ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਰਿੰਦਰ ਸਿੰਘ ਕਪੂਰ

ਨਰਿੰਦਰ ਸਿੰਘ ਕਪੂਰ(6 ਮਾਰਚ,1944 ਤੋਂ ਹੁਣ ਤੱਕ)
ਨਰਿੰਦਰ ਸਿੰਘ ਕਪੂਰ ਦਾ ਜਨਮ ਪਿੰਡ ਆਧੀ ਵਿੱਚ ਪਿਤਾ ਸ਼੍ਰੀ ਹਰਦਿਤ ਸਿੰਘ ਕਪੂਰ ਦੇ ਘਰ ਹੋਇਆ। ਪੰਜਾਬ ਦੀ ਵੰਡ ਤੋਂ ਬਾਅਦ ਸ਼੍ਰੀ ਹਰਦਿਤ ਸਿੰਘ ਕਪੂਰ ਨੂੰ ਆਪਣਾ ਪਿੰਡ ਛੱਡਕੇ ਪਟਿਆਲੇ ਆ ਗਏ। ਨਰਿੰਦਰ ਸਿੰਘ ਕਪੂਰ ਦੀ ਪੁਸਤਕ “ਬੁਨਿਆਦਾ” ਵੱਖੋ ਵੱਖਰੀਆ ਵਿਚਾਰ ਧਰਾਵਾਂ ਦੇ ਸਾਂਝੇ ਸਮਤੋਲ ਨੂੰ ਇਕ ਕੇਂਦਰ ਉੱਪਰ ਸਥਾਪਿਤ ਕਰਦੀ ਹੈ, ਜਿਸ ਵਿੱਚ ਵਖੋ ਵਖਰੀਆਂ ਧਰਾਵਾਂ ਦੇ ਬੁਨਿਆਦੀ ਸਰੋਕਾਰ ਪ੍ਰਸਤੁਤ ਹੋਏ ਹਨ।ਨਰਿੰਦਰ ਸਿੰਘ ਕਪੂਰ ਅਨੁਸਾਰ ਸਿਆਣਾ ਉਹ ਹੁੰਦਾ ਹੈ ਜਿਸ ਦੇ ਕੰਨ ਖੁੱਲ੍ਹੇ ਹੋਣ ਅਤੇ ਮੂੰਹ ਬੰਦ ਹੋਵੇ ਪਰ ਹੁੰਦਾ ਅਕਸਰ ਉਲਟ ਹੈ। ਸਰੀਰ ਦੇ ਸਭ ਤੋਂ ਮਹੱਤਵਪੂਰਨ ਅਤੇ ਕਾਰਜਸ਼ੀਲ ਅੰਗ ਹੱਥ-ਪੈਰ ਨਹੀਂ, ਜ਼ੁਬਾਨ ਅਤੇ ਕੰਨ ਹੁੰਦੇ ਹਨ। ਬੋਲਣ ਨਾਲੋਂ ਸੁਣਨਾ ਅਤੇ ਸੁਣਨ ਨਾਲੋਂ ਵੇਖਣਾ ਵਧੇਰੇ ਲਾਭਕਾਰੀ ਹੁੰਦਾ ਹੈ। ਚੁੱਪ ਰਹਿਣਾ ਅਮੀਰੀ ਦਾ ਲੱਛਣ ਹੈ। ਹਮਦਰਦੀ ਦਾ ਪ੍ਰਗਟਾਵਾ ਬੋਲਣ ਦੀ ਥਾਂ ਚੁੱਪ ਬਹਿ ਕੇ ਦੂਜੇ ਨੂੰ ਸੁਣ ਕੇ ਵਧੇਰੇ ਅਸਰਦਾਰ ਢੰਗ ਨਾਲ ਕੀਤਾ ਜਾ ਸਕਦਾ ਹੈ। ਬੋਲਣ ਵਾਲਾ ਅਕਸਰ ਆਪਣੇ ਆਪ ਨੂੰ ਖਾਲੀ ਕਰੀ ਜਾਂਦਾ ਹੈ ਅਤੇ ਸੁਣਨ ਵਾਲੇ ਨੂੰ ਭਰੀ ਜਾਂਦਾ ਹੈ। ਜੇ ਦੋਵੇਂ ਧਿਰਾਂ ਬੋਲੀ ਜਾਣ ਤਾਂ ਗੱਲਬਾਤ, ਬਹਿਸ ਅਤੇ ਬਹਿਸ, ਲੜਾਈ ਬਣ ਜਾਂਦੀ ਹੈ। ਵਧੇਰੇ ਬੋਲ ਕੇ ਅਸੀਂ ਅਕਸਰ ਤਾਣੀ ਉਲਝਾ ਲੈਂਦੇ ਹਾਂ। ਬੋਲਦਿਆਂ ਅਸੀਂ ਸੋਚ ਨਹੀਂ ਸਕਦੇ। ਕਈ ਬੋਲਦੇ ਹੀ ਇਸ ਲਈ ਹਨ ਕਿ ਉਨ੍ਹਾਂ ਨੂੰ ਸੋਚਣਾ ਨਾ ਪਏ। ਲੋਕ ਚੁੱਪ ਤੋਂ ਡਰਦੇ ਹਨ ਕਿਉਂਕਿ ਚੁੱਪ ਸੋਚਣ ਲਈ ਮਜਬੂਰ ਕਰਦੀ ਹੈ। ਬਹੁਤਾ ਬੋਲਣ ਵਾਲੇ ਆਗੂ, ਵੱਡੇ ਆਗੂ ਨਹੀਂ ਬਣਦੇ। ਸਮਾਜ ਵਿੱਚ ਬਹੁਤੇ ਝਗੜੇ ਅਤੇ ਮੁਕੱਦਮੇ ਚੁੱਪ ਨਾ ਰਹਿ ਸਕਣ ਕਾਰਨ ਉਪਜਦੇ ਹਨ। ਰਾਜਨੀਤੀ ਵਿੱਚ ਨਿਰੰਤਰ ਬਿਆਨਬਾਜ਼ੀ ਕਾਰਨ ਹੀ ਇਹ ਬਦਨਾਮ ਹੈ।
ਨਰਿੰਦਰ ਸਿੰਘ ਕਪੂਰ ਨੇ ਆਪਣੀ ਸਾਹਿਤ ਸਿਰਜਣਾ ਰਾਹੀ ਮਨ ,ਦੇਹ ਅਤੇ ਸਮਾਜ ਦਾ ਵਿਸਥਾਰ ਕਰਦਾ ਹੋਇਆ, ਜ਼ਿੰਦਗੀ ਦੇ ਅਨੰਤ ਵਰਤਾਰਿਆ ਨੂੰ ਵਿਆਖਿਆ ਅਧੀਨ ਲੈ ਆਉਂਦਾ ਹੈ। ਉਸ ਦੀ ਪੱਤਰਕਾਰੀ ਅਤੇ ਸਾਹਿਤ ਸਿਰਜਨਾ ਜ਼ਿੰਦਗੀ ਨੂੰ ਅਰਥ ਭਰਪੂਰ ਬਨਾ ਰਹੇ ਹਨ। ਨਰਿੰਦਰ ਸਿੰਘ ਕਪੂਰ ਜੀਵਨ ਨੂੰ ਜਿਸ ਪ੍ਰਕਾਰ ਅੰਨਦ ਦਾਇਕ ਸਾਹਿਤ ਦੇ ਰਿਹਾ ਹੈ ਉਸ ਨਾਲ ਸਮਾਜ ਵਿੱਚੋ ਬਹੁਤ ਸਾਰਿਆ ਅਵੇਸਲੇਪਨ ਦੀਆਂ ਰੁਚੀਆਂ ਖਤਮ ਹੋ ਰਹੀਆ ਹਨ।
ਸਨਮਾਨ
ਵਿਆਖਿਆ ਵਿਸ਼ਲੇਸ਼ਣ/ਤਰਕਵੇਦ
ਆਹਮੋ ਸਾਹਮਣੇ
ਘਾਟ ਘਾਟ ਦਾ ਪਾਣੀ
ਬੂਹੇ ਬਾਰੀਆਂ
ਅੰਤਰਿ ਝਾਤ
ਸੁਖਾਂ ਸੁਨੇਹੇ
ਡੂੰਘੀਆਂ ਸਿਖਰਾਂ
ਮਾਲਾ ਮਣਕੇ
ਤਰਕਵੇਦ
ਰਾਹ-ਰਸਤੇ
ਗਿਆਨੀ ਦਿੱਤ ਸਿੰਘ
ਏਸ-ਦਰਵਾਜੇ
ਸਚੋ-ਸਚ (ਅਮਰੀਕਾ ਦਾ ਸਫ਼ਰਨਾਮਾ)
ਕੱਲਿਆਂ ਦਾ ਕਾਫਲਾ
ਪੰਜਾਬੀ ਕਵਿਤਾ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ
ਪੰਜਾਬੀ ਪੱਤਰਕਾਰੀ ਦਾ ਇਤਿਹਾਸ
ਕੰਧੇੜੇ ਚੜ੍ਹ ਵੇਖਿਆ ਅਮਰੀਕਾ (ਅਮਰੀਕਾ ਦਾ ਸਫ਼ਰਨਾਮਾ),
ਪੰਜਾਬੀ ਪੱਤਰਕਾਰੀ ਦਾ ਵਿਕਾਸ (ਪੰਜਾਬੀ ਪੱਤਰਕਾਰੀ ਦਾ ਇਤਿਹਾਸ)

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3428
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ