ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ(22 ਮਈ, 1978 ਤੋਂ ਹੁਣ ਤੱਕ)
ਜਗਦੀਸ਼ ਰਾਏ ਕੁਲਰੀਆਂ ਪੰਜਾਬੀ ਸਾਹਿਤ ਸਿਰਜਨਾ ਵਿੱਚ ਮਿੰਨੀ ਕਹਾਣੀ, ਲੇਖ, ਕਵਿਤਾ, ਵਿਅੰਗ ਅਤੇ ਹਾਇਕੂ ਦੇ ਖੇਤਰ ਵਿੱਚ ਸਾਹਿਤ ਸਿਰਜਨਾ ਕਰ ਰਿਹਾ ਹੈ। ਉਸ ਦਾ ਜਨਮ ਪਰੇਮ ਕੁਮਾਰ ਗਰਗ ਦੇ ਘਰ ਮਾਤਾ ਸੰਤੋਸ਼ ਰਾਣੀ ਦੀ ਕੁਖੋ ਹੋਇਆ। ਜਗਦੀਸ਼ ਨੇ ਮਨੁੱਖੀ ਜ਼ਿੰਦਗੀ ਦੇ ਅਹਿਮ ਪੱਖਾ ਨੂੰ ਆਪਣੀਆਂ ਮਿੰਨੀ ਕਹਾਣੀਆ ਵਿੱਚ ਦਰਸਾਇਆ ਹੈ। ਉਸ ਕੋਲ ਗੱਲ ਕਹਿਣ ਦਾ ਜਿਹੜਾ ਲਹਿਜ਼ਾ ਅਤੇ ਮੁਹਾਵਰਾ ਹੈ ਉਹ ਪਾਠਕ ਨੂੰ ਉਸ ਦੀਆਂ ਕਹਾਣੀਆਂ ਪੜ੍ਹਨ ਲਈ ਉਤਸ਼ਾਹ ਪ੍ਰਦਾਨ ਕਰਦਾ ਹੈ। ਉਸ ਨੇ ਆਪਣੀਆਂ ਕਹਾਣੀਆ ਵਿੱਚ ਆਧੁਨਿਕ ਮਨੁੱਖ ਦੇ ਦੋਹਰੇ ਕਿਰਦਾਰ, ਉਸਦੀ ਜ਼ਿੰਦਗੀ ਵਿੱਚ ਆ ਰਹੀਆ ਮੁਸ਼ਕਿਲਾ ਅਤੇ ਜੀਨ ਦੇ ਢੰਗ ਤਰੀਕੇ ਅਤੇ ਉਨ੍ਹਾ ਵਿੱਚ ਆ ਰਹੀ ਤਬਦੀਲੀ ਨੂੰ ਬਹੁਤ ਸੁਹਿਰਦਤਾ ਨਾਲ ਬਿਆਨ ਕੀਤਾ ਹੈ। ਜਗਦੀਸ਼ ਆਪਣੀਆ ਕਹਾਣੀਆਂ ਵਿੱਚ ਨਿੱਕੇ ਨਿੱਕੇ ਇਸ਼ਾਰੇ ਦਿੰਦਾ ਹੈ, ਜਿਸ ਨਾਲ ਪਾਠਕ ਨੂੰ ਉਸ ਦੀਆਂ ਕਹਾਣੀਆ ਵਿੱਚੋ ਪ੍ਰਰੇਣਾ ਦੇ ਨਾਲ ਨਾਲ ਕੋਈ ਨਾ ਕੋਈ ਮਨੋਰਥ ਵੀ ਜਰੂਰ ਮਿਲਦਾ ਹੈ।
ਉਸ ਦੀ ਕਹਾਣੀ ਆਪੋ ਆਪਣਾ ਘਰ ਦਾ ਇਹ ਵਾਰਤਾਲਾਪ ਵੇਖਣਯੋਗ ਹੈ :
\'\'ਲੋਕਾਂ ਦੀ ਜਿਆਦਾ ਪ੍ਰਵਾਹ ਨਹੀਂ ਕਰੀਦੀ ... ਸਭ ਨੂੰ ਆਪੋ ਆਪਣੀ ਜਿੰਦਗੀ ਜਿਊਣ ਦਾ ਪੂਰਾ ਹੱਕ ਹੈ ... ਨਾਲੇ ਕਿਸੇ ਬਿਰਧ ਆਸ਼ਰਮ \'ਚ ਜਾ ਕੇ ਮਰਨ ਨਾਲ ਤਾਂ ਆਪਣੇ ਘਰ ਸੁਖੀ ਜੀਵਨ ਬਤੀਤ ਕਰਨਾ ਕਿਤੇ ਜਿਆਦਾ ਚੰਗਾ ਹੈ ।\'\'
ਸੇਠ ਵੇਦ ਪ੍ਰਕਾਸ਼ ਆਪਣੇ ਦੋਸਤ ਦੀਆਂ ਗੱਲਾਂ ਨਾਲ ਸਹਿਮਤੀ ਜਿਹੀ ਪ੍ਰਗਟ ਕਰਦਾ ਹੋਇਆ ਆਪਣੇ \'ਨਵੇਂ ਘਰ\' ਦੀ ਤਲਾਸ਼ \'ਚ ਜੁਟ ਗਿਆ ।
ਰਚਨਾਵਾਂ
ਹਾਸ਼ੀਏ ਤੋਂ ਮੁੜਦੀ ਜ਼ਿੰਦਗੀ-ਨਾਟਕ
ਸੰਵਾਦ ਤੇ ਸਿਰਜਣਾ-ਭਾਗ ਪਹਿਲਾ(ਮਿੰਨੀ ਕਹਾਣੀ ਲੇਖਕਾਂ ਨਾਲਮੁਲਾਕਾਤਾਂ)ਆਲੋਚਨਾ
ਸੰਵਾਦ ਤੇ ਸਿਰਜਣਾ-ਭਾਗ ਦੂਜਾ (ਮਿੰਨੀ ਕਹਾਣੀ ਲੇਖਕਾਂ ਨਾਲਮੁਲਾਕਾਤਾਂ)ਆਲੋਚਨਾ
ਰਿਸ਼ਤਿਆਂ ਦੀ ਨੀਂਹ (ਮਿੰਨੀ ਕਹਾਣੀ ਸੰਗ੍ਰਹਿ)
ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ(ਮਿੰਨੀ ਕਹਾਣੀ ਸੰਗ੍ਰਹਿ)
ਆਓ ਜਿਊਣ ਜੋਗੇ ਹੋਈਏ(ਸਿਹਤ ਚੇਤਨਾ ਸੰਬੰਧੀ ਲੇਖ ਸੰਗ੍ਰਹਿ)
ਮੈਂ ਪਾਣੀ ਕਹਾਂ ਕਹਾਣੀ (ਲੇਖ ਸੰਗ੍ਰਹਿ)
ਪੰਜਾਬੀ ਔਰ ਹਿੰਦੀ ਲਘੂਕਥਾ ਕਾ ਤੁਲਨਾਤਾਮਕ ਅਧਿਐਨ(ਹਿੰਦੀ)
ਸਨਮਾਨ
ਸਿਹਤ ਵਿਭਾਗ ਪੰਜਾਬ ਵੱਲੋਂ ਸਟੇਟ ਐਵਾਰਡ
ਮਲਵਈ ਪੰਜਾਬੀ ਸੱਥ,ਮੰਡੀ ਕਲਾਂ(ਬਠਿੰਡਾ) ਵੱਲੋਂ ਭਗਤ ਪੂਰਨ ਸਿੰਘ ਪੁਰਸਕਾਰ(2012)

ਅਨੇਕਾਂ ਸਮਾਜਿਕ, ਸਾਹਿਤਕ ਤੇ ਵਪਾਰਕ ਜਥੇਬੰਦੀਆਂ ਵੱਲੋਂ ਸਨਮਾਨ ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1134
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ