ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਮਾਜਿਕ ਕੁਰੀਤੀਆਂ ਬਾਰੇ ਸੋਚਣ ਦੀ ਲੋੜ

ਪੰਜਾਬ ਵਿੱਚ ਪੂਰੀ ਤਰ੍ਹਾਂ ਅਰਾਜਕਤਾ ਫੈਲ ਚੁੱਕੀ ਹੈ। ਬਹੁਤ ਹੀ ਔਖੀ ਘੜੀ ਦੇ ਵਿੱਚੋਂ ਪੰਜਾਬ ਵਾਸੀ ਗੁਜ਼ਰ ਰਹੇ ਹਨ। ਚਾਰੇ ਪਾਸੇ ਹਫੜਾ ਦਫੜੀ ਮੱਚੀ ਹੋਈ ਹੈ। ਨਸ਼ਿਆਂ ਨੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਪਾਣੀ ਦੀ ਤਾਸਦੀ ਵੀ ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ ਸਾਬਿਤ ਹੋ ਰਹੀ ਹੈ। ਕਾਲੇ ਪੀਲੀਏ, ਕੈਂਸਰ ਵਰਗੀਆਂ ਨਾ-ਮੁਰਾਦ ਬੀਮਾਰੀਆਂ ਦੀ ਲਪੇਟ ਵਿੱਚ ਵੀ ਅਸੀ ਆ ਚੁੱਕੇ ਹਾਂ। ਹੱਦੋਂ ਵੱਧ ਪਾਈਆਂ ਖਾਦਾਂ ਰੇਹਾਂ ਤੇ ਸਪਰੇਆਂ ਕਰਕੇ ਅਸੀ ਅੱਜ ਜ਼ਹਿਰ ਖਾ ਰਹੇ ਹਾਂ। ਚੋਰੀਆਂ ਠੱਗੀਆਂ ਦਾ ਦੌਰ ਖ਼ਤਮ ਹੋਣ ਦਾ ਨਾਮ ਨਹੀ ਲੈ ਰਿਹਾ, ਆਦਮੀ ਨੂੰ ਆਦਮੀ ਮਾਰਨ ਲੱਗਿਆ ਪੰਜ ਮਿੰਟ ਵੀ ਨਹੀ ਲਾਉਂਦਾ। ਸਾਡੇ ਦੇਸ਼ ਦਾ ਕਾਨੂੰਨ ਹੱਦੋਂ ਵੱਧ ਲਚਕੀਲਾ ਹੈ। ਸਾਲਾਂ ਬੱਧੀ ਸਾਨੂੰ ਨਿਆਂ ਲੈਣ ਲਈ ਕਚਹਿਰੀਆਂ ਦੇ ਧੱਕੇ ਖਾਣੇ ਪੈਂਦੇ ਹਨ। ਜੇਕਰ ਦੇਸ਼ ਦੀ ਗੱਲ ਕਰੀਏ ਤਾਂ ਇੱਥੇ ਸੱਭ ਕੁਝ ਵਿਕਾਊ ਹੈ। ਹੱਥ ਤੇ ਹੱਥ ਮਾਰ ਕੇ ਲੁੱਟਣ ਲਈ ਅੱਜ ਦਾ ਆਦਮੀ ਮਸ਼ਹੂਰ ਹੋ ਚੁੱਕਾ ਹੈ। ਕਿਸੇ ਨੇ ਵੀ ਆਪਣਾ ਬਣਦਾ ਹੱਕ ਲੈਣਾ ਹੋਵੇ ਤਾਂ ਧਰਨਿਆਂ ਦਾ ਸਹਾਰਾ ਲੈਣਾ ਪੈਂਦਾ ਹੈ। ਬਹੁਤ ਸਾਰੇ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮ ਕਈ-ਕਈ ਮਹੀਨੇ ਤਨਖ਼ਾਹੋਂ ਵਾਂਝੇ ਰਹਿ ਜਾਂਦੇ ਹਨ। ਅੰਤਾਂ ਦੀ ਮਹਿੰਗਾਈ ਵਿੱਚ ਆਮ ਇਨਸਾਨ ਪਿਸ ਰਿਹਾ ਹੈ, ਸਾਡੇ ਦੇਸ਼ ਦੀ ਇਹ ਤਾਸਦੀ ਹੈ ਕਿ ਅਮੀਰ ਦਿਨੋਂ-ਦਿਨ ਅਮੀਰ ਤੇ ਗਰੀਬ ਦਿਨੋਂ ਦਿਨ ਗਰੀਬ ਹੋ ਰਿਹਾ ਹੈ। ਕਾਮਾ ਭੁੱਖਾ ਮਰ ਰਿਹਾ ਹੈ, ਕਾਰੋਬਾਰ ਵਿੱਚ ਅੰਤਾਂ ਦਾ ਮੰਦਾ, ਆਮ ਆਦਮੀ ਨੂੰ ਰੋਟੀ ਨਸੀਬ ਹੋਣੀ ਮੁਸ਼ਕਿਲ ਹੋਈ ਪਈ ਹੈ। ਆਪਣੀਆਂ ਹੱਕੀ ਮੰਗਾਂ ਲਈ ਧਰਨੇ, ਰੇਲਾਂ ਰੋਕਣੀਆਂ, ਸਰਕਾਰੀ ਮਸ਼ੀਨਰੀ ਦੀ ਭੰਨ ਤੋੜ ਤੇ ਦੇਸ਼ ਦਾ ਨੁਕਸਾਨ ਆਮ ਵਰਤਾਰਾ ਹੈ। ਕੁੱਖਾਂ ਵਿੱਚ ਧੀਆਂ ਦੇ ਕਤਲ ਕਰਨ ਵਿੱਚ ਵੀ ਅਸੀ ਬਹੁਤ ਅਗਾਂਹ ਵਧ ਚੁੱਕੇ ਹਾਂ, ਅਮੀਰ ਆਦਮੀ ਆਪਣੇ ਬੱਚਿਆਂ ਦੇ ਮੁੱਲ ਦਾਜ ਦੇ ਰੂਪ ਵਿੱਚ ਵੱਟ ਰਹੇ ਹਨ। ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪੈ ਕੇ ਜਹਾਨੋਂ ਤੁਰ ਰਹੇ ਹਨ। ਗੱਲ ਕੀ ਕੋਈ ਵੀ ਮਹਿਕਮਾ ਹੋਵੇ, ਬਹੁਤ ਹੀ ਮਾੜੇ ਦੌਰ ਵਿੱਚੋਂ ¦ਘ ਰਿਹਾ ਹੈ।
ਇਹ ਕਿਸੇ ਤੋਂ ਵੀ «ਕੀ ਛਿਪੀ ਗੱਲ ਨਹੀ ਕਿ ਅਜੋਕੀ ਸਿਆਸਤ ਸੇਵਾ ਨਹੀਂ, ਬਲਕਿ ਵਪਾਰ ਬਣ ਚੁੱਕੀ ਹੈ। ਜਿਸਦੀ ਵੀ ਥੋੜੀ ਬਹੁਤੀ ਲੀਡਰੀ ਚਮਕ ਜਾਵੇ ਐਮ.ਸੀ/ਐਮ.ਐਲ.ਏ/ਐਮ.ਸੀ ਜਾਂ ਪੰਚ ਸਰਪੰਚ ਉਹੀ ਆਪਣੇ ਸਾਰੇ ਪਰਿਵਾਰਾਂ ਜਾਂ ਆਪਣੇ ਚਹੇਤਿਆਂ ਨੂੰ ਸਿਆਸਤ ਵਿੱਚ ਲਿਆਉਣਾ ਚਹੁੰਦਾ ਹੈ। ਭਾਂਵੇ ਕਿਸੇ ਵੀ ਹੱਦ ਤੱਕ ਗਿਰਨਾ ਵੀ ਕਿਉਂ ਨਾ ਪੈ ਜਾਵੇ, ਇਸ ਕੰਮ ਲਈ ਸੱਭ ਕਰਨ ਨੂੰ ਤਿਆਰ ਹਨ। ਜੇਕਰ ਅਜੋਕੀ «ਕਾਈ ਨੇ ਤੁਹਾਡੇ ਤੇ ਵਿਸ਼ਵਾਸ਼ ਕਰਕੇ ਤੁਹਾਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਪੰਚ, ਸਰਪੰਚ, ਐਮ.ਸੀ, ਐਮ.ਐਲ.ਏ ਜਾਂ ਕੋਈ ਵੀ ਆਵਦਾ ਨੁਮਾਇੰਦਾ ਚੁਣਿਆ ਹੈ ਤਾਂ ਕੀ ਤੁਸੀ ਲੋਕਾਂ ਦੀਆਂ ਉਮੀਦਾਂ ਤੇ ਖਰ੍ਹੇ ਉਤਰ ਰਹੇ ਹੋ? ਬਿਲਕੁਲ ਨਹੀਂ। ਇੱਧਰਲੇ ਪਾਸੇ ਸਾਡੇ ਚੁਣੇ ਹੋਏ ਲੀਡਰ ਬਿਲਕੁਲ ਨਿਗ੍ਹਾ ਨਹੀ ਮਾਰਦੇ। ਆਪਣੀਆਂ ਤਿਜੌਰੀਆਂ, ਰਿਸ਼ਤੇਦਾਰਾਂ ਅਤੇ ਚਹੇਤਿਆਂ ਨੂੰ ਕਿਵੇਂ ਅਮੀਰ ਕਰਨਾ ਹੈ ਸਾਰਾ ਧਿਆਨ ਇੱਧਰ ਹੀ ਕੇਂਦਰਿਤ ਕਰਦੇ ਹਨ। ਸੇਵਾ ਦੀ ਬਜਾਏ ਅੱਜ ਦੀ ਸਿਆਸਤ ਬਿਜਨਸ ਬਣ ਚੁੱਕੀ ਹੈ। ਸਾਡੇ ਦੇਸ਼ ਵਿੱਚ ਧੀਆਂ-ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ, ਜਦੋਂ ਮਰਜ਼ੀ ਕਿਸੇ ਤੇ ਤੇਜ਼ਾਬ ਪਾ ਕੇ ਸਾੜ ਦਿੱਤਾ ਜਾਂਦਾ ਹੈ। ਜਿੱਥੇ ਮਰਜ਼ੀ ਇੱਜ਼ਤ ਲੁੱਟ ਲਈ ਜਾਂਦੀ ਹੈ। ਕੋਈ ਨਿਆਂ ਨਹੀਂ, ਕੋਈ ਪੁੱਛਣ ਵਾਲਾ ਨਹੀਂ ਤੇ ਕਿਸ ਨੂੰ ਫਰਿਆਦ ਕਹੀਏ? ਅਜੋਕੀ ਫਰਿਆਦ ਤੇ ਵੀ ਨੋਟ ਲੱਗਦੇ ਹਨ। ਬਹੁਤ ਡੂੰਘੀ ਸੋਚਣ ਦੀ ਗੱਲ ਹੈ ਕਿ ਸਾਡੇ ਦੇਸ਼ ਦਾ ਕੀ ਬਣੂੰਗਾ। ਅਸੀ ਓਸ ਦੇਸ਼ ਪੰਜਾਬ ਦੇ ਵਾਸੀ ਹਾਂ, ਜਿੱਥੋ ਆਪਣੀ ਤਾਂ ਕੀ ਕਿਸੇ ਦੀ ਇੱਜ਼ਤ ਤੇ ਵੀ ਆਂਚ ਨਹੀਂ ਸੀ ਕਦੇ ਆਈ। ਪਰ ਅੱਜ ਸਾਨੂੰ ਪੰਜਾਬ ਵਾਸੀਆਂ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਹੈ, ਸਾਨੂੰ ਕਿਸੇ ਦੀ ਤਾਂ ਕੀ ਆਪਣੀ ਇਜ਼ਤ ਵੀ ਬਚਾਉਣੀ ਔਖੀ ਹੋਈ ਪਈ ਹੈ।
ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅੱਜ ਦੀ ਸਿਆਸਤ ਨੂੰ ਇਨ੍ਹਾਂ ਮੁੱਦਿਆਂ ਵੱਲ ਧਿਆਨ ਕੇਂਦਰਿਤ ਕਰਨ ਦੀ ਅਤਿਅੰਤ ਲੋੜ ਹੈ, ਲੋਕਾਂ ਨੂੰ ਅਜੋਕੀ ਸਿਆਸਤ ਤੋਂ ਬਹੁਤ ਸਾਰੀਆਂ ਆਸਾਂ ਹਨ। ਤਾਂ ਹੀ ਅਸੀ ਪੰਜਾਬ ਵਾਸੀ ਕਹਾਉਣ ਦੇ ਹੱਕਦਾਰ ਹੋ ਸਕਦੇ ਹਾਂ, ਜੇਕਰ ਅਸੀ ਉਪਰੋਕਤ ਸਾਰੇ ਮਸਲਿਆਂ ਦਾ ਹੱਲ ਅਜੋਕੀ «ਕਾਈ ਦੇ ਝੋਲੀ ਪਾਈਏ। ਜੇਕਰ ਮਹਾਰਾਜ ਰਣਜੀਤ ਸਿੰਘ ਵਰਗਾ ਰਾਜ ਪੰਜਾਬ ਵਿੱਚ ਵੇਖਣਾ ਚਹੁੰਦੇ ਹੋਂ ਤਾਂ ਉਨ੍ਹਾਂ ਦਿਆਂ ਪਦ ਚਿੰਨ੍ਹਾਂ ਤੇ ਚੱਲ ਕੇ ਹੀ ਲੋਕਾਂ ਦੀ ਕਸਵੱਟੀ ਤੇ ਖਰ੍ਹੇ ਉੱਤਰ ਸਕਦੇ ਹੋਂ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਫਿਰ ਦੁਬਾਰਾ ਬਾਹਰਲੀਆਂ ਤਾਕਤਾਂ ਦੇ ਅਧੀਨ ਹੋਣ ਪੈ ਸਕਦਾ ਹੈ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :705
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ