ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰਾਜਨੀਤਿਕ ਡਿਕਸ਼ਨਰੀ

ਹਰਸਿਮਰ ਬੜੇ ਹੀ ਧਿਆਨ ਨਾਲ ਅਖਬਾਰ ਦੇਖਣ ਤੋਂ ਬਾਅਦ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ, " ਪਾਪਾ ਤੁਸੀਂ ਤਾਂ ਉਸ ਦਿਨ ਸਰਪਲਸ ਦਾ ਮਤਲਬ ਵਾਧੂ ਦੱਸਿਆ ਸੀ ਪਰ ਇਹਦੇ ਹਿਸਾਬ ਨਾਲ ਤਾਂ ਨਹੀਂ ਲਗਦਾ"| ਪੁਤਰ ਦੀ ਗੱਲ ਸੁਣਕੇ ਪਿਤਾ ਵੀ ਹੈਰਾਨ ਹੋ ਗਿਆ ਤੇ ਪੁੱਛਿਆ," ਕੀਹਦੇ ਹਿਸਾਬ ਨਾਲ"? ਪੁੱਤ ਕਹਿਣ ਲੱਗਾ " ਪਾਪਾ ਅਖਬਾਰ ਚ ਲਿਖਿਆ ਕਿ ਕੇਂਦਰ ਨੇ ਸਾਡੇ ਰਾਜ ਨੂੰ ਨਿਊਕਲੀਅਰ ਬਿਜਲੀ ਰਾਜ ਬਣਾ ਦੇਣ ਬਾਰੇ ਕਹਿਣ ਤੇ ਸਾਡੇ ਰਾਜ ਦੀ ਰਾਜ ਕਰ ਰਹੀ ਪਾਰਟੀ ਤੇ ਵਿਰੋਧੀ ਪਾਰਟੀ ਦੋਹਾਂ ਨੇ ਹੀ ਵਿਰੋਧ ਕੀਤਾ ਹੈ ਹੈ ਸਾਨੂੰ ਇਸ ਬਿਜਲੀ ਦੀ ਲੋੜ ਨਹੀਂ ਹੈ ਕਿਉਂਕਿ ਸਾਡਾ ਰਾਜ ਤਾਂ ਪਹਿਲਾਂ ਹੀ ਸਰਪਲਸ ਬਿਜਲੀ ਪੈਦਾ ਕਰ ਰਿਹਾ ਹੈ ਅਤੇ ਅਸੀਂ ਨਿੱਜੀ ਉਪਰੇਟਰਾਂ ਨੂੰ ਕਰੋੜਾਂ ਦੀ ਅਦਾਇਗੀ ਵਾਧੂ ਬਿਜਲੀ ਹੋਣ ਦੇ ਬਾਵਜੂਦ ਕਰ ਰਹੇ ਹਾਂ ,ਪਰ ਪਾਪਾ ਬਿਜਲੀ ਤਾਂ ਬੰਦ ਹੀ ਰਹਿੰਦੀ ਆ , ਸਰਪਲਸ ਕਿੱਦਾਂ ਹੋਈ"? ਪੁੱਤ ਦੀ ਗਲ ਸੁਣਕੇ ਬਾਪ ਹਸਿਆ ਤੇ ਕਿਹਾ, " ਬੇਟਾ ਜੀ ਰਾਜਨੀਤਿਕ ਡਿਕ੍ਸਨਰੀ ਚ ਹਰ ਗੱਲ ਦਾ ਮਤਲਬ ਹੋਰ ਹੁੰਦਾ "| ਪਿਤਾ ਦੀ ਗੱਲ ਸੁਣਕੇ ਬੇਟਾ ਫੇਰ ਸੋਚ ਚ ਪੈ ਗਿਆ|

ਲੇਖਕ : ਹਰਦੀਪ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 15
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :795
ਲੇਖਕ ਬਾਰੇ
ਆਪ ਜੀ ਦੇ ਕੁੱਝ ਸਾਂਝੇ ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ