ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਲਓ ਆ ਗਿਆ ਫਿਰ

ਸਮੇ ਦਾ ਮਦਾਰੀ
ਲਓ ਆ ਗਿਆ ਫਿਰ ਸਮੇ ਦਾ ਮਦਾਰੀ ।
ਇਹ ਖੇਡਾਂ ਦੀ ਲੈ ਕੇ ਨਵੀਂ ਹੀ ਪਟਾਰੀ ।
ਨਵੀਂ ਡੁਗ ਡੁਗੀ ਲੈ ਨਵੀਂ ਬੰਸਰੀ ,
ਸਮੇਂ ਦਾ ਸਿਪਾਹੀ ਨਵਾਂ ਸੰਤ੍ਰੀ ,
ਇਹ ਪ੍ਰਭਾਤ ਸੂਹੀ ਹੈ ਨਵੀਂ ਹੀ ਸਿੰਗਾਰੀ । ਲਓ ਆ ਗਿਆ ਫਿਰ,,,,,,
ਕਿਸੇ ਨੂੰ ਮਿਟਾਣਾ ਕਿਸੇ ਨੂੰ ਬਨਾਣਾ,
ਕਿਸੇ ਨੂੰ ਹਸਾਣਾ ਕਿਸੇ ਨੂੰ ਰੁਆਣਾ ,
ਇਹ ਰੰਗਾਂ ਦਾ ਮਾਲਕ ਸਮੇਂ ਦਾ ਲਲਾਰੀ । ਲਓ ਆ ਗਿਆ ਫਿਰ ,,,,
ਜਮੂਰੇ ਬਨਾ ਕੇ ਨਚਾਏ ਗਾ ਸੱਭ ਨੂੰ,
ਨਵੇਂ ਹੀ ਨਜਾਰੇ ਵਿਖਾਏ ਗਾ ਸੱਭ ਨੂੰ ,
ਨੱਚਾਏ ਗਾ ਦੁਨੀਆ ਸਾਰੀ ਦੀ ਸਾਰੀ । ਲਓ ਆ ਗਿਆ ਫਿਰ,,,,,,,,
ਕਿਸੇ ਨੂੰ ਅਮੀਰੀ ਕਿਸੇ ਨੂੰ ਗਰੀਬੀ ,
ਕਿਤੇ ਖੁਸ਼ ਨਸੀਬੀ ਕਿਤੇ ਬਦ ਨਸੀਬੀ ,
ਕਿਸੇ ਤੇ ਕਰੇ ਗਾ ਇਹ ਪੱਕੀ ਸੁਵਾਰੀ । ਲਓ ਆ ਗਿਆ ਫਿਰ ,,,,,,,
ਕਿਤੇ ਅੱਗ ਵੰਡਣੀ ਕਿਸੇ ਥਾਂ ਤੇ ਪਾਣੀ ,
ਕਰੇਗਾ ਤਮਾਸ਼ੇ ਤੇ ਦੁਨੀਆ ਹਿਲਾਾਣੀ ,
ਨਵੇਂ ਕਰਤਬਾਂ ਦੀ ਲਈ ਪੰਡ ਭਾਰੀ । ਲਓ ਆ ਗਿਆ ਫਿਰ ,,,,,
ਕਿਸੇ ਨੂੰ ਬਿਠਾਏ ਗਾ ਕੁਰਸੀ ਦੇ ਉਤੇ ,
ਕਿਸੇ ਨੂੰ ਲਿਟਾਏ ਗਾ ਧਰਤੀ ਦੇ ਉਤੇ ,
ਕਿਸੇ ਦੀ ਕਰੇਗਾ ਇਹ ਖੱਜਲ ਖੁਆਰੀ । ਲਓ ਆ ਗਿਆ ਫਿਰ ,,,,,
ਚਲਾਂਦਾ ਰਹੇਗਾ ਇਹ ਚੱਕਰ ਮਦਾਰੀ ,
ਆਸਾਂ ਦੇ ਹਸਰਤ ਦਾ ਚੋਗਾ ਖਿਲਾਰੀ ,
ਬੜਾ ਬੇਲਿਹਾਜਾ ਸਮੇਂ ਦਾ ਖਿਡਾਰੀ । ਲਓ ਆ ਗਿਆ ਫਿਰ ,,,,,,,,,,,
ਜਿਹੜਾ ਸਮਝ ਜਾਵੇ ਮਦਾਰੀ ਦੀ ਚਾਲ ,
ਸਮੇਂ ਦੀ ਨਜਾਕਤ ਦਾ ਰੱਖੇ ਖਿਆਲ ,
ਉਸੇ ਨਾਲ ਹੁੰਦੀ ਮਦਾਰੀ ਦੀ ਯਾਰੀ । ਲਓਆ ਗਿਆ ਫਿਰ ,,,,,,,,,,,,,,
ਰਲੋ ਨਾਲ ਇੱਸ ਦੇ ਤੇ ਵੇਖੋ ਨਜਾਰੇ ,
ਕਿਸੇ ਤੋਂ ਨਾ ਮੰਗੋ ਜੋ ਸੁਪਨੇ ਉਧਾਰੇ ,
ਨਵੀਂ ਸੋਚ ਲੈ ਕੇ ਭਰੋ ਖਾਂ ਉਡਾਰੀ । ਲਓ ਆ ਗਿਆ ਫਿਰ ,,,,,,,,,,,,,,
ਪਹਿਲਾ ਸੀ ਚੌਦਾਂ ਤੇ ਹੁਣ ਨਾਮ ਪੰਦਰਾਂ ,
ਵੰਡੇ ਗਾ ਸੱਭ ਨੂੰ ਇਹ ਰੀਝਾਂ ਤੇ ਸੱਧਰਾਂ ,
ਵਿਖਾਏ ਗਾ ਅਪਨੀ ਇਹ ਲੀਲਾ ਨਿਆਰੀ । ਲਓ ਆ ਗਿਆ ਫਿਰ,,,,,,,
ਚੌਦਾਂ ਨੂੰ ਕਹੀਏ ਅਲਵਿਦਾ ਅਲਵਿਦਾ ,
ਪੰਦਰਾਂ ਨੂੰ ਕਹੀਏ ਜੀ ਆਇਆਂ
ਭਰੇ ਗਾ ਨਵੇਂ ਦਿਨ ਨਵੀਂ ਹੀ ਉਡਾਰੀ । ਲਓ ਆ ਗਿਆ ਫਿਰ ,,,,,,,,,,,


ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :860

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017