ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹਰਸਿਮਰਨ ਕੌਰ

ਹਰਸਿਮਰਨ ਕੌਰ
ਹਰਸਿਮਰਨ ਕੌਰ ਪੰਜਾਬੀ ਸਾਹਿਤ ਸਿਰਜਨਾ ਵਿੱਚ ਨਾਰੀ ਮਨ ਦੀਆਂ ਸੰਵੇਦਨਾਵਾਂ ਨੂੰ ਪੇਸ਼ ਕਰਨ ਵਾਲੀ ਸਾਹਿਤਕਾਰ ਹੈ। ਸਕੂਲ ਸਮੇਂ ਤੋਂ ਹੀ ਆਪ ਜੀ ਨੂੰ ਕਵਿਤਾ ਲਿਖਣ ਦਾ ਚਾਅ ਸੀ। ਉਸ ਦਾ ਇਹ ਚਾਅ ਅੱਗੇ ਜਾ ਕਿ ਲਗਾਤਾਰ ਆਪਣੇ ਫੈਲਾਅ ਨੂੰ ਸਾਹਿਤਕ ਪ੍ਰਤਿਭਾ ਅਤੇ ਪਛਾਣ ਵਿੱਚ ਸਥਾਪਿਤ ਕਰਦਾ ਗਿਆ। ਉਸ ਨੇ ਚੰਡੀਗੜ੍ਹ ਵਰਗੇ ਅੱਤ ਵਿਕਸਤ ਪੂੰਜੀਵਾਦੀ ਸ਼ਹਿਰ ਵਿੱਚ ਰਹਿੰਦੇ ਹੋਏ ਨਾਰੀ ਸੰਵੇਦਨਾ ਦੇ ਅਹਿਮ ਪੱਖਾ ਨੂੰ ਆਪਣੀ ਸਿਰਜਨਾ ਰਾਹੀ ਪੇਸ਼ ਕੀਤਾ ਹੈ। ਆਪ ਆਪਣੀਆ ਪੁਸਤਕਾਂ ਵਿੱਚ ਸਮਾਜੀਕ ਸਰੋਕਾਰਾ ਨਾਲ ਸਬੰਧਤ ਵੇਰਵੇ ਅਤੇ ਤੱਥਾ ਨੂੰ ਸਿਰਜਨਾਤਮਕ ਅੰਦਾਜ਼ ਵਿੱਚ ਪੇਸ਼ ਕਰਦੀ ਰਹੀ ਹੈ। ਬਾਲ ਸਾਹਿਤ ਵਿੱਚ ਆਪ ਜੀ ਨੇ ਵੱਡਮੁਲਾ ਕਾਰਜ਼ ਕੀਤਾ ਹੈ। ਆਪ ਦੀ ਕਲਮ ਵਿੱਚੋਂ ਉਪਜੇ ਸ਼ਬਦਾਂ ਵਿੱਚ ਮਾਂ-ਬੋਲੀ ਪੰਜਾਬੀ ਦੀ ਪਛਾਣ ਉਭਰੇ ਰੂਪ ਵਿੱਚ ਸਾਹਮਣੇ ਆਈ ਹੈ। ਹਰਸਿਮਰਨ ਕੌਰ ਆਪਣੀ ਇਸ ਸਾਹਿਤ ਸੰਵੇਦਨਾ ਵਿੱਚ ਲਗਾਤਾਰ ਪੰਜਾਬੀ ਸਮਾਗਮਾਂ ਅਤੇ ਕਵੀ ਦਰਬਾਰਾ ਵਿੱਚ ਆਪਣੀ ਸ਼ਮੂਲੀਅਤ ਕਰਦੀ ਹੈ। ਆਪ ਲਗਾਤਾਰ ਪੰਜਾਬੀ ਸਾਹਿਤਕ ਪੁਸਤਕਾਂ ਦੇ ਰਿਵਿਊ ਵੱਖੋ-ਵੱਖਰਿਆ ਅਖਬਾਰਾ ਦੇ ਮੈਗਜ਼ੀਨਾ ਵਿੱਚ ਛੱਪਦੇ ਰਹਿੰਦੇ ਹਨ। ਹਰਸਿਮਰਨ ਕੌਰ ਆਪਣੀ ਸਿਰਜਨ ਪਰਕ੍ਰਿਆ ਬਾਰੇ ਦਸਦੀ ਹੈ ਕਿ ਜ਼ਿੰਦਗੀ ਦੇ ਤਜਰਬੇ ਨਾਲ ਸਬੰਧਤ ਘਟਨਾਵਾਂ ਨੂੰ ਸ਼ਬਦਾਂ ਦਾ ਹਿੱਸਾ ਬਣਾਇਆ ਹੈ। ਉਸ ਦਾ ਮੰਨਣਾ ਹੈ ਕਿ ਜੇਕਰ ਅਸੀਂ ਲੇਖਕ ਦੀ ਕਦਰ ਕਰਾਂਗੇ ਤਦ ਉਸ ਦਾ ਹੌਸਲਾ ਵਧੇਗਾ ਅਤੇ ਉਹ ਹੋਰ ਵਧੀਆ ਅਤੇ ਵੱਡੀਆਂ ਲਿਖਤਾਂ ਲਿਖਣ ਲਈ ਉਤਸ਼ਾਹਤ ਕਰੇਗਾ। ਅੱਜ ਸੱਭਿਆਚਾਰਕ ਸੁਨਾਮੀ ਨਵੀਂ ਪੀੜ੍ਹੀ ਲਈ ਇੱਕ ਚੁਣੌਤੀ ਬਣੀ ਹੋਈ ਹੈ। ਆਪ ਨੇ ਆਪਣੇ ਗਿਆਨ, ਵਿਵੇਕ, ਬੁੱਧੀ ਅਤੇ ਤਜਰਬੇ ਦੇ ਆਧਾਰ ‘ਤੇ ਜ਼ਿੰਦਗੀ ਦੇ ਅਨੁਭਵਾਂ ਨੂੰ ਪੇਸ਼ ਕੀਤਾ ਹੈ।
ਡਾ. ਦਵਿੰਦਰ ਪ੍ਰੀਤ ਕੌਰ ਦਾ ਵਿਚਾਰ ਹੈ ਕਿ ਹਰਸਿਮਰਨ ਕੌਰ ਨੇ ਹਰ ਨਿਬੰਧ ਵਿੱਚ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਮੁੱਦੇ ਅਤੇ ਪ੍ਰਸ਼ਨ ਉਠਾਏ ਹਨ। ਅੱਜ ਦੇ ਮਨੁੱਖ ਨੂੰ ਦਰਪੇਸ਼ ਸੰਕਟਾਂ ਨੂੰ ਬੜੀ ਬਾਰੀਕੀ ਨਾਲ ਲਿਆ ਹੈ। ਗੁਰਦਰਸ਼ਨ ਮਾਵੀ ਦਾ ਵਿਚਾਰ ਹੈ ਕਿ ਹਰਸਿਮਰਨ ਕੌਰ ਨੇ ਆਪਣੇ ਤਜਰਬੇ ਦੇ ਆਧਾਰ ‘ਤੇ ਲੋਕਾਂ ਦੇ ਅਤੇ ਮਨੁੱਖਤਾ ਦੇ ਦਰਦ ਨੂੰ ਪੇਸ਼ ਕੀਤਾ ਹੈ।
ਰਚਨਾਵਾਂ
ਕੂੰਜਾਂ ਦੇ ਬੋਲ-ਕਾਵਿ ਸੰਗ੍ਰਹਿ
ਦਰਗਾਹੇ ਪਰਵਾਨ ਦਰਵੇਸ਼-ਵਾਰਤਕ
ਸੰਦਲੀ ਧਾਗੇ-ਕਾਵਿ ਸੰਗ੍ਰਹਿ
ਪਰਿਵਾਰ-ਏ-ਸਰਬੰਸਦਾਨੀ-ਵਾਰਤਕ
ਰੂਹਾਨੀ ਬੋਲ-ਸੰਪਾਦਕ ਕਾਵਿ ਸਗ੍ਰਹਿ
ਰਿਸਦੀ ਅੱਖ-ਕਹਾਣੀ-ਸੰਗ੍ਰਹਿ
ਮਨੁੱਖ ਬਨਾਮ ਸੰਕਟ-ਲੇਖ – ਸੰਗ੍ਰਹਿ
ਗਾਥਾ ਨਿਕੀਆਂ ਜਿੰਦਾਂ ਦੀ-ਬਾਲ ਸਾਹਿਤ
ਰਬੀ ਨੂਰ- ਬਾਲ ਸਾਹਿਤ
ਕੁੜੀਆਂ-ਚਿੜੀਆਂ ਦੀਆਂ ਵਿਰਾਸਤੀ ਖੇਡਾਂ- ਬਾਲ ਸਾਹਿਤ
ਬਾਲ ਗੋਬਿੰਦ ਰਾਏ- ਬਾਲ ਸਾਹਿਤ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1146
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ