ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੱਛਮੀ ਸੱਭਿਆਚਾਰ ਦੀ ਘੁਸਪੈਠ

ਕਿਸੇ ਸਮਾਜ ਦੇ ਸਮੁੱਚੇ ਸੱਭਿਆਚਾਰ ਵਿਚ ਉੱਥੋਂ ਦਾ, ਖਾਣਾ-ਪੀਣਾ, ਪਹਿਰਾਵਾ, ਗੀਤ-ਸੰਗੀਤ, ਰਸਮੋ-ਰਿਵਾਜ, ਖੇਡਾਂ ਆਦਿ ਸਭ ਗਤੀਵਿਧੀਆਂ ਸਮੋਈਆਂ ਹੁੰਦੀਆਂ ਹਨ। ਜਿਸ ਕਾਰਨ ਕੋਈ ਵੀ ਸਮਾਜ ਆਪਣੇ ਸੱਭਿਆਚਾਰ ਦੀ ਵਿਲੱਖਣਤਾ ਕਾਰਨ ਪੂਰੀ ਦੁਨੀਆਂ ਵਿਚ ਜਾਣਿਆ ਜਾਂਦਾ ਹੈ।
ਇਸੇ ਤਰ੍ਹਾਂ ਪੰਜਾਬ ਦਾ ਸੱਭਿਆਚਾਰ ਵੀ ਹਰ ਪੱਖ ਤੋਂ ਆਪਣੀ ਵਿਲੱਖਣਤਾ ਕਾਰਨ ਪੂਰੀ ਦੁਨੀਆ ਵਿਚ ਆਪਣੀ ਇਕ ਵੱਖਰੀ ਹੋਂਦ ਰੱਖਦਾ ਹੈ। ਇੱਥੋਂ ਦੀ ਹਰ ਸ਼ੈਅ ਨਿਰਾਲੀ ਹੈ। ਖਾਣ-ਪੀਣ ਤੋਂ ਲੈ ਕੇ ਰਹਿਣ-ਸਹਿਣ, ਰੀਤੀ-ਰਿਵਾਜਾਂ ਤੋਂ ਲੈ ਕੇ ਖੇਡ ਦੇ ਮੈਦਾਨ, ਖੁੱਲ ਦਿਲ੍ਹੀ, ਬਹਾਦਰੀ ਆਦਿ ਦੁਨੀਆ ਦੇ ਕਿਸੇ ਵੀ ਦੇਸ਼ ਦੇ ਸੱਭਿਆਚਾਰ ਵਿਚ ਨਹੀਂ ਮਿਲਦੀ।
ਸਾਮਰਾਜੀ ਵਿਕਸਿਤ ਪੱਛਮੀ ਮੁਲਕਾਂ ਦੀ ਵਿਸ਼ਵ ਦੇ ਦੂਜੇ ਦੇਸ਼ਾਂ ਦੇ ਸੱਭਿਆਚਾਰ ਨੂੰ ਕੰਟਰੋਲ ਕਰਨ ਦੀ ਨੀਤੀ ਨੇ ਵਿਕਾਸਸ਼ੀਲ ਦੇਸ਼ਾਂ ਅੰਦਰ ਇਕ ਵੱਡੀ ਹਲਚਲ ਪੈਦਾ ਕੀਤੀ ਹੋਈ ਹੈ। ਜਿਸ ਕਾਰਨ ਜਿੱਥੇ ਵਿਕਾਸਸ਼ੀਲ ਦੇਸ਼ਾਂ ਦਾ ਸਰਮਾਇਆ ਵਿਕਸਿਤ ਸਾਮਰਾਜੀ ਮੁਲਕਾਂ ਨੂੰ ਜਾ ਰਿਹਾ ਹੈ, ਉੱਥੇ ਵਿਕਾਸਸ਼ੀਲ ਦੇਸ਼ਾਂ ਦੇ ਵਿਕਾਸ-ਮਾਡਲਾਂ ਦੀ ਆੜ ਵਿਚ ਉੱਥੋਂ ਦੇ ਬਾਸ਼ਿਦਿਆਂ ਨੂੰ ਸੋਚ ਦਾ ਗ਼ੁਲਾਮ ਕਰ ਕੇ ਉਨ੍ਹਾਂ ਦੀ ਮਾਨਸਿਕਤਾ ਉੱਪਰ ਵੀ ਕਬਜ਼ਾ ਕੀਤਾ ਜਾ ਰਿਹਾ ਹੈ।
ਜੇਕਰ ਗੱਲ ਕੇਵਲ ਪੰਜਾਬ ਦੀ ਹੀ ਕਰੀਏ ਤਾਂ ਅੱਜ ਮੰਡੀਕਰਨ ਅਤੇ ਪਦਾਰਥਕ ਉਪਯੋਗਿਕਤਾ ਦੇ ਦੌਰ ਵਿਚ ਪੰਜਾਬੀ ਸੱਭਿਆਚਾਰ ਨੂੰ ਪੱਛਮੀ ਸੱਭਿਆਚਾਰ ਜਿਸ ਤਰ੍ਹਾਂ ਪ੍ਰ੍ਰਭਾਵਿਤ ਕਰ ਰਿਹਾ ਹੈ, ਉਹ ਇਕ ਅਤਿ-ਸੰਵੇਦਨਸ਼ੀਲ ਵਿਸ਼ਾ ਹੈ, ਜਿਸ ਤੋਂ ਪੰਜਾਬ ਦੀ ਵੱਡੀ ਅਬਾਦੀ ਪੱਛਮੀ ਸੱਭਿਆਚਾਰ ਨੂੰ ਅਚੇਤ ਅਤੇ ਸੁਚੇਤ ਦੋਵੇਂ ਪੱਧਰਾਂ ’ਤੇ ਹੰਢਾਅ ਰਹੀ ਹੈ। ਪਿਛਲੇ ਕੁਝ ਕੁ ਸਾਲਾਂ ਤੋਂ ਪੰਜਾਬ ਅੰਦਰ ਤੇਜ਼ੀ ਨਾਲ ਫੈਲ ਰਹੀਆਂ ਅੰਤਰਾਸ਼ਟਰੀ ਬਹੁਕੌਮੀ ਕੰਪਨੀਆਂ ਨੇ ਪੰਜਾਬੀਆਂ ਦੇ ਸੁਭਾਅ ਅਤੇ ਮਾਨਸਿਕਤਾ ਨੂੰ ਜਿਸ ਹੱਦ ਤਕ ਆਪਣੀਆਂ ਨੀਤੀਆਂ ਅਤੇ ਉਤਪਾਦਾਂ ਨਾਲ ਬਦਲਿਆ ਹੈ ਉਸ ਨਾਲ ਪੰਜਾਬੀ ਸੱਭਿਆਚਾਰ ਅੰਦਰ ਪੱਛਮੀ ਘੁਸਪੈਠ ਸਾਫ਼ ਨਜ਼ਰ ਆਉਣ ਲੱਗ ਪਈ ਹੈ।
ਅੱਜ ਪੰਜਾਬ ਅੰਦਰ ਤੇਜ਼ੀ ਨਾਲ ਫੈਲ ਰਹੇ ਮਲਟੀਪਲੈਕੱਸ ਮਾਲ ਅਤੇ ਬਹੁਕੌਮੀ ਸ਼ੋਅਰੂਮਾਂ ਭਾਵੇਂ ਪੰਜਾਬ ਦੀ ਤਰੱਕੀ ਦੇ ਨਾਂ ’ਤੇ ਖੋਲ੍ਹੇ ਜਾ ਰਹੇ ਹਨ ਪਰੰਤੂ ਇਸ ਵਰਤਾਰੇ ਨਾਲ ਪੰਜਾਬੀ ਸੱਭਿਆਚਾਰ ਦੇ ਕਈ ਅਹਿਮ ਪੱਖ ਪ੍ਰਭਾਵਿਤ ਹੋ ਰਹੇ ਹਨ। ਵਿਦੇਸ਼ੀ ਕੰਪਨੀਆਂ ਅਤੇ ਉਨ੍ਹਾਂ ਦੇ ਬਰਾਂਡਾਂ ਨੇ ਪੰਜਾਬ ਦੇ ਖਾਣ-ਪੀਣ, ਪਹਿਰਾਵੇ, ਰਹਿਣ-ਸਹਿਣ, ਰਸਮਾਂ-ਰਿਵਾਜਾਂ ਨੂੰ ਬਹੁਤ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ।
ਬਹੁਕੌਮੀ ਕੰਪਨੀਆਂ ਦੇ ਅੰਤਰਰਾਸ਼ਟਰੀ ਬਰਾਂਡ ਅੱਜ ਪੰਜਾਬੀਆਂ ਦੀ ਮਾਨਸਿਕਤਾ ਨੂੰ ਲਗਾਤਾਰ ਆਪਣੀ ਗ੍ਰਿਫ਼ਤ ਵਿਚ ਲੈ ਰਹੇ ਹਨ। ਪੰਜਾਬ ਦੇ ਵੱਡੇ-ਛੋਟੇ ਸ਼ਹਿਰਾਂ ਵਿੱਚੋਂ ਨਿਕਲਣ ਵਾਲੇ ਰਾਸ਼ਟਰੀ-ਰਾਜ-ਮਾਰਗਾਂ ’ਤੇ ਢਾਬਾ ਕਲਚਰ ਨੂੰ ਛੱਡ ਕੇ ਅੱਜ ਵੱਡੀ ਪੱਧਰ ’ਤੇ ਪੰਜਾਬੀਆਂ ਦੀਆਂ ਵਿਦੇਸ਼ੀ ਬਰਾਂਡਾਂ ਦੀਆਂ ਗੱਡੀਆਂ ਵਿਦੇਸ਼ੀ ਢੰਗ ਨਾਲ ਬਣੇ ਬਰਾਂਡਿਡ ਖਾਣੇ (ਪੀਜ਼ੇ, ਬਰਗਰ ਆਦਿ) ਨੂੰ ਖਾਣ ਲਈ ਲਾਗਤ ਮੁੱਲ ਤੋਂ ਕਈ ਗੁਣਾਂ ਵੱਧ ਰਕਮ ਦੇ ਕੇ ਲਾਈਨਾਂ ਵਿਚ ਆਮ ਹੀ ਲੱਗ ਰਹੀਆਂ ਹਨ, ਜਿਸ ਕਾਰਨ ਜਿਹੜੀਆਂ ਬਿਮਾਰੀਆਂ ਕਦੇ ਪੱਛਮੀ ਮੁਲਕਾਂ ਵਿਚ ਜ਼ਿਆਦਾ ਪਨਪਦੀਆਂ ਸਨ, ਉਹ ਅੱਜ ਸਾਡੇ ਪੰਜਾਬੀਆਂ ਦੇ ਸੁਡੋਲ ਸਰੀਰਾਂ ਅਤੇ ਤਕੜੇ ਜੁੱਸਿਆਂ ਦਾ ਖਾਨਾ ਖਰਾਬ ਕਰ ਰਹੀਆਂ ਹਨ। ਇੱਥੋਂ ਤਕ ਕਿ ਪੰਜਾਬੀਆਂ ਦੇ ਬੱਚੇ ਵੀ ਅੱਜ ਕੱਪੜੇ ਪਹਿਨਣ ਤੋਂ ਪਹਿਲਾਂ ਉਨ੍ਹਾਂ ਉੱਪਰ ਵਿਦੇਸ਼ੀ ਬਰਾਂਡ ਦੇ ਟੈਗ ਦੇਖਦੇ ਹਨ। ਬੇਸ਼ਕ ਕਿਸੇ ਮੁਲਕ ਵਿਚ ਵਿਚਰ ਰਹੇ ਉੱਥੋ ਦੇ ਵਸਨੀਕ ਨੂੰ ਹਰ ਤਰ੍ਹਾਂ ਦੀ ਪੂਰੀ ਅਜ਼ਾਦੀ ਹੈ। ਪ੍ਰੰਤੂ ਪੱਛਮੀ ਚਮਕ-ਦਮਕ ਵਿਚ ਆਪਣਾ ਸੱਭਿਆਚਾਰ, ਆਪਣਾ ਸ਼ਾਨਾਮੱਤਾਂ ਵਿਰਸਾ ਆਪਣੇ ਹੱਥੋਂ ਗੁਆ ਦੇਣਾ ਕੋਈ ਚੰਗੀ ਗੱਲ ਨਹੀਂ। ਆਪਣੀਆਂ ਜੜ੍ਹਾਂ ਤੋਂ ਦੂਰ ਜਾਣਾ ਕਿਸੇ ਵੀ ਪੱਖ ਤੋਂ ਸਮਝਦਾਰੀ ਨਹੀਂ ਬਲਕਿ ਸਾਡਾ ਇਹ ਵਿਹਾਰ ਇਕ ਤਰ੍ਹਾਂ ਦਾ ਆਪਣੇ ਅਮੀਰ ਵਿਰਸੇ ਨਾਲ ਅਕ੍ਰਿਤਘਣਤਾ ਦਾ ਪ੍ਰਤੀਕ ਹੈ।
ਸੋ ਪੱਛਮੀ ਤੌਰ-ਤਰੀਕਿਆਂ ਨੂੰ ਅਪਣਾਉਣ ਅਤੇ ਲਗਾਤਾਰ ਉਨ੍ਹਾਂ ਵਿਚ ਖੱਚਤ ਹੋਣ ਦੀ ਮਾਨਸਿਕਤਾ ਸਾਡੇ ਪੰਜਾਬੀਆਂ ਵਾਸਤੇ ਕਾਫੀ ਹੱਦ ਤਕ ਗੰਭੀਰ ਸਥਿਤੀ ਬਣਦੀ ਜਾ ਰਹੀ ਹੈ। ਇਸ ਸਥਿਤੀ ਨੂੰ ਸਾਡੇ ਸਵੈ-ਵਿਸ਼ਲੇਸ਼ਣ ਦੀ ਲੋੜ ਹੈ। ਜੇ ਅਸੀਂ ਪੱਛਮੀ ਸੱਭਿਆਚਾਰ ਨੂੰ ਅਪਣਾਉਣ ਦੀ ਇਸ ਅੰਨ੍ਹੀ ਦੌੜ ਵਿਚ ਲੱਗੇ ਰਹਾਂਗੇ ਤਾਂ ਸਾਡਾ ਅਮੀਰ, ਗੌਰਵਸ਼ਾਲੀ ਪੰਜਾਬੀ ਸੱਭਿਆਚਾਰ ਕਿਧਰੇ ਲੋਪ ਹੋ ਜਾਵੇਗਾ।

ਲੇਖਕ : ਬਿਕਰਮਜੀਤ ਸਿੰਘ ਜੀਤ ਹੋਰ ਲਿਖਤ (ਇਸ ਸਾਇਟ 'ਤੇ): 17
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :909
ਲੇਖਕ ਬਾਰੇ
ਆਪ ਜੀ ਬਤੌਰ ਪਰੂਫ਼ ਰੀਡਰ ਅੈਸ.ਜੀ.ਪੀ.ਸੀ. ਵਿੱਚ ਕੰਮ ਕਰ ਰਹੇ ਹੋ। ਆਪ ਜੀ ਉੱਚ ਵਿਚਾਰਕ ਅਤੇ ਪੰਜਾਬੀ ਚਿੰਤਕ ਹੋ ਆਪ ਜੀ ਦੇ ਅਖਬਾਰਾ ਵਿਚ ਲੇਖ ਛਪਦੇ ਰਹਿੰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲੱਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017