ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜਾਂਦਾ ਬਣੀ ਪੰਜਾਬ ਕਿਉਂ ਸ਼ੱਕੀ

ਬੰਦੇ ਸੱਭਿਆਚਾਰ ਭੁਲਾਈ ਜਾਣੈਂ, ਪੱਛਮੀ ਨੂੰ ਅਪਣਾਈ ਜਾਣੈਂ।
ਵਿਰਸਾ ਮਿੱਟੀ ਮਿਲਾਈ ਜਾਣੈਂ, ਸਮਝੇਂ ਇਹਨੂੰ ਤਰੱਕੀ।
ਦੁਨੀਆਂ ਦੀਆਂ ਨਜ਼ਰਾਂ 'ਚ, ਜਾਂਦਾ ਬਣੀ ਪੰਜਾਬ ਕਿਉਂ ਸ਼ੱਕੀ ...
ਅਤੀਤ ਆਪਣਾ ਦਿਲੋਂ ਭੁਲਾਇਆ। ਨਸ਼ਿਆਂ ਨੂੰ ਤੂੰ ਕਿਉਂ ਅਪਣਾਇਆ॥
ਸਾਂਭੀ ਨਾ ਇੱਜ਼ਤ ਸਰਮਾਇਆ, ਰੋਲ ਕਾਸਤੋਂ ਰੱਖੀ ...ਦੁਨੀਆਂ...
ਦੇਸ਼ ਪੰਜਾਬ ਦੇ ਸੋਹਣੇ ਦੁਲਿਆ। ਦੁੱਧ ਘਿਉ ਮੱਖਣ ਨੂੰ ਭੁੱਲਿਆ॥
ਫੋਕੀ ਚੌਧਰ ਦੇ ਵਿੱਚ ਰੁਲਿਆ, ਪੀਣੀ ਛੱਡਕੇ ਲੱਸੀ...ਦੁਨੀਆਂ...
ਦੁਸ਼ਮਣ ਲਈ ਸੀ ਤਿੱਖਾ ਭਾਲਾ। ਹੋਇਆ ਫਿਰੇਂ ਤੂੰ ਹੁਣ ਮਤਵਾਲਾ॥
ਇੱਜ਼ਤਾਂ ਦਾ ਸੀ ਤੂੰ ਰਖਵਾਲਾ, ਕਿਉਂ ਗਿਰਵੀ ਆਪਣੀ ਰੱਖੀ...ਦੁਨੀਆਂ...
ਅਪਣਾਉਣ ਤੋਂ ਦੱਸ ਤੂੰ ਕਾਹਤੋਂ ਡਰਦਾ। ਊਂ ਕੰਜਕਾਂ ਦਾ ਪੂਜਨ ਕਰਦਾਂ॥
ਕੁੱਖ ਦੇ ਵਿੱਚ ਹੀ ਮਾਰ ਕੇ ਛੱਡਦਾ, ਹੈ ਗੱਲ ਸੋਲਾਂ ਆਨੇ ਸੱਚੀ...ਦੁਨੀਆਂ...
ਈਮਾਨਦਾਰੀ ਨੂੰ ਦਿਲੋਂ ਭੁਲਾਇਆ। ਮਾਇਆ ਨਾਲ ਹੈ ਪਿਆਰ ਵਧਾਇਆ॥
ਨੋਟਾਂ ਦਾ ਜੇ ਢੇਰ ਕਮਾਇਆ, ਕਿਸਮਤ ਸਮਝੇਂ ਲੱਕੀ...ਦੁਨੀਆਂ...
ਰੀਤਾਂ ਹੋਰ ਅਪਣਾਈ ਜਾਣੈਂ। ਪੁਰਾਣੀਆਂ ਨੂੰ ਭੁਲਾਈ ਜਾਣੈਂ॥
ਲੀਕ ਪੰਜਾਬ ਨੂੰ ਲਾਈ ਜਾਣੈ, ਉਡਾਈ ਜਾਣੈਂ ਫੱਕੀ...ਦੁਨੀਆਂ...
ਆਓ ਐਸੀਆਂ ਲੀਹਾਂ ਪਾਈਏ। ਸੱਭਿਆਚਾਰ ਨਾ ਕਦੇ ਭੁਲਾਈਏ£
ਸਾਰੇ ਵਿਰਸੇ ਨੂੰ ਅਪਣਾਈਏ, ਅਣਖ਼ ਨੂੰ ਰੱਖੀਏ ਢੱਕੀ...ਦੁਨੀਆਂ...
ਬਜੁਰਗਾਂ ਦੀਆਂ ਸਦਾ ਅਸੀਸਾਂ ਲਈਏ। ਸਾਰੇ ਸਿੱਧੇ ਰਸਤੇ ਪਾਈਏ॥
'ਦੱਦਾਹੂਰੀਏ' ਨੂੰ ਵੀ ਕਹੀਏ, ਮਿਲੇ ਇੱਜ਼ਤ ਕਰੋੜੀਂ ਨਾਂ ਲੱਖੀ...ਦੁਨੀਆਂ...

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :849
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ