ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬੋਲੀਆਂ

ਪਰਦੇਸੀਆ ਉਡੀਕਾਂ ਤੇਰੀਆਂ,
ਮੈਂ ਕੁੱਟ ਕੇ ਚੂਰੀਆਂ ਰੱਖੀਆਂ ।

ਘਰ ਆਜਾ ਪਰਦੇਸੀਆ,
ਰੰਗ ਸੂਹਾ ਖੁਰਦਾ ਜਾਵੇ ।

ਨੀ ਮਿੱਟੀਏ ਵਤਨ ਦੀਏ ,
ਤੈਨੂੰ ਅੱਖ ਦਾ ਅਰਗ ਚੜਾਵਾਂ ।

ਵੇ ! ਮਿੱਤਰਾ ਦੂਰ ਦਿਆਂ ,
ਕਦੇ ਵਤਨੀਂ ਮੋੜ ਮੁਹਾਰਾਂ ।

ਰੋਂਦਿਆਂ ਦਾ ਦਿਨ ਲਘਿਆ ,
ਉਤੋਂ ਰਾਤ ਗਮਾਂ ਦੀ ਆਈ ।

ਸਿੱਕ ਮੇਰੀ ਥਲ ਬਣ ਗਈ ,
ਲੋਕੋ ਕੂੰਕ ਪਪੀਹੇ ਵਾਲੀ ।

ਹਾੜਾ ਦੂਰ ਜਾਣ ਵਾਲਿਆਂ ,
ਤੇਰੀ ਯਾਦ ਕਲਾਵੇ ਭਰਦੀ ।

ਤੇਰੇ ਨਾਲ ਲਾ ਕੇ ਅੱਖੀਆਂ ,
ਮੈਂ ਜਾਨ ਦੁੱਖਾਂ ਵਿੱਚ ਪਾਈ ।

ਝਾਂਜਰਾਂ ਨੇ ਗੀਤ ਛੇੜਿਆ ,
ਜਦੋਂ ਵਾਜ ਮਾਹੀ ਨੇ ਮਾਰੀ ।

ਤੇਰੀਆਂ ਮੈਂ ਮਿਨਤਾ ਕਰਾਂ ,
ਮੈਨੂੰ ਛੱਡ ਕੇ ਕਦੇ ਨਾ ਜਾਵੀਂ ।

ਚਿੱਠੀ ਆਈ ਸੱਜਣਾ ਦੀ ,
ਮੈਂ ਚੁੰਮ ਕੇ ਕਾਲਜੇ ਲਾਈ ।

ਸੱਜਣਾ ਦੀ ਯਾਦ ਆ ਗਈ ,
ਜਦੋਂ ਕਾਂ ਕੋਠੇ ਕੁਰਲਾਇਆ ।

ਚਾਲ ਮੇਰੀ ਬਿਜਲੀ ਯਾਰਾ ,
ਡੰਗ ਮਾਰਦਾ ਲਾਲ ਪਰਾਦਾਂ ।

ਯਾਰ ਵਿੱਚੋਂ ਰੱਬ ਮਿਲਿਆ ,
ਤੈਨੂੰ ਕਿੰਝ ਕਾਜੀ ਸਮਝਾਵਾਂ ।

ਛੁੱਟੀ ਲੈਕੇ ਆਜਾ ਬੇਲੀਆ ,
ਮੇਰੀ ਜਿੰਦ ਕਲੀ ਕੁਮਲਾਈ ।

ਹਾਏ ਟੁੱਟੀਆਂ ਤੜੱਕ ਕਰਕੇ ,
ਪੀਘਾਂ ਚੰਨ ਉਤੇ ਸੀ ਪਾਈਆਂ ।

ਲੇਖਕ : ਐੱਸ. ਸੁਰਿੰਦਰ ਹੋਰ ਲਿਖਤ (ਇਸ ਸਾਇਟ 'ਤੇ): 30
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :805
ਲੇਖਕ ਬਾਰੇ
ਆਪ ਜੀ ਪ੍ਰਵਾਸੀ ਕਵੀ ਹਨ। ਹੁਣ ਤੱਕ ਆਪ ਜੀ ਨੇ ਪੰਜਾਬੀ ਕਵਿਤਾ ਵਿੱਚ ਮਾਹਿਏ ਕਾਵਿ ਰੂਪ ਨੂੰ ਵਿਧੇਰੇ ਸਿਰਜਿਆ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ