਵਿਚ ਸੰਗਤ ਦੀ ਪ੍ਰੇਮਮਈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਜਸਵੰਤ ਸਿੰਘ ਕੰਵਲ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦਾ ਕਾਰਜ ਨੂੰ ਆਤਮਸਾਤ ਕੀਤਾ ਹੈ।ਰਾਮ ਸਰੂਪ ਅਣਖੀ ਨੇ ਇਸ ਯਤਨ ਰਾਹੀ ਆਪਣੇ ਸਾਹਿਤ ਅਨੁਭਵ ਨੂੰ ਸਾਹਮਣੇ ਲਿਆਂਦਾ । ਕਿਸੇ ਵੀ ਖੇਤਰ ਦੀ ਧਰਤੀ ਦੀ ਮੌਲਿਕਤਾ ਓੱਥੋਂ ਦੇ ਸਭਿਆਚਾਰ, ਸਾਹਿਤ, ਇਤਿਹਾਸ, ਭਾਸ਼ਾ, ਪ੍ਰਕ੍ਰਿਤਕ ਆਲ਼ਾ-ਦੁਆਲਾ, ਧਾਰਮਿਕ ਆਭਾਮੰਡਲ ਅਤੇ ਸੰਸਕ੍ਰਿਤੀ ਰਾਹੀਂ ਪ੍ਰਗਟ ਹੁੰਦੀ ਹੈ। ਵਿਅਕਤੀਗਤ ਤੌਰ ਤੇ ਕਿਸੇ ਵੀ ਪ੍ਰਤਿਭਾ ਅੰਦਰ ਉਸਦੀ ਮੌਲਿਕਤਾ ਦਾ ਸੁਹਜ ਆਪ ਮੁਹਾਰੇ ਝਲਕਦਾ ਹੈ ਜਿਹੜੇ ਕਿ ਉਥੋਂ ਦੇ ਖੇਤਰੀ ਧਰਾਤਲ ਅੰਦਰ ਬਿਰਾਜਮਾਨ ਹੁੰਦਾ ਹੈ।ਗੁਰਮੁਖ ਸਿੰਘ ਮੁਸਾਫਿਰ ਨੇ ਇਸ ਕਾਰਜ ਰਾਹੀਂ ਉਸ ਕਲਾਤਮਕ ਸੁਹਜ ਦੇ ਨਿਵੇਕਲੇ ਮੁਹਾਵਰੇ ਦੀ ਪਛਾਣ ਸਾਹਮਣੇ ਲਿਆਦੀ ਜਿਸ ਵਿਚ ਪੰਜਾਬੀ ਸਾਹਿਤਕ ਦ੍ਰਿਸ਼ , ਸਾਹਿਤ-ਸ਼ਾਸਤਰੀਆਂ ਦਾ ਯੋਗਦਾਨ,ਵਿਸ਼ਵ ਕਹਾਣੀ ਦਾ ਅਨੁਭਵ ਸਾਹਮਣੇ ਆਵੇ।ਸੁਜਾਨ ਸਿੰਘ ਨੇ ਪੰਜਾਬ ਦੀ ਧਰਤੀ ਦੇ ਅਧਿਆਤਮਕ ਦ੍ਰਿਸ਼,ਬੋਲ ਦੀ ਬਰਕਤ ਨੂੰ ਬਿਰਤਾਤਕ ਰੂਪ ਅੰਦਰ ਸਿਰਜਤ ਕੀਤਾ ਹੈ।
ਜਸਵੰਤ ਦੀਦ ਅਨੁਸਾਰ "ਜੇ ਕੋਈ ਪੁੱਛੇ ਕਿ ਲੇਖਕ ਕੇਹੋ ਜਿਹਾ ਹੁੰਦਾ ਹੈ- ਤਾਂ ਤੁਸੀਂ ਸਿਰਫ ਇੱਕ ਨਾਂ ਲੈ ਲਓ ‘ਦਵਿੰਦਰ ਸਤਿਆਰਥੀ’। ਕੋਈ ਕਹਿ ਨਹੀਂ ਸਕਦਾ ਕਿ ਇਹ ਲੇਖਕ ਨਹੀਂ ਹੋ ਸਕਦਾ। ਵਰਨਾ ਕੋਈ ਕਿਸੇ ਲੇਖਕ ਨੂੰ ਦੇਖ ਕੇ ਕਹੇਗਾ- ਇਹਦੀ ਸ਼ਕਲ ਤਾਂ ਲੇਖਕਾਂ ਵਰਗੀ ਨਹੀਂ। ਕੋਈ ਕਿਸੇ ਲੇਖਕਾਂ ਦੀ ਸ਼ਕਲ ਵਰਗੇ ਬੰਦੇ ਦੀ ਲਿਖਤ ਪੜ੍ਹ ਕੇ ਕਹੇਗਾ- ਖੇਹ ਦੀ ਸੁਆਹ ਲਿਖਿਆ, ਇਹ ਲੇਖਕ ਐ ਕੋਈ? ਪਰ ਪੰਜਾਬੀ ਸਾਹਿਤ ਵਿਚ ਜੇ ਕੋਈ ਠੋਸ ਉਦਾਹਰਣ ਦੇਣੀ ਹੋਵੇ ਲੇਖਕ ਹੋਣ ਦੀ ਤਾਂ ਦਵਿੰਦਰ ਸਤਿਆਰਥੀ ਦੀ ਫੋਟੋ ਦਿਖਾ ਦਿਓ। ਦੇਖਣ ਵਾਲੇ ਦੀ ਕੀ ਮਜਾਲ ਕਿ ਉਸ ਦੀ ਫੋਟੋ ਦੇਖ ਕੇ ਕਹਿ ਜਾਵੇ- ਇਹ ਲੇਖਕ ਨਹੀਂ ਹੋ ਸਕਦਾ! ਉੱਤੋਂ ਉਹਦੀ ਕੋਈ ਵੀ ਲਿਖਤ ਕਿਸੇ ਵੀ ਪਾਠਕ ਨੂੰ ਪੜ੍ਹਾ ਦਿਓ- ਇਕ ਵਾਰੀ ਤਾਂ ਕਹੇਗਾ- ਇਹ ਹੁੰਦੀ ਹੈ ਕਵਿਤਾ, ਇਹ ਹੁੰਦੀ ਹੈ ਕਹਾਣੀ, ਵਾਰਤਕ, ਨਾਵਲ! ਭਾਵੇਂ ਅਜਿਹਾ ਪਾਠਕ ਸਾਰੀ ਉਮਰ ਦਵਿੰਦਰ ਸਤਿਆਰਥੀ ਦੀਆਂ ਲਿਖਤਾਂ ਵਿੱਚ ਪਈਆਂ ਗੁੱਥੀਆਂ ਸੁਲਝਾਉਂਦਾ ਰਹੇ। ਉਸ ਦੀ ਦਾੜ੍ਹੀ ਵਾਂਗ, ਉਸ ਦੇ ਕੋਟ ਵਾਂਗ, ਉਸ ਦੇ ਜੋਗੀਆਂ ਵਾਲੇ ਖਿੱਲਰੇ ਕੇਸਾਂ ਵਾਂਗ, ਉਸ ਦੀਆਂ ਅਨੇਕਾਂ ਮੀਲ ਸਫਰ ਕਰ ਚੁੱਕੀਆਂ ਚੱਪਲਾਂ ਵਾਂਗ, ਉਸ ਦੀ ਸਦੀਆਂ ਪੁਰਾਣੀ ਮੁਸਕਾਨ ਵਾਂਗ ਤੇ ਉਸ ਦੀ ਮਹਿੰਜੋਦੋੜੋ ਵਰਗੀ ਪੁਰਾਤਨ ਉਦਾਸੀ ਵਾਂਗ, ਉਸ ਦੀਆਂ ਲਿਖਤਾਂ ਵੀ ਚਿਰਜੀਵੀ ਤੇ ਅਜਨਬੀਕ੍ਰਿਤ ਨੇ!"
ਰਚਨਾਵਾਂ
ਕੁੰਗ ਪੋਸ਼
ਦੇਵਤਾ ਡਿੱਗ ਪਿਆ
ਤਿੰਨ ਬੂਹਿਆ ਵਾਲਾ ਘਰ
ਗਿੱਧਾ
ਪੰਜਾਬੀ ਲੋਕ ਗੀਤ
ਧਰਤੀ ਦੀਆਂ ਵਾਜਾਂ-ਕਾਵਿ-ਸੰਗ੍ਰਹਿ
ਮੁੜ੍ਹਕਾ ਤੇ ਕਣਕ-ਕਾਵਿ-ਸੰਗ੍ਰਹਿ
ਬੁੱਢੀ ਨਹੀਂ ਧਰਤੀ-ਕਾਵਿ-ਸੰਗ੍ਰਹਿ
ਲੱਕ ਟੁਣੂ-ਟੁਣੂ -ਕਾਵਿ-ਸੰਗ੍ਰਹਿ
ਘੋੜਾ ਬਾਦਸ਼ਾਹ -ਨਾਵਲ
ਸੂਈਬਜ਼ਾਰ-ਨਾਵਲ
ਸੋਨਾਗਾਚੀ-ਕਹਾਣੀ-ਸੰਗ੍ਰਹਿ
ਦੇਵਤਾ ਡਿਗ ਪਿਆ-ਕਹਾਣੀ-ਸੰਗ੍ਰਹਿ
ਤਿੰਨ ਬੂਹਿਆਂ ਵਾਲਾ ਘਰ-ਕਹਾਣੀ-ਸੰਗ੍ਰਹਿ
ਪੈਰਿਸ ਦਾ ਆਦਮੀ-ਕਹਾਣੀ-ਸੰਗ੍ਰਹਿ
ਨੀਲੀ ਛਤਰੀ ਵਾਲਾ-ਕਹਾਣੀ-ਸੰਗ੍ਰਹਿ
ਲੰਕਾ ਦੇਸ਼ ਹੈ ਕੋਲੰਬੋ -ਕਹਾਣੀ-ਸੰਗ੍ਰਹਿ
ਸੰਦਲੀ ਗਲੀ -ਕਹਾਣੀ-ਸੰਗ੍ਰਹਿ
ਮਿੱਟੀ ਦੀਆਂ ਮੂਰਤਾਂ
ਅਮ੍ਰਿਤ ਸੰਤਾਨ
ਇਕੋਤਰ ਸੋ ਕਵਿਤਾ

ਹਿੰਦੀ ਰਚਨਾਵਾਂ
ਧਰਤੀ ਗਾਤੀ ਹੈ
ਬੇਲਾ ਫੂਲੇ ਆਧੀ ਰਾਤ
ਬਾਜਤ ਆਵੇ ਢੋਲ
ਚਿਤ੍ਰੋਂ ਮੇਂ ਲੋਟੀਆਂ
ਹੋਰ ਹਿੰਦੀ ਰਚਨਾਵਾਂ
ਚਟ੍ਟਾਨ ਸੇ ਪੂਛ ਲੋ
ਚਾਯ ਕਾ ਰੰਗ
ਨਏ ਧਾਨ ਸੇ ਪਹਲੇ
ਸੜਕ ਨਹੀਂ ਬੰਦੂਕ
ਰਥ ਕੇ ਪਹਿਏ
ਕਠਪੁਤਲੀ
ਦੂਧ ਗਾਛ
ਬ੍ਰਹਮਪੁਤ੍ਰ
ਕਥਾ ਕਹੋ, ਉਰ੍ਵਸ਼ੀ
ਤੇਰੀ ਕਸਮ ਸਤਲੁਜ
ਚਾਂਦ-ਸੂਰਜ ਕੇ ਵੀਰਨ
ਨੀਲਯਕਸ਼ਿਣੀ
ਸਫਰਨਾਮਾ ਪਾਕਿਸਤਾਨ
ਏਕ ਯੁਗ, ਏਕ ਪ੍ਰਤੀਕ
ਰੇਖਾਏਂ ਬੋਲ ਉਠੀਂ
ਕ੍ਯਾ ਗੋਰੀ ਕ੍ਯਾ ਸਾਂਵਰੀ
ਕਲਾ ਕੇ ਹਸਤਾਕਸ਼ਰ

ਉਰਦੂ ਰਚਨਾਵਾਂ
ਔਰ ਬਾਂਸੁਰੀ ਬਜਤੀ ਰਹੀ


ਪੁਰਸਕਾਰ ਤੇ ਮਨਮਾਨ
ਭਾਰਤੀ ਸਰਕਾਰ ਵੱਲੌਂ ਪਦਮ ਸ਼੍ਰੀ ਦੀ ਉਪਾਧੀ (1976)
ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ “ ਸ਼੍ਰੋਮਣੀ ਹਿੰਦੀ ਸਾਹਿਤਕਾਰ” ਪੁਰਸਕਾਰ (1977)
ਪੰਜਾਬੀ ਅਕੈਡਮੀ ਦਿੱਲੀ ਵੱਲੋਂ ਪੁਰਸਕਾਰ
ਹਿੰਦੀ ਅਕੈਡਮੀ ਦਿੱਲੀ ਵੱਲੋਂ ਪੁਰਸਕਾਰ
ਪੰਜਾਬੀ ਸਾਹਿਤਕ ਅਕਾਦਮੀ ਲੁਧਿਆਣਾ ਵੱਲੋਂ “ਕਰਤਾਰ ਸਿੰਘ ਧਾਲੀਵਾਲ” ਪੁਰਸਕਾਰ (1956)
ਇੰਟਰਨੈਸ਼ਨਲ ਪੰਜਾਬੀ ਲਿਰਟੇਰੀ ਟਰੱਸਟ(ਕਨੇਡਾ) ਵੱਲੋਂ ਕੌਮਾਂਤਰੀ ਸਾਹਿਤ ਸ਼੍ਰੋਮਣੀ ਮਨਜੀਤ ਯਾਦਗਾਰੀ ਪੁਰਸਕਾਰ (1986)
ਪੰਜਾਬ ਸਾਹਿਤਕ ਅਕਾਦਮੀ ਲੁਧਿਆਣਾ ਵੱਲੋਂ “ ਸ੍ਰ. ਕਰਤਾਰ ਸਿੰਘ ਧਾਲੀਵਾਲ ਸਰਵ-ਸ਼੍ਰੇਸ਼ਟ-ਸਾਹਿਤਕਾਰ ਸਨਮਾਨ (1994)
ਵਿਸ਼ਵ ਪੰਜਾਬੀ ਸੰਮੇਲਨ ਨਵੀਂ ਦਿੱਲੀ ਵੱਲੋਂ ਪੁਰਸਕਾਰ , ਹੱਥੀਂ ਰਾਸਟਰਪਤੀ ਗਿਆਨੀ ਜੈਲ ਸਿੰਘ (1993)
ਪੰਜਾਬੀ ਯੂਨੀਵਰਸਿਟੀ ਵੱਲੋਂ ਲਾਇਫ ਫੈਲੋਸ਼ਿਪ (1995 ਤੋਂ)

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1108
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ