ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹਾਦਸਾ

ਹੈ ਅੱਜ ਦੀ ਇੱਕ ਤਾਜੀ ਖਬਰ ਅਖਬਾਰ ਸਾਰੇ ਭਰੇ ਨੇ
ਝੋਪੜੀਆਂ ਵਿੱਚ ਅੱਗ ਲੱਗੀ ਹੈ ਬੱਚੇ 15 ਮਰ ਗਏ ਨੇ

ਕਿਸਾਨ ਕਰਜੇ ਦੇ ਮਾਰੇ ਫਾਹਾ ਲੈ ਕੇ 2 ਮਰ ਗਏ ਨੇ
ਪੈਲਸ ਵਿੱਚ ਚੱਲੀਆਂ ਗੋਲੀਆਂ 2 ਬਰਾਤੀ ਮਰ ਗਏ ਨੇ

ਲੁਟੇਰੇ ਲੁੱਟ ਕੇ ਫਰਾਰ 2 ਸੁਨਿਆਰੇ ਅੱਜ ਮਰ ਗਏ ਨੇ
ਗੱਡੀ ਬੇਕਾਬੂ ਹੋਈ ਪਹਾੜ ਤੋਂ ਸ਼ਰਧਾਲੂ ਮਰ ਗਏ ਨੇ

ਪੁੱਲ ਵੀ ਇੱਕ ਗਿਰ ਗਿਆ 20 ਮਜਦੂਰ ਮਰ ਗਏ ਨੇ
ਗੱਡੀ ਗਿਰ ਗਈ ਨਹਿਰ ਵਿੱਚ ਪਰਿਵਾਰ ਮਰ ਗਏ ਨੇ

ਦੰਗੇ ਫਸਾਦ ਹੋਏ ਸ਼ਹਿਰ ਵਿੱਚ ਕਈ ਲੋਕ ਮਰ ਗਏ ਨੇ,
ਨਕਲੀ ਸ਼ਰਾਬ ਸੀ ਵਿਆਹ ਵਿੱਚ ਬਰਾਤੀ ਮਰ ਗਏ ਨੇ

ਖਾਣੇ ਵਿੱਚ ਜਹਿਰ ਸੀ ਸਕੂਲੀ ਬੱਚੇ ਅੱਜ ਮਰ ਗਏ ਨੇ
ਪ੍ਰੇਮੀ ਜੋੜੇ ਨੇ ਜਹਿਰ ਖਾ ਲਿਆ ਦੋਨੋਂ ਉਹ ਮਰ ਗਏ ਨੇ

ਹੜ ਆ ਗਿਆ ਪਹਾੜ ਖਿਸ਼ਕ ਗਿਆ 200 ਮਰ ਗਏ ਨੇ
ਵਿਦੇਸ਼ ਜਾਣ ਲਈ ਕਿਸ਼ਤੀ ਤੇ 20 ਪੰਜਾਬੀ ਮਰ ਗਏ ਨੇ

ਖਾੜਕੂ ਗੋਲੀਆਂ ਚਲਾ ਗਏ ਸਵੇਰੇ 5 ਫੋਜੀ ਮਰ ਗਏ ਨੇ
ਗਰੀਬੀ ਵਿੱਚ ਮਾਂ ਵੀ ਮਰ ਗਈ ਨਾਲ 3 ਬੱਚੇ ਮਰ ਗਏ ਨੇ,

ਲੀਡਰ ਕਹਿੰਦੇ ਭੰਦੋਹਲ ਫੇਰ ਵੀ ਸਾਡੇ ਅੱਛੇ ਦਿਨ ਆ ਗਏ ਨੇ

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :612
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਸਦੀ ਦਾ ਸਤਾਰਵਾਂ ਸਾਲ
    -ਮੁਹਿੰਦਰ ਘੱਗ
  • ਨਵੇਂ ਸਾਲ ਦਾ ਸੂਰਜ
    -ਮਲਕੀਅਤ ਸਿੰਘ 'ਸੁਹਲ'
  • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
    -ਪ੍ਰੀਤਮ ਲੁਧਿਆਣਵੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017