ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਖਵਿੰਦਰ ਕੰਬੋਜ

ਸੁਖਵਿੰਦਰ ਕੰਬੋਜ ਦਾ ਜਨਮ 11 ਦਸੰਬਰ 1952 ਨੂੰ ਸੁਲਤਾਨਪੁਰ ਲੋਧੀ ਵਿਚ ਹੋਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ.(ਆਨਰਜ) ਪੰਜਾਬੀ ਕਰਨ ਉਪਰੰਤ ਇਕ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਰੀਸਰਚ ਸਕਾਲਰ ਰਿਹਾ ਪਰ ਜਲਦੀ ਹੀ ਖੋਜ ਤੋਂ ਉਕਤਾਉਣ ਬਾਅਦ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਂਲਾ ਵਿਖੇ ਪ੍ਰਾਅਧਿਆਪਕ ਜਾ ਲੱਗਾ। ਫਿਰ 1979 ਤੋਂ 1984 ਤਕ ਸ਼ਿਵਾਲਕ ਕਾਲਜ ਨਯਾ ਨੰਗਲ ਵਿਖੇ ਲੈਕਚਰਾਰ ਰਿਹਾ। ਉਸਨੇ 4 ਜੁਲਾਈ 1984 ਨੂੰ ਅਮਰੀਕਾ ਪਰਵਾਸ ਧਾਰਨ ਕੀਤਾ। ਬਚਪਨ ਤਾਂ ਪਿੰਡ 'ਚ ਹੀ ਬੀਤਿਆ ਪਰ ਕਾਲਜ ਦੀ ਪੜ੍ਹਾਈ ਦੌਰਾਨ ਪਾਸ਼ ਨਾਲ ਮੇਲ ਜੋਲ ਵਧਿਆ ਅਤੇ ਬਚਪਨ 'ਚ ਧਾਰਮਿਕ ਗੀਤ ਯਮਲੇ ਜੱਟ ਦੀਆਂ ਤਰਜ਼ਾਂ ਤੇ ਲਿਖਣੇ ਸ਼ੁਰੂ ਕੀਤੇ। ਉਸਦਾ ਵਿਸ਼ਵ ਸਾਹਿਤ ਦੇ ਅਧਿਐਨ ਉਪਰੰਤ ਸੋਧ-ਪ੍ਰਬੰਧ ਵਿਸ਼ਾਲ ਹੋਇਆ। ਨਵੇਂ ਸੂਰਜ ਉਸਦੀ ਪਹਿਲੀ ਕਾਵਿ-ਪੁਸਤਕ 1992 'ਚ ਪ੍ਰਕਾਸ਼ਿਤ ਹੋਈ। ਕੰਬੋਜ ਇਸ ਤੋਂ ਪਹਿਲਾਂ ਦੇਸ ਅਤੇ ਪਰਦੇਸ ਦੇ ਹਰ ਸਾਹਿਤਕ ਪੰਜਾਬੀ ਮਾਸਕ 'ਚ ਪ੍ਰਕਾਸ਼ਿਤ ਹੋ ਚੁੱਕਿਆ ਸੀ। ਉਮਰ ਦੇ ਉਸ ਮੋੜ ਤੀਕ ਸੁਖਵਿੰਦਰ ਕੰਬੋਜ ਦੇ ਹੁਣ ਤੱਕ ਰਚੇ ਸਮੁੱਚੇ ਕਾਵਿ ਸੰਗ੍ਰਹਿਾਂ ਦੀ ਸੰਪਾਦਿਤ ਪੁਸਤਕ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :742
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ