ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰਸਤੇ ਦੀ ਚੋਣ

ਸਾਂਭਰ ਚਾਵਲ ਵੀਹ ਰੂਪਏ ਪਲੇਟ ! ਪੈਸੇ ਖੁੱਲੇ ਦੇਣਾ ਭਾਈ !

( ਸ਼ਕਲ ਤੋਂ ਚੰਗੇ ਘਰ ਦੀ ਵਿੱਖਣ ਵਾਲੀ ਬਾਈ - ਤੇਈ ਸਾਲਾਂ ਦੀ ਕੁੜੀ ਹਫ਼ਤਾਵਾਰ ਬਾਜ਼ਾਰ ਵਿੱਚ ਘੁੰਮ - ਘੁੰਮ ਕੇ ਸਾਂਭਰ - ਚਾਵਲ ਵੇਚ ਰਹੀ ਸੀ ! ਇਹ ਵੇਖ ਕੇ ਆਪਣੀ ਵੋਹਟੀ ਨਾਲ ਸੱਬਜੀ ਲੈਣ ਆਇਆ ਬਲਬੀਰ ਸਿੰਘ ਹੈਰਾਨ ਹੋ ਗਿਆ ! )

ਓਏ ਇਹ ਤਾਂ ਕੁਲਵਿੰਦਰ ਹੈ, ਸਾਡੇ ਗੁਆਂਢ ਵਿੱਚ ਹੀ ਰਹਿੰਦੀ ਸੀ ! ਕੀ ਹਾਲ ਬਣਾ ਲਿਆ ਹੈ ? ( ਬਲਬੀਰ ਸਿੰਘ ਨੇ ਆਪਣੀ ਵੋਹਟੀ ਹਰਮੀਤ ਕੌਰ ਨੂੰ ਦੱਸਿਆ )

ਕੁਲਵਿੰਦਰ ! ( ਬਲਬੀਰ ਸਿੰਘ ਨੇ ਆਵਾਜ਼ ਦਿੱਤੀ ) ਕੁਲਵਿੰਦਰ ਨੇ ਮੁੜ ਕੇ ਵੇਖਿਆ ਅਤੇ ਬਲਬੀਰ ਨੂੰ ਪਛਾਣ ਕੇ ਉਸ ਦੇ ਨੇੜੇ ਆ ਆਈ !

ਬਲਜੀਤ ਸਿੰਘ ( ਹੈਰਾਨੀ ਨਾਲ ) : ਤੂੰ ਇਹ ਮਿਹਨਤ ਮਜਦੂਰੀ ਕੀ ਕਰ ਰਹੀ ਹੈ ਅਤੇ ਤੇਰੇ ਹਸਬੈਂਡ ਕਿੱਥੇ ਹਨ ?

ਕੁਲਵਿੰਦਰ ਕੌਰ ( ਦੋਹਾਂ ਨਾਲ ਗੱਲ ਕਰਦੇ ਹੋਏ ) : ਸੱਤ ਮਹੀਨੇ ਪਹਿਲਾਂ ਉਨ੍ਹਾਂ ਨੂੰ ਪੈਰਾਲਾਈਸਿਸ ਹੋ ਗਿਆ ਸੀ , ਰਿਸ਼ਤੇਦਾਰ ਅਤੇ ਦੋਸਤ , ਸਭਨਾਂ ਨੇ ਨਜ਼ਰਾਂ ਮੋੜ ਲਈਆਂ ! ਜਿਹੜੇ ਸਾਥ ਦੇਣ ਦੇ ਬਹਾਨੇ ਆਏ ਵੀ ਤਾਂ ਉਨ੍ਹਾਂ ਦੀ ਗਿੱਧ ਨਜ਼ਰ ਮੇਰੇ ਸਰੀਰ ਉੱਤੇ ਸੀ ! ਸਰੀਰ ਵੇਚਣਾ ਮੈਨੂੰ ਕਬੂਲ ਨਹੀਂ ਸੀ ਅਤੇ ਜ਼ਿਆਦਾ ਪੜ੍ਹੀ ਲਿਖੀ ਮੈਂ ਨਹੀਂ ਹਾਂ, ਇਸ ਲਈ ਇਹ ਕੰਮ ਸ਼ੁਰੂ ਕਰ ਲਿਆ ! ਇੱਜਤ ਦੀਆਂ ਦੋ ਰੋਟੀਆਂ ਮਿਲ ਰਹੀਆਂ ਹਨ ! ਕੁੱਝ ਪੈਸਾ-ਧੇਲਾ ਇਕੱਠਾ ਹੋ ਜਾਵੇ ਤਾਂ ਟਿਫਿਨ ਸਰਵਿਸ ਵੀ ਸ਼ੁਰੂ ਕਰ ਦਵਾਂਗੀ ! ਚੰਗਾ ਭਾਈ , ਚੱਲਦੀ ਹਾਂ !

ਕੁਲਵਿੰਦਰ ਦੇ ਜਾਣ ਦੇ ਬਾਅਦ ਹਰਮੀਤ ਕੌਰ ਨੇ ਮੁੰਹ ਬਣਾਉਂਦੇ ਹੋਏ ਕਿਹਾ : ਕੋਈ ਆਸਾਨ ਕੰਮ ਭਾਲਦੀ ! ਇਹ ਕਿੱਥੇ ਸੜਕਾਂ ਉੱਤੇ ਧੱਕੇ ਖਾ ਰਹੀ ਹੈ ?

ਬਲਬੀਰ ਸਿੰਘ ( ਸਮਝਾਉਂਦੇ ਹੋਏ ) : ਸਰੀਰ ਅਤੇ ਜ਼ਮੀਰ ਵੇਚ ਕੇ ਕਮਾਈ ਕਰਣਾ ਸੌਖਾ ਰਸਤਾ ਹੈ ! ਉਹ ਚਾਹੁੰਦੀ ਤਾਂ ਉਹ ਵੀ "ਪੱਖਾ ਵੇਖ ਕੇ" ਸੌਖੇ ਪੈਸੇ ਕਮਾ ਸਕਦੀ ਸੀ ! ਮਿਹਨਤ ਅਤੇ ਇੱਜਤ ਨਾਲ ਰੋਟੀ ਕਮਾਉਣਾ ਥੋੜਾ ਜਿਹਾ ਔਖਾ ਹੋ ਸਕਦਾ ਹੈ ਪਰ ਉਸ ਨਾਲ ਜੋ ਬਰਕਤ, ਖੁਸ਼ੀ ਅਤੇ ਤਸੱਲੀ ਮਿਲਦੀ ਹੈ ਉਹ ਕਹਿਣ-ਸੁਣਨ ਤੋਂ ਪਰੇ ਹੈ ! ਕੁਲਵਿੰਦਰ ਦੇ ਇਸ ਰੂਪ ਨੇ ਉਸ ਪ੍ਰਤੀ ਮੇਰੇ ਮਨ ਵਿੱਚ ਵੱਡੀ ਇੱਜਤ ਵਧਾ ਦਿੱਤੀ ਹੈ ! ਅਜੇਹੀ ਵੋਹਟੀ ਜਿਸਦੀ ਵੀ ਹੋਵੇਗੀ ਓਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝੇਗਾ ਤੇ ਇਸੀ ਜਨਮ ਨੂੰ ਓਹ ਸਵਾਰ ਲਿਆ ਸਮਝੇਗਾ ! (ਬਲਬੀਰ ਸਿੰਘ ਦੀਆਂ ਅੱਖਾਂ ਭਰ ਆਉਂਦੀਆਂ ਹਨ )

ਹੁਣ ਚੱਲੀਏ ? ਜਾਂ ਇੱਥੇ ਖੜੇ ਹੋ ਕੇ ਉਸਦੇ ਸੋਹਿਲੇ ਹੀ ਗਾਣੇ ਹਨ ? ( ਦੂਜੀ ਤੀਵੀਂ ਦੀ ਸਿਫਤ ਨੂੰ ਨਾ ਸਹਾਰਦੇ ਹੋਏ ਹਰਮੀਤ ਕੌਰ ਅੰਦਰਲਾ ਗੁੱਸਾ ਦਬਾ ਨਹੀਂ ਪਾਈ)

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1033
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ