ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰਵੇਲ ਸਿੰਘ ਇਟਲੀ

ਰਵੇਲ ਸਿੰਘ (15 ਜੂਨ, 1938 ਤੋਂ ਹੁਣ ਤੱਕ)
ਰਵੇਲ ਸਿੰਘ ਇਟਲੀ ਪ੍ਰਵਾਸੀ ਪੰਜਾਬੀ ਸਾਹਿਤ ਵਿੱਚ ਆਪਣੇ ਕਾਵਿ, ਕਹਾਣੀ ਅਤੇ ਸਾਹਿਤਕ ਰੁਝਾਨਾ ਕਰਕੇ ਚਰਚਿਤ ਨਾ ਹੈ। ਉਸ ਨੇ ਇਟਲੀ ਵਿੱਚ ਰਹਿੰਦੇ ਹੋਏ ਪੰਜਾਬੀ ਸਾਹਿਤ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਉਸ ਦਾ ਜਨਮ ਭਖੜੇ ਵਾਲੀ ਜਿਲਾ ਗੁਜਰਾਤ ਪਾਕਿਸਤਾਨ ਵਿੱਚ ਹੋਇਆ ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਬਹਾਦਰ ਤਹਿ, ਜਿਲਾ ਗੁਰਦਾਸਪੁਰ ਵਿੱਚ ਆ ਗਿਆ। ਅੱਜ ਕੱਲ ਉਹ ਇਟਲੀ ਵਿੱਚ ਰਹਿਕੇ ਸਾਹਿਤਕ ਸਰਗਮੀਆ ਵਿੱਚ ਮਸ਼ਰੂਫ਼ ਹੈ। ਉਹ ਸਾਹਿਤ ਸੁਰ ਸੰਗਮ ਸਭਾ ਇਟਲੀ , ਮਹਿਰਮ ਸਹਿਤ ਸਭਾ ਨਵਾਂ ਸ਼ਾਹਲਾ ( ਗੁਰਦਾਸਪੁਰ ) ਪੰਜਾਬ ਵਿੱਚ ਆਪਣਾ ਸਾਹਿਤਕ ਯੋਗਦਾਨ ਪਾ ਰਿਹਾ ਹੈ। ਉਹ ਇੰਟਰ ਨੈਸ਼ਨਲ ਲੇਖਕ ਹੈ ਉਸ ਦੇ ਸਾਹਿਤਕ ਸਫ਼ਰ ਵਿੱਚ ਕਵਿਤਾ ਲੇਖ ਕਹਾਣੀਆਂ, ਮਿੰਨੀ ਕਹਾਣੀਆਂ , ਵਿਅੰਗ ,ਹਾਸ ਰਸ ,ਅਤੇ ਜੀਵਣੀਆਂ ਸ਼ਾਮਿਲ ਹਨ।ਉਹ ਕੇਂਦਰੀ ਲੇਖਕ ਸਭਾ ਲੁਧਿਅਣਾ ਅਤੇ ਰਾਹ ਦਸੇਰਾ ਜੰਡਿਆਲਾ ਗੁਰੂ ਦਾ ਮੈਂਬਰ ਹੈ ।
"ਸ਼ਬਦਾ ਦੇ ਹਾਰ" ਪੁਸਤਕ ਵਿੱਚ ਸ਼ਾਮਿਲ ਉਸ ਦੀਆਂ ਰਚਨਾਵਾਂ ਸਾਂਝੇ ਪ੍ਰਤੀਕ ਵਿਧਾਨ ਨੂੰ ਸਿਰਜਦੀਆਂ ਹਨ। ਵਾਰਿਸ ਸ਼ਾਹ ਵਾਂਗ ਰਵੇਲ ਸਿੰਘ ਵੀ ਸੱਜਣਾ ਮਿੱਤਰਾ ਖਾਤਰ ਦਿਲੀ ਪਿਆਰ ਲਈ ਸਿਰਜਨਾ ਦੇ ਰਾਹ ਪੈਂਦਾ ਹੈ ਉਸ ਕੋਲ ਸਿਰਜਨਾ ਦਾ ਇਹ ਰਾਹ ਸਾਹਿਤ ਦੇ ਸਾਗਰ ਨੂੰ ਨੱਕੋ-ਨੱਕ ਭਰਣ ਤੱਕ ਜਾਂਦਾ ਹੈ। ਉਹ 'ਸ਼ਬਦਾ ਦੇ ਹਾਰ' ਹੀ ਨਹੀ ਬਣਾਉਂਦਾ ਸਗੋਂ ਉਂਨ੍ਹਾ ਸ਼ਬਦਾ ਤੋਂ ਉਦਾਤ ਸੱਭਿਆਚਾਰ ਦੇ ਨਕਸ਼ਾ ਦੀ ਤਲਾਸ਼ ਵੀ ਕਰਦਾ ਹੈ। ਉਸਦੀ ਕਾਵਿਤਾ 'ਸ਼ਬਦਾ ਦੇ ਹਾਰ' ਇਸ ਭਾਵ ਸੰਸਾਰ ਨੂੰ ਅਭੀਵਿਅਕਤ ਕਰਦੀ ਹੈ। ਪਰਵਾਸੀ ਜਿੰਦਗੀ ਵਿੱਚ ਉਹ ਆਪਣੇ ਸੱਭਿਆਚਾਰ ਨਾਲ ਧੁਰ ਅੰਦਰ ਤੋਂ ਜੁੜਿਆ ਹੋਇਆ ਹੈ। ਆਪਣੇ ਸੱਭਿਆਚਾਰ ਦੀ ਹਰ ਇੱਕ ਸ਼ਹਿ ਉਸ ਦੀ ਸਿਰਜਨਾ ਦਾ ਹਿੱਸਾ ਰਹਿੰਦੀ ਹੈ। ਇਸ ਲਈ ਉਹ ਆਪਣੇ ਸੱਭਿਆਚਾਰ ਦੀ ਨਿਵੇਕਲੀ ਨੁਹਾਰ ਨੂੰ ਆਪਣੀ ਕਵਿਤਾ 'ਆਪਣਾ ਸੱਭਿਆਚਾਰ ਨਾ ਭੁਲਿਓ' ਦੇ ਵਿੱਚ ਪੇਸ਼ ਕਰਦਾ ਹੈ। ਆਪਣੀ 'ਅੱਖ' ਕਵਿਤਾ ਅੰਦਰ ਉਹ ਜਿੰਦਗੀ ਦੀ ਹਰ ਇੱਕ ਦ੍ਰਿਸ਼ਟੀ ਨੂੰ ਰੂਪਮਾਨ ਕਰਦਾ ਹੈ। 'ਆਲ੍ਹਣਿਆਂ ਦੇ ਬੋਟ' ਕਵਿਤਾ ਪਰਵਾਸੀ ਜੀਵਨ ਵਿੱਚ ਮਨੁੱਖ ਦੀ ਹੋ ਰਹੀ ਦੁਰਦਸ਼ਾ ਨੂੰ ਭਾਵਪੂਰਤ ਢੰਗ ਨਾਲ ਬਿਆਨਦੀ ਹੈ। ਰਵੇਲ ਦੀ ਕਵਿਤਾ ਅੰਦਰ ਉਸ ਵਰਗ ਪ੍ਰਤੀ ਰੋਹ ਹੈ ਜਿਹੜਾ ਵਰਗ ਸਾਡੇ ਸਮਾਜ ਅੰਦਰ ਬਚਪਨ ਨੂੰ ਖ਼ਤਮ ਕਰ ਰਿਹਾ ਹੈ। 'ਇਹ ਵੀ ਬਚਪਨ' ਕਵਿਤਾ ਅੰਦਰ ਉਹ ਬਾਲ ਮਜ਼ਦੂਰੀ ਦੇ ਰੋਸ ਨੂੰ ਬਿਆਨ ਕਰਦਾ ਹੈ।
ਸ਼ਬਦਾ ਦੇ ਹਾਰ ਪੁਸਤਕ ਵਿੱਚ ਰਵੇਲ ਸਿੰਘ ਨੇ ਵੱਖਰੇ ਤਰ੍ਹਾਂ ਦੇ ਕਾਵਿ ਰੂਪਾਂ ਨੂੰ ਵੀ ਪ੍ਰਗਟ ਕੀਤਾ ਹੈ, ਜਿਸ ਅੰਦਰ ਉਸ ਦੀ ਕਵਿਤਾ 'ਸੱਤ ਰੰਗ' ਆਉਂਦੀ ਹੈ ਉਹ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗਾਂ ਨੂੰ ਇਨ੍ਹਾਂ ਸੱਤ ਰੰਗਾ ਵਿੱਚ ਪੇਸ਼ ਕਰਦਾ ਹੈ। 'ਅੱਖ' ਕਵਿਤਾ ਵਾਂਗ 'ਹੱਥ' ਕਵਿਤਾ ਵਿੱਚ ਵੀ ਉਹ ਮਨੁੱਖ ਦੀ ਬੇਗਾਨਗੀ ਨੂੰ ਬਿਆਨ ਕਰਦਾ ਹੈ ਕਿ ਮਨੁੱਖ ਦੀ ਆਪਣੀ ਦੇਹ ਪ੍ਰਤੀ ਬੇਗਾਨਗੀ ਕਿਸ ਪ੍ਰਕਾਰ ਵੱਧ ਰਹੀ ਹੈ। ਰਵੇਲ ਸਿੰਘ ਨੇ ਆਪਣੀ ਇਸ ਪੁਸਤਕ ਅੰਦਰ ਕੁੱਝ ਪ੍ਰਸ਼ਨ ਵੀ ਉਠਾਏ ਹਨ ਜਿਨ੍ਹਾਂ ਪ੍ਰਸ਼ਨਾਂ ਦੇ ਉੱਤਰ ਸਾਡੇ ਸਮਾਜ ਦੇ ਕਿਸੇ ਵੀ ਵਰਗ ਦੇ ਕੋਲ ਨਹੀ। ਉਸ ਦੀ ਕਵਿਤਾ ਕਿਉਂ, ਖੁੱਲ਼ ਕੇ ਲਿਖ , ਜ਼ਿੰਦਗੀ, ਜਿਸ ਦੀ ਕੋਠੀ ਦਾਣੇ, ਮਾਰਾਂਗੇ ਜੇ ਧੀ, ਜ਼ਰੂਰੀ, ਕੁਰਸੀ ਰਾਣੀ, ਕਾਣੀ ਵੰਢ, ਕਲਮ ਕਵੀ ਦੀ, ਕੜਛੀਆ, ਗੱਲ ਠੀਕ ਸਿਆਣੇ ਕਹਿੰਦੇ ਨੇ ਆਦਿ ਵਿੱਚ ਇਹੋ ਜਿਹੇ ਪ੍ਰਸ਼ਨਾਂ ਨੂੰ ਵੀ ਮੁਖਾਤਿਬ ਹੋ ਕਿ ਰਵੇਲ ਸਿੰਘ ਨੇ ਸਮਾਜ ਨੂੰ ਇੱਕ ਵੰਗਾਰ ਪੇਸ਼ ਕੀਤੀ ਹੈ।ਉਸ ਦੀਆਂ ਗ਼ਜ਼ਲਾਂ ਅਤੇ ਰੁਬਾਈਆਂ ਵਿੱਚ ਪੇਸ਼ ਸੁਹਜ ਪਹਿਲਾਂ ਨਾਲੋ ਵੱਧ ਰਮਣੀਕ ਅਤੇ ਪ੍ਰਮਾਣਿਕ ਰੂਪ ਧਾਰਨ ਕਰਦਾ ਹੈ। ਪੰਜਾਬ ਪ੍ਰਤੀ ਆਪਣੀ ਮੁੱਹਬਤ ਨੂੰ ਉਹ ਆਪਣੀ ਕਵਿਤਾ ਪੰਜਾਬ ਵਿੱਚ ਇਸ ਪ੍ਰਕਾਰ ਪੇਸ਼ ਕਰਦਾ ਹੈ:-
ਵਸਣਾ ਪੰਜਾਬ ਦਾ,
ਰਹਿਣਾ ਹੈ ਪੰਜਾਬ ਦਾ,
ਕੀ ਕਹਿਣਾ ਹੈ ਪੰਜਾਬ ਦਾ,
ਜਿਉਂ ਫੁੱਲ ਹੈ ਗੁਲਾਬ ਦਾ,
ਗਿੱਧਾ ਮੁਟਿਆਰ ਦਾ,
ਨੱਢਿਆ ਵੰਗਾਰ ਦਾ,
ਢੋਲ ਨਾਲ ਢੋਲੀਆਂ
ਪਾਉਣ ਜਦ ਬੋਲੀਆਂ,
ਗਬਰੂ ਪੰਜਾਬ ਦਾ।
ਰਵੇਲ ਸਿੰਘ ਇਟਲੀ ਦੀ ਸਿਰਜਨਾ ਅੰਦਰ ਮਾਸੂਮੀਅਤ ਦੇ ਨਾਲ ਨਾਲ ਜ਼ਿੰਦਗੀ ਦੇ ਉਸ ਹੰਕਾਰ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਕਿ ਉਸ ਨੂੰ ਸਿਰਜਨਾ ਦੇ ਆਪ ਹੁਦਰੇ ਪਨ ਵਿੱਚ ਲੈਕੇ ਜਾਂਦਾ ਹੈ। ਹੰਕਾਰ ਮਾਰਦਾ ਕਵਿਤਾ ਇਨ੍ਹਾਂ ਹੀ ਭਾਵਾਂ ਨੂੰ ਅਭਿਵਿਅਕਤ ਕਰਦੀ ਹੈ:-
ਮਾਰਦਾ ਹੈ ਬੰਦੇ ਨੂੰ ਹੰਕਾਰ ਮਾਰਦਾ,
ਜਾਂ ਫਿਰ ਮਾੜਾ ਹੈ ਵਿਓਹਾਰ ਮਾਰਦਾ।
ਪੈਸੇ ਬਿਨ੍ਹਾਂ ਬੰਦੇ ਨੂੰ ਤਿਉਹਾਰ ਮਾਰਦਾ,
ਰਾਹ ਦੇ ਵਿੱਚ ਧੋਖਾ ਦੇਣਾ ਯਾਰ ਮਾਰਦਾ।

ਰਚਨਾਵਾਂ
ਵਾਰ ਸ਼ਹੀਦ ਬੀਬੀ ਸੁੰਦਰੀ
ਜੀਵਣ ਬ੍ਰਿਤਾਂਤ ਸੰਤ ਬਾਬਾ ਢੇਰੂ ਆਣਾ ਬਾਬਾ ਬੀਰਬਲ ਜੀ ।
ਸ਼ਬਦਾਂ ਦੇ ਹਾਰ
ਸੁਗੰਧੀਆਂ-ਸਾਂਝਾ ਕਾਵਿ-ਸੰਗ੍ਰਹਿ
ਕਲਮ ਕਲਮ ਖੁਸ਼ਬੋ -ਸਾਂਝਾ ਕਾਵਿ-ਸੰਗ੍ਰਹਿ
ਕਲਮਾ ਦੇ ਕਾਫਿਲੇ-ਸਾਂਝਾ ਕਾਵਿ-ਸੰਗ੍ਰਹਿ
ਅੱਖਰ ਅੱਖਰ ਅਹਿਸਾਸ ਸਾਂਝ ਸਫਰ ਸਾਂਝ ਸੁਨੇਹੇ -ਸਾਂਝਾ ਕਾਵਿ-ਸੰਗ੍ਰਹਿ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :793
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ