ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਤੇਰੇ ਸੁਪਣੇ

ਰਾਤੀ ਤੇਰੇ ਸੁਪਣੇ ਦੀ ਮਿਠੱੜੀ ਜਿਹੀ ਯਾਦ
ਹਿਕੜੀ ਵਿੱਚ ਧੁਖਦੀ ਪਿਆਰ ਦੀ ਸ਼ੋਗਾਤ,

ਸਵੇਰ ਦਾ ਸੁਪਣਾ ਕੋਈ ਹਕੀਕਤ ਹੋ ਗਿਆ
ਦਿੰਨ ਚੜੇ ਤਾਂ ਉਹ ਮੇਰੇ ਕੋਲੋ ਦੂਰ ਹੋ ਗਿਆ,

ਮੈਂ ਲੱਭਦਾ ਰਿਹਾ ਦਿੰਨ ਵਿੱਚ ਰਾਤ ਕੀ ਖੋ ਗਿਆ
ਮੈਂ ਗੱਲ ਬਾਹਾਂ ਪਾਈਆਂ ਸੀ ਉਹ ਦੂਰ ਹੋ ਗਿਆ,

ਦਿੰਨ ਰਾਤ ਨੂੰ ਨਾ ਨੀਦ ਨੈਣਾਂ ਵਿੱਚ ਆਉਦੀ
ਸੋ ਜਾਦੀਂ ਦੁਨੀਆਂ ਫੇਰ ਉਹ ਮੇਰੇ ਕੋਲ ਆਉਦੀ,

ਮੰਜੇ ਤੇ ਬੈਠ ਰਾਤੀ ਕਦੇ ਪੈਰ ਤੇ ਸਰਾਣੈ ਮੇਰੇ
ਬੀਤ ਗਈਆ ਗੱਲਾਂ ਦਾ ਸੁੱਖ ਉਹ ਸਣਾਉਦੀ,

ਭੰਦੋਹਲ ਉਹ ਵਕਤ ਬੀਤ ਗਏ ਦੀਆ ਗੱਲਾਂ ਨੇ
ਕੋਈ ਵਾਤ ਸੁਪਣਾ ਕਹਾਣੀ ਕਵਿੱਤਾ ਉਹ ਸਣਾਉਦੀ,

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1340
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ