ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗਾਤਰੇ ਵਾਲਾ ਭਾਈ

ਅੱਧਖੜ ਜਿਹੀ ਉਮਰ ਨਰੋਆ ਜੁੱਸਾ ਸਿਰ ਤੇ ਗੋਲ ਨੀਲੀ ਦਸਤਾਰ ਭਰਵਾਂ ਦਾੜ੍ਹਾ, ਮੁੁਛਹਿਰੇ ,ਗਲ ਗਾਤਰਾ , ਆਪਣੇ ਅੱਗੇ ਉਹ ਮੁਰੰਮਤ ਕਰਨ ਵਾਲੇ ਜੋੜੇ ਰੱਖੀ ਆਪਣੀ ਮਸਤੀ ਵਿਚ ਟੁੱਟੀਆਂ ਚਪਲਾਂ ,ਬੂਟ ਸੈਂਡਲ ,ਜੁੱਤੀਆਂ ਨੂੰ ਗੰਢਦਾਂ ਉਹ ਬੜਾ ਵਿਲੱਖਣ ਲੱਗਦਾ ਹੈ। ਕਦੇ 2 ਸੁਭਾਵਿਕ ਹੀ ” ਵਾਹਿਗੁਰੂ “ ਕਹਿੰਦਾ ਆਪਨੇ ਕੰਮ ਵਿੱਚ ਮਗਨ ਰਹਿੰਦਾ ਹੈ। ਨੇੜੇ ਤੇੜੇ ਉਹ ਗਾਤਰੇ ਵਾਲਾ ਭਾਈ ਕਰਕੇ ਜਾਣਿਆ ਜਾਂਦਾ ਹੈ । ਜਦੋਂ ਕੋਈ ਜੋੜੇ ਮੁਰਮੰਤ ਕਰਾਉਣ ਆਵੇ ਤਾਂ ਉਸ ਦਾ ਸੱਭ ਨੂੰ ਆਓ ਵਾਹਿਗੁਰੂ ਕਹਿਣਾ ਉਸ ਦਾ ਆਮ ਸੁਭਾਅ ਹੈ । ਜੋੜੇ ਮੁਰੰਮਤ ਕਰਨ ਦੀ ਮਿਹਣਤ ਵੀ ਇਨੀ ਕੁ ਹੀ ਦੱਸਦਾ ਹੈ ਜਿੰਨੀ ਕੁ ਗਾਹਕ ਉੱਸ ਨੂੰ ਖੁਸ਼ ਹੋ ਕੇ ਦੇ ਦਿੰਦਾ ਹੈ । ਇੱਕ ਦਿਨ ਜਦ ਉਹ ਅਪਨੇ ਕੰਮ ਵਿੱਚ ਮਗਨ ਸੀ ਤਦ ਉੱਸ ਦੀ ਨਜਰ ਅਚਾਣਕ ਕੋਲੋਂ ਲੰਘਦੇ ਇੱਕ ਗਰੀਬੜੇ ਜਿਹੇ ਨੰਗੇ ਪੈਰਾਂ ਵਾਲੇ ਬੰਦੇ ਤੇ ਪਈ ਉੱਸ ਦੇ ਨੰਗੇ ਪੈਰ ਵੇਖ ਕੇ ਉਹ ਬੋਲਿਆ ਵਾਹਿਗੁਰੂ ਜਰਾ ਰੁਕਿਓ ਤੇ ਉਸ ਨੇ ਅਪਨਾ ਕੋਲ ਰੱਖੀ ਅਪਨੇ ਪੈਰੀਂ ਪਾਉਣ ਵਾਲੀ ਚਪਲ ਉੱਸ ਦੈ ਪੈਰੀਂ ਪੁਆ ਦਿੱਤੀ ਤੇ ਆਪ ਨੰਗੇ ਪੈਰੇ ਹੀ ਅਪਨਾ ਕੰਮ ਸਮਪਾਤ ਕਰਕੇ ਘਰ ਗਿਆ , ਫਿਰ ਜਦ ਸਵੇਰੇ ਅਪਨਾ ਦੂਸਰਾ ਕਿਤੇ ਆਉਣ ਜਾਣ ਵਾਲਾ ਜੋੜਾ ਪੈਰੀਂ ਪਾ ਕੇ ਕੰਮ ਤੇ ਆਇਆ ਤਾਂ ਇਹ ਵੇਖ ਕੇ ਉੱਸ ਦੇੁ ਪੈਰੀਂ ਦੂਸਰਾ ਜੋੜਾ ਵੇਖ ਕੇ ਨਾਲ ਦੀ ਦੁਕਾਨ ਵਾਲਾ ਉਸ ਨੂੰ ਪੁੱਛਣ ਲੱਗਾ ਕਿ ਭਾਈ ਜੀ ਅੱਜ ਕਿਤੇ ਜਾਣਾ ਹੈ । ਨਹੀਂ ਜੀ ਕਹਿ ਕੇ ਉਹ ਅਪਨੇ ਕੰਮ ਵਿੱਚ ਰੁੱਝ ਗਿਆ । ੳਹੁ ਅਪਨੇ ਨੇੜਲੇ ਇਤਹਾਸਿਕ ਗੁਰਦੁਆਰੇ ਜਿੱਥੇ ਮੱਸਿਆ ਲਗਦੀ ਹੈ, ਅਪਨੇ ਕੰਮ ਵਿੱਚ ਨਾਗਾ ਪਾ ਕੇ ਜਾਂਦਾ ਹੈ ਤੇ ਗੁਰੂ ਘਰ ਮੱਥਾ ਟੇਕ ਕੇ ਜੋੜਾ ਘਰ ਤੋਂ ਥੋੜ੍ਹੀ ਦੂਰ ਹੀ ਅਪਨਾ ਜੋੜੇ ਮੁਰੰਮਤ ਕਰਨ ਵਾਲਾ ਸਾਮਾਨ ਰੱਖ ਕੇ ਬੈਠ ਜਾਂਦਾ ਹੈ । ਮੱਸਿਆ ਵੇਖਣ ਆਈ ਸੰਗਤ ਵਿਚੋਂ ਕਿਸੇ ਦੀ ਚਪਲ ਜਾਂ ਸੈਂਡਲ ਦੀ ਬੱਧਰ ੁਟੁੱਟ ਜਾਏ ਜਾਂ ਕਿਸੇ ਦੀ ਜੁੱਤੀ ਦਾ ਤਲਾ ਵਗੈਰਾ ਉ ੱਖੜ ਜਾਏ ਤਾਂ ਉਹ ਬਿਨਾਂ ਕੁੱਝ ਮਿਹਣਤ ਲਏ ਕਿੱਲ ਵਗੈਰਾ ਲਾ ਕੇ ਮੁਰੰਮਤ ਕਰ ਦਿੰਦਾ ਹੈ ।
ਮੇਰਾ ਕਈ ਵਾਰ ਉੱਸ ਕੋਲੋਂ ਲੰਘਦਿਆਂ ਉੱਸ ਨਾਲ ਗੱਲ ਕਰਨ ਨੂੰ ਜੀ ਕਰਦਾ ਪਰ ਮੈਂ ਉੱਸ ਦੇ ਕੰਮ ਵਿੱਚ ਵਿਘਣ ਪਾਉਣਾ ਠੀਕ ਨਾ ਸਮਝ ਕੇ ਅੱਗੇ ਲੰਘ ਜਾਂਦਾ ਹਾਂ । ਇੱਕ ਦਿਨ ਅਚਣਚਤੇ ਉਸ ਕੋਲੋਂ ਲੰਘਦੇ ਮੇਰਾ ਇੱਕ ਬੂਟ ਉਖੜ ਗਿਆ । ਮੈਂ ਉਸ ਨੂੰ ਕਿਹਾ ਭਾਈ ਜੀ ਮੇਰਾ ਬੂਟ ਉਖੜ ਗਿਆ ਹੈ,ਇਸ ਨੂੰ ਮੁਰੰਮਤ ਕਰ ਦਿਓ । ਉਹ ਬੋਲਿਆ” ਧੰਨ ਭਾਗ ਵਹਿਗੁਰੂ”, ਤੇ ਮੇਰੇ ਬੂਟ ਲੁਹਾ ਕੇ ਹਥਲਾ ਕੰਮ ਛਡ ਕੇੇ ਉਹ ਮੇਰਾ ਬੂਟ ਮੁਰੰਮਤ ਕਰਨ ਲਗ ਪਿਆ ਅਤੇ ਮੈਂ ਉਸ ਕੋਲ ਪਏ ਛੋਟੇ ਜਿਹੇ ਬੈਂਚ ਤੇ ਬੈਠ ਗਿਆ ।
ਮੌਕਾ ਵੇਖ ਕੇ ਉਸ ਨੂੰ ਕਿਹਾ ਭਾਈ ਜੀ ਮੈਂ ਤੁੁਹਾਨੂੰ ਕੋਈ ਗੱਲ ਪੁੱਛਣੀ ਚਾਹੁੰਦਾ ਹਾਂ , ਉਹੁ ਬੋਲਿਆ” ਪੁੱਛੋ ਵਾਹਿਗੁਰ”ੂ। ਮੈਂ ਕਿਹਾ ਇਹ ਗੱਲ ਦੱਸੋ ਕੀ ਆਪ ਸ਼ੁਰੂ ਤੋਂ ਹੀ ਇੱਸ ਸਰੂਪ ਵਿੱਚ ਇਹ ਕੰਮ ਕਰ ਰਹੋ ਹੋ ਅਤੇ ੁਤੁਹਾਨੂੰ ਇੱਸ ਸਰੂਪ ਵਿੱਚ ਇਹ ਕੰਮ ਕਰਨ ਵਿੱਚ ਕੋਈ ਝਿਜਕ ਮਹਿਸੂਸ ਤਾਂ ਨਹੀਂ ਹੁੰਦੀ । ਉਹ ਕੁਝ ਚਿਰ ਆਪਣਾ ਹੱਥਲਾ ਕੰਮ ਰੋਕ ਕੇੇ ਫਿਰ “ ਵਾਹਿਗਰੂ “ਕਹਿੰਦਾ ਬੋਲਿਆ ਨਹੀਂ ਭਾਈ ਸਾਹਿਬ ,ਮੈਂ ਪਹਿਲਾਂ ਇੱਸ ਬਾਣੇ ਵਿੱਚ ਨਹੀਂ ਸੀ , ਉਹ ਵੀ ਮੇਰੇ ਜੀਵਣ ਦਾ ਇੱਕ ਸੁਭਾਗਾ ਮੌਕਾ ਹੈ ਜਦੋਂ ਇੱਕ ਵੇਰਾਂ ਮੈਂ ਅਪਨੇ ਇੱਕ ਸੰਬੰਧੀ ਨਾਲ ਦਰਬਾਰ ਸਾਹਿਬ ਦਰਸ਼ਨਾਂ ਨੂੰ ੁਗਿਆ ,ਦਰਸ਼ਨ ਕਰਕੇ ਮਨ ਨੂੰ ਇੱਕ ਠੰਡਕ ਤੇ ਸ਼ਾਂਤੀ ਜਿਹੀ ਮਹਿਸੂਸ ਹੋਈ । ਸਰੋਵਰ ਵਿਚ ਇਸ਼ਨਾਨ ਕਰਕੇ ਲੰਗਰ ਛਕਿਆ ਕੀਰਤਨ ਸੁਣਿਆ। ਸੱਭ ਕੁਝ ਹੀ ਮੇਰੀ ਖਿੱਚ ਦਾ ਕਾਰਣ ਸੀ ਪਰ ਜੋੜਾ ਘਰ ਜਿੱਥੇ ਵੱਡੇ 2 ਲੋਕ ਵੀ ਜੋੜਿਆਂ ਦੀ ਸੇਵਾ ਨੂੰ ਜਿੱਸ ਸੇਵਾ ਭਾਵਣਾ ਨਾਲ ਮੈਂ ਕਰਦੇ ਵੇਖੇ , ਮੇਰਾ ਮਨ ਇਹ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ।
ਇਸ ਤੋਂ ਬਾਅਦ ਮੈਂ ਅਪਨੇ ਕੰਮ ਵਿਚੋਂ ਕੋਈ ਨਾ ਕੋਈ ਸਮਾਂ ਕੱਢ ਕੇ ਦਰਬਾਰ ਸਾਹਿਬ ਜਾਣ ਦਾ ਇੱਕ ਨੇਮ ਜਿਹਾ ਹੀ ਬਨਾ ਲਿਆ। ਇੱਕ ਵੇਰਾਂ ਅਮ੍ਰਿਤ ਪ੍ਰਚਾਰ ਹੁੰਦਾ ਵੇਖ ਕੇ ਅਮ੍ਰਿਤ ਛਕਣ ਦਾ ਮਨ ਬਨਾਇਆ ਅਤੇ , ਗੁਰੂੁ ਦੀ ਬਖਸ਼ਸ਼ ਹੋਈ ,ਅਕਾਲ ਤਖਤ ਸਾਹਿਬ ਤੋਂ ਅੰਮ੍ਰਤ ਦੀ ਦਾਤ ਪ੍ਰਾਪਤ ਕਰਕੇ ਇਵੇਂ ਲੱਗਾ ਜਿਵੇਂ ਮੇਰੀ ਜਿੰਦਗੀ ਦਾ ਸੱਭ ਕੁਝ ਹੀ ਬਦਲ ਗਿਆ ਹੋਵੇ ਅਤੇ ਜੀਵਣ ਦੀ ਇੱਕ ਵੱਡੀ ਪ੍ਰਾਪਤੀ ਹੋ ਗਈ ਹੋਵੇ,ਉਦੋਂ ਤੋਂ ਹੀ ਅਪਨੇ ਕੰਮ ਕਾਰ ਵਿਚੋੰ ਕਦੇ ਨਾ ਕਦੇ ਸਮਾਂ ਕੱਢ ਕੇ ਦਰਬਾਰ ਸਾਹਿਬ ਦਰਸ਼ਨਾਂ ਨੂੰ ਜਰੂਰ ਜਾਂਦਾ ਹਾਂ । ਇਹ ਸੱਭ ਲੋਕ ਗੁਰੁ ਦੀ ਪਿਆਰੀ ਸੰਗਤ ਹੀ ਤਾਂ ਹੈ ਇੱਸ ਦੀ ਸੇਵਾ ਕਰਨ ਵਿੱਚ ਝਿਜਕ ਕਾਹਦੀ ।
ਉਸ ਦੇ 2 ਗੱਲਾਂ ਕਰਦੇ ਮੇਰਾ ਬੂਟ ਵੀ ਮੁਰੰਮਤ ਹੋ ਚੁਕਾ ਸੀ ਬੜੇ ਪਿਆਰ ਨਾਲ ਪਾਲਿਸ਼ ਕਰਕੇ ਉਸ ਨੇ “ ਲਓ ਵਾਹਿਗੁਰੂ “ਕਹਿੰ ਦੇ ਜਦ ਬੂਟ ਮੇਰੇ ਹੱਥ ਫੜਾਏ ਤਾਂ ਜਦ ਮੈਂ ਮੁਰੰਮਤ ਦੀ ਸੇਵਾ ਪੁਛੀ ਤਾਂ ਉਹ ਬੋਲਿਆ ਇਹ ਸੇਵਾ ਤਾਂ ਮੈਂ ਕਰਨੀ ਸੀ ਜੋ ਹੋ ਗਈ । ਮੇਰੇ ਪੈਸੇ ਦੇਣ ਦੀ ਜਿੱਦ ਕਰਨ ਤੇ ਉਹ ਕਹਿਣ ਲੱਗਾ ਭਾਈ ਸਾਹਿਬ ਗੁਰੂੁ ਸਦਕਾ ਇੱਕ ਜੋੜੇ ਦੀ ਸੇਵਾ ਤਾਂ ਬਿਨਾਂ ਕੁੱਝ ਲਏ ਮੈਂ ਹਰ ਰੋਜ ਕਰਦਾ ਹਾਂ । ਮੇਰੇ ਧੰਨ ਭਾਗ ਜੋ ਇਹ ਸੇਵਾ ਕਰਨ ਦਾ ਸੁਭਾਗ ਮੌਕਾ ਤੁਸਾਂ ਜੋ ਮੈਨੂੰ ਅੱਜ ਦਿੱਤਾ ਹੈ ,ਮੇਰੇ ਲਈ ਤੁਹਾਡੇ ਵੱਲੋਂ ਇਹੀ ਵੱਡੀ ਕੀਮਤ ਹੈ ।
ਮੇਰਾ ਸਿਰ ,ਉੱਸ ਦੇ ਸਮੁੱਚੀ ਮਾਣਵਤਾ ਲਈ ਬਿਨਾਂ ਕਿਸੇ ਭੇਦ ਭਾਵ ਆਦਰ ਸਤਿਕਾਰ ਤੇ ਸੇਵਾ ਭਾਵ ਵੇਖ ਕੇ ਇੱਸ ਗਾਤਰੇ ਵਾਲੇ ਭਾਈ ਅੱਗੇ ਝੁਕ ਗਿਆ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1007

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ