ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਨਜੰਮੀ ਧੀ ਦੇ ਬੋਲ

ਧੀਆਂ ਨੂੰ ਕੁੱਖਾਂ ਵਿੱਚ ਮਾਰਨ ਵਾਲੋ ।
ਪੁੱਤਰਾਂ ਵਾਲਿਓ ! ਜਰਾ ਹੋਸ਼ ਸਭਾ ਲੋ ।
ਜੇ ਧੀਆਂ ਦੀ ਤੁਹਾਨੂੰ ਲੋੜ ਨਹੀਂ ਹੈ ,
ਤਾਂ ਫਿਰ ਨੂੰਹਾਂ ਵੀ ਤੁਸੀਂ ਨਾ ਭਾਲੋ ।

ਜੁੱਗਾਂ-ਜੁੱਗਾਂ ਤੋਂ ਹੁੰਦਾ ਹੈ ਵਿਤਕਰਾ ਆਇਆ।
ਹੁਣ ਸਾਇੰਸ ਨੇ ਪ੍ਰਸ਼ਨ ਚਿੰਨ ਲਗਾਇਆ ।
ਕੋਈ ਨਾ ਸਾਡੀ ਇਥੇ ਅਪੀਲ ਦਲੀਲ ਸੁਣੇ ,
ਕੁੱਖਾਂ ਵਿਚ ਹੀ ਤੁਸੀਂ ਮਾਰ ਮੁਕਾਇਆ ।

ਬਖਸ਼ਿਆ ਹੈ ਮਾਣ ਪੀਰ ਪੈਂਗਬਰਾਂ ਨੇ ।
ਪੈਰਾਂ ਵਿੱਚ ਰੋਲਿਆ ਇਹਨੂੰ ਬੇਕਦਰਾਂ ਨੇ।
ਹਰ ਖੇਤਰ ਵਿੱਚ ਵੱਧ ਰਹੀਆਂ ਨੇ ਅੱਗੇ,
ਦੱਸਦੀਆਂ ਕੁੱਲ ਜਹਾਨ ਦੀਆਂ ਖਬਰਾਂ ਨੇ।

ਮੰਨਦੇ ਹੋ ਤੁਸੀਂ ਦੱਸੋ ਕਿਹੜੇ ਰੱਬ ਦਾ ਭਾਣਾ ।
ਕਿਹਨੇ ਸਿਖਾਇਆ ਤੁਹਾਨੂੰ ਪਾਪ ਕਮਾਣਾ ।
ਕੰਜਕਾ ਨੂੰ ਮਾਰਦੇ ਹੋ ਜੰਮਣ ਤੋਂ ਹੀ ਪਹਿਲਾ,
ਤੇ ਬੁਲਾ ਕੇ ਘਰ ਫਿਰ ਖਵਾਉਂਦੇ ਹੋ ਖਾਣਾ ।

ਨਾ ਦੇਣ ਵਾਲੇ ਨੇ ਦਿੱਤੀ ਮੈਨੂੰ ਉੱਮਰ ਲੰਮੇਰੀ।
ਕੁੱਖ ਵਿੱਚ ਹੀ ਗੁਜ਼ਰ ਗਈ ਹੈ ਆਉਂਧ ਮੇਰੀ।
ਨਾ ਮੂੰਹ ਵੇਖਿਆ ਨ ਵਿਖਾਇਆ ਮਾਪਿਆਂ ਨੇ ,
ਇਹ ਕਿਵੇਂ ਦੀ ਪਾਈ ਹੈ ਮੈਂ ਧਰਤੀ ਤੇ ਫੇਰੀ ।

ਹੁੰਦੇ ਨਾ ਮਾਪੇ-ਕੁਮਾਪੇ ਕਹਿਣ ਲੋਕ ਸਿਆਣੇ ।
ਹੁਣ ਅੱਖੀ ਵੇਖ ਲਿਆਂ ਮਾਪੇ ਹੁੰਦੇ ਜਾਣ ਕਾਣੇ ।
ਧੀਆਂ-ਪੁਤਰਾਂ ਵਿੱਚ ਉਹ ਕਰਦੇ ਫ਼ਰਕ ਦੇਖੇਂ ,
ਲੋਕਾਂ ਨੂੰ ਦਿਖਾਉਣ ਜੋ ਗਿੱਲ ਬਣ-ਬਣ ਬੀਬੇ ਰਾਣੇ।

ਲੇਖਕ : ਮਨਦੀਪ ਗਿੱਲ ਹੋਰ ਲਿਖਤ (ਇਸ ਸਾਇਟ 'ਤੇ): 18
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :786

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ