ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅੱਜ ਦਿਲ ਕਰਦਾ

ਅੱਜ ਦਿਲ ਕਰਦਾ ਹੈ ਅਸੀਂ ਵੀ ਕੋਈ ਗੀਤ ਖੁਸ਼ੀ ਦਾ ਗਾਈਏ,
ਐਸਾ ਸੁਰ ਲਗਾਈਏ ਕਿ ਛੱਡ ਗਏ ਸਜਨਾ ਨੂੰ ਤੜਫਾਈਏ।

ਕਰਕੇ ਨਸੀਬ ਜੋ ਕੰਡੇ ਸਾਡੇ ਤੁਰ ਗਏ ਸੀ,
ਦੋ ਪਲ ਦੀ ਖੁਸ਼ੀ ਦੀ ਖਾਤਿਰ ਜਿਹੜੇ ਸਾਨੂੰ ਭੁੱਲ ਗਏ ਸੀ,
ਉਸ ਨੂੰ ਵੀ ਹੁਣ ਯਾਦਾਂ ਅਪਣੀਆਂ ਵਾਲੇ ਕੰਡੇ ਅਸੀਂ ਚੁਭਾਈਏ ।..

ਉਸਦੇ ਝੂਠੇ ਪਿਆਰਾਂ ਦੀ ਪਰਖ ਤੇ ਸਾਨੂੰ ਹੋ ਗਈ ਸੀ,
ਪਰ ਉਸ ਕੋਲੋਂ ਹੀ ਧੋਖਾ ਖਾਣ ਦੀ ਫਿਤਰਤ ਸਾਡੀ ਹੋ ਗਈ ਸੀ,
ਜਿਸ ਨੂੰ ਲੱਖ ਵਾਰੀ ਅਜਮਾਇਆ ਉਸ ਨੂੰ ਹੁਣ ਮੁੜ ਤੋਂ ਕੀ ਅਜਮਾਈਏ ।

ਕਾਹਤੋਂ ਉਸਨੂੰ ਹੁਣ ਇਹਨਾਂ ਹਰਫਾਂ ਵਿੱਚ ਉਕੇਰਾਂ ਮੈਂ,
ਲਿਖਿਆ ਨਹੀਂ ਜੋ ਰੱਬ ਨੇ ਉਸਨੂੰ ਮੇਰੇ ਕਰਮਾ ਚ,
ਕਿਉਂ ਯਾਦ ਕਰ ਕਰ ਉਸਨੂੰ ਜਿੰਦਗੀ ਦੋਜਖ ਅਪਣੀ ਅਸੀਂ ਬਣਾਈਏ।...

ਉਹ ਤੇ ਮਾਣੇ ਨਿੱਤ ਹੀ ਖੁਸ਼ੀਆਂ ਰੰਗ ਬਿਰੰਗੀਆਂ ਹੈ,
ਪੁਰਾਣਿਆ ਨੂੰ ਛੱਡ ਫਿਰਦਾ ਉਹ ਤੇ ਨਵਿਆਂ ਸੰਗੀਆਂ ਦੇ,
ਫਿਰ ਕਿਉਂ ਉਸਦੀ ਖਾਤਿਰ 'ਕੰਬੋਜ' ਅਸੀਂ ਅਪਣੇ ਦਰਦ ਵਧਾਈਏ ।....

ਲੇਖਕ : ਸਰੂਚੀ ਕੰਬੋਜ ਹੋਰ ਲਿਖਤ (ਇਸ ਸਾਇਟ 'ਤੇ): 16
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :662
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਰੂਚੀ ਰਖਦੇ ਹੋ ਅਤੇ ਪੰਜਾਬੀ ਸਾਹਿਤ ਵਿੱਚ ਆਪਣੀ ਕਵਿਤਾ ਅਤੇ ਕਹਾਣੀਆਂ ਨਾਲ ਆਪਣਾ ਯੋਗਦਾਨ ਪਾ ਰਹੇ ਹੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017