ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਣਖੀ ਜਦ ਮੌਤ ਨੂੰ ਪਾਉਂਦੇ ਵੰਗਾਰਾਂ

ਹਵਾਵਾਂ ਸਹਾਰੇ ਨਾ ਕਿਸ਼ਤੀ ਨੂੰ ਛੱਡੀਏ ਹਵਾਵਾਂ ਵੀ ਰੁਖ ਬਦਲ ਲੈਂਦੀਆਂ ਨੇ
ਕਦੇ ਨਾ ਨਿਰੀ ਟੇਕ ਰਾਖੇ ਤੇ ਰੱਖੀਏ ਕਿ ਵਾੜਾਂ ਵੀ ਖੇਤੀ ਨਿਗਲ ਲੈਂਦੀਆਂ ਨੇ
ਸਬਰ ਵਾਲਿਆਂ ਦੇ ਸਬਰ ਦੀ ਕਹਾਣੀ ਜਾਬਰ ਦਿ ਬੋਲੀ ਵਿਚ ਲਿਖੀ ਹੈ ਜਾਂਦੀ
ਚੜ੍ਹਦੇ ਸੂਰਜ ਨੂੰ ਹਰ ਕੋਈ ਕਰਦਾ ਸਲਾਮਾਂ ਤੇ ਕਲਮਾਂ ਵੀ ਪਾਸਾ ਬਦਲ ਲੈਂਦੀਆਂ ਨੇ
ਧਰਮ ਚੋਂ ਦਇਆ ਜਦ ਲਾ ਜਾਏ ਉਡਾਰੀ ਧਰਮ ਫੇਰ ਬਣਦਾ ਫਸਾਦਾਂ ਦਾ ਸੋਮਾਂ
ਧਰਮੀ ਜਦ ਖੂਨ ਦੇ ਸੋਹਲੇ ਪਿਆ ਗਾਵੇ ਬਹਾਰਾਂ ਵੀ ਖੁਸ਼ੀਆਂ ਨਿਗਲ ਲੈਂਦੀਆ ਨੇ
ਬੋਲੀ ਹੀ ਕੌਮਾਂ ਦੀ ਪਹਿਚਾਣ ਹੁੰਦੀ ਬੋਲੀ ਹੀ ਕੌਮਾਂ ਦੀ ਜਿੰਦ ਜਾਨ ਹੁੰਦੀ
ਬੋਲੀ ਤੇ ਵਿਰਸੇ ਤੋਂ ਵਿਛੜੀਆ ਕੋਮਾਂ ਗੁਲਾਮੀ ਦਾ ਜੂਲਾ ਵੀ ਝਲ ਲੈਂਦੀਆਂ ਨੇ
ਮਿਲਵੇ ਕੀ ਮਹਿਮਾਂ ਦੈ ਸਮਝ ਦੇ ਆਇਆਂ ਮਿਲ ਬੈਠਣਾ ਹੋ ਜਾਂਦਾ ਸੁਖਾਲਾ
ਜੋਸ਼ ਤੇ ਹੋਸ਼ ਜਦ ਹੋ ਜਾਣ ਇਕਠੇ ਕੌਮਾਂ ਫੇਰ ਮੰਜ਼ਲਾਂ ਮਲ ਲੈਂਦੀਆਂ ਨੇ
ਖੱਟੇਂ ਗਾ ਕੀ ਘੱਗ ਝੱਖੜ ਜਿਹਾ ਬਣ ਕੇ ਭੂਤਰੇ ਝੱਖੜ ਤਾਂ ਕਮ ਉਮਰ ਹੁੰਦੇ
ਅਣਖੀ ਜਦ ਮੌਤ ਨੂੰ ਪਾਉਂਦੇ ਵੰਗਾਰਾਂ ਕਜ਼ਾਵਾਂ ਵੀ ਰਸਤਾ ਬਦਲ ਲੈਂਦੀਆਂ ਨੇ

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1073

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ