ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਫਰਕ

ਗੱਲ ਉਹਨਾਂ ਦਿਨਾਂ ਦੀ ਹੈ ਜਦ ਮੈਂ ਹੋਸਟਲ ਰਹਿੰਦੀ ਸੀ ਤੇ ਕਾਲਜ ਵਿੱਚ ਪਹਿਲੀ ਵਾਰ ਛੁੱਟੀਆਂ ਹੋਣ ਤੇ ਮੈਂ ਘਰ ਵਾਪਸ ਮੁੜ ਰਹੀ ਸੀ। ਇਹ ਮੇਰਾ ਪਹਿਲਾ ਸਫਰ ਸੀ ਜੋ ਮੈਂ ਇਕੱਲਿਆਂ ਤੈਅ ਕਰਨਾ ਸੀ। ਸਫਰ ਲੰਬਾ ਵੀ ਸੀ ਤੇ ਤੈਅ ਵੀ ਕਰਨਾ ਸੀ। ਮਨ ਵਿਚ ਇਕ ਡਰ ਵੀ ਸੀ ਪਰ ਫਿਰ ਵੀ ਮੈਂ ਪੂਰੇ ਹੌਂਸਲੇ ਨਾਲ ਬੱਸ ਵਿੱਚ ਬੈਠ ਅਪਣੇ ਖਿਆਲਾਂ ਵਿੱਚ ਗੁਆਚੀ ਹੋਈ ਅਪਣੀ ਮੰਜ਼ਿਲ ਤੈਅ ਕਰ ਰਹੀ ਸੀ।
ਕੋਈ ਬੱਸ ਵਿੱਚ ਬੈਠ ਰਿਹਾ ਸੀ ਤੇ ਕੋਈ ਅਪਣੀ ਮੰਜ਼ਿਲ ਆਉਣ ਤੇ ਬੱਸ ਤੋਂ ਉਤਰ ਰਿਹਾ ਸੀ। ਇਕ ਬਹੁਤ ਹੀ ਨਵਾਂ ਤਜਰਬਾ ਸੀ ਇਹ, ਇਸ ਪਹਿਲੇ ਸਫਰ ਵਿੱਚ ਬਹੁਤ ਸਿੱਖਣ ਨੂੰ ਮਿਲਿਆ ਜੋ ਸ਼ਾਇਦ ਹੀ ਮੈਂ ਕਦੇ ਭੁੱਲ ਪਾਵਾਂ।
ਖਿੜਕੀ ਵਾਲੀ ਸੀਟ ਤੇ ਬੈਠੀ ਮੈਂ ਬਾਹਰ ਤੁਰਦੇ ਜਾਂਦੇ ਰੁੱਖਾਂ ਨੂੰ ਦੇਖਦੀ ਤੇ ਕਦੇ ਬਸ ਵਿੱਚ ਇਧਰ ਉਧਰ ਸਵਾਰੀਆਂ ਨੂੰ, ਫਿਰ ਥੋੜ੍ਹੀ ਦੇਰ ਬਾਅਦ ਅਚਾਨਕ ਮੇਰਾ ਧਿਆਨ ਮੇਰੇ ਸੱਜੇ ਹੱਥ ਦੀ ਅਗਲੀ ਸੀਟ ਤੇ ਗਿਆ। ਜਿਸ ਤੇ ਇਕ ਅੱਠ ਕੁ ਸਾਲ ਦਾ ਬੱਚਾ ਅਪਣੇ ਪਿਤਾ ਦੇ ਨਾਲ ਕਿਤੇ ਜਾ ਰਿਹਾ ਸੀ। ਸਰਦੀ ਦਾ ਮੌਸਮ ਸੀ ਅਤੇ ਬਾਰਿਸ਼ ਹੋਣ ਕਾਰਣ ਠੰਡ ਹੋਰ ਵੀ ਵਧ ਗਈ ਸੀ। ਜਿਸ ਕਾਰਣ ਉਸ ਬੱਚੇ ਨੂੰ ਅਚਾਨਕ ਹੀ ਬੁਖਾਰ ਹੋ ਗਿਆ, ਤੇ ਉਸਦਾ ਪਿੰਡਾ ਠੰਡ ਨਾਲ ਕੰਬਣ ਲੱਗਿਆ। ਤਦ ਜਿਵੇਂ ਹੀ ਉਸ ਦੇ ਪਿਤਾ ਨੂੰ ਪਤਾ ਲੱਗਿਆ ਉਸ ਜਲਦੀ ਨਾਲ ਅਪਣੇ ਤੇ ਲਈ ਲੋਈ ਅਪਣੇ ਪੁੱਤਰ ਤੇ ਪਾ ਕੇ ਝੱਟ ਉਸਨੂੰ ਆਪਣੀ ਬੁੱਕਲ ਵਿੱਚ ਲੁਕੋ ਲਿਆ। ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਮਾਂ-ਬਾਪ ਅਪਣੇ ਬੱਚਿਆਂ ਦੀ ਕਿੰਨੀ ਫਿਕਰ ਕਰਦੇ ਹਨ, ਕਿੰਨਾ ਪਿਆਰ ਕਰਦੇ ਹਨ ਕਿ ਉਹਨਾਂ ਤੋਂ ਅਪਣੇ ਬੱਚਿਆਂ ਤੇ ਆਈ ਮੁਸੀਬਤ ਜਰਾ ਵੀ ਬਰਦਾਸ਼ਤ ਨਹੀਂ ਕੀਤੀ ਜਾਂਦੀ ।ਇਹ ਤਾਂ ਪਿਆਰ ਸੀ ਇਕ ਬਾਪ ਦਾ ਅਪਣੇ ਪੁੱਤਰ ਪ੍ਰਤਿ।
ਉਸ ਤੋਂ ਥੋੜ੍ਹੀ ਦੇਰ ਬਾਅਦ ਮੇਰਾ ਧਿਆਨ ਮੇਰੇ ਨਾਲ ਵਾਲੀ ਸੀਟ ਤੇ ਗਿਆ। ਇਥੇ ਮਾਮਲਾ ਕੁਝ ਹੋਰ ਹੀ ਸੀ। ਇਕ ਆਦਮੀ ਸ਼ਾਇਦ ਪੱਚੀ-ਛੱਬੀ ਸਾਲ ਦਾ ਅਪਣੇ ਪਿਤਾ ਲੱਗਭਗ ਕੋਈ ਸੱਠ-ਬਾਹਠ ਸਾਲ ਦਾ ਹੋਏਗਾ ਦੇ ਨਾਲ ਕਿਤੇ ਜਾ ਰਿਹਾ ਸੀ। ਬੁਢਾਪੇ ਵਿਚ ਤੇ ਇਨਸਾਨ ਬਿਲਕੁਲ ਬੱਚਿਆਂ ਜਿਹਾ ਹੀ ਬਣ ਜਾਂਦਾ ਹੈ। ਠੰਡ ਜਿਆਦਾ ਹੋਣ ਕਾਰਨ ਉਸ ਬਜ਼ੁਰਗ ਆਦਮੀ ਨੂੰ ਵੀ ਠੰਡ ਲੱਗ ਰਹੀ ਸੀ। ਪਰ ਉਸ ਦੇ ਪੁੱਤਰ ਦਾ ਧਿਆਨ ਉਸ ਤੇ ਜਰਾ ਵੀ ਨਾ ਗਿਆ ਕਿ ਉਸ ਦੇ ਬਾਪ ਨੂੰ ਠੰਡ ਲਗ ਰਹੀ ਹੈ ।ਜਦ ਉਸ ਤੋਂ ਠੰਡ ਬਰਦਾਸ਼ਤ ਨਾ ਹੋਈ ਤਾਂ ਉਸ ਨੇ ਅਪਣੇ ਪੁੱਤਰ ਨੂੰ ਕਿਹਾ ਕਿ "ਪੁੱਤਰ ਮੈਨੂੰ ਠੰਡ ਲੱਗ ਰਹੀ ਹੈ ।"
ਤਾਂ ਉਸ ਦਾ ਪੁੱਤਰ ਫਟਾਫਟ ਉਸ ਨੂੰ ਟੋਕਦਿਆਂ ਹੋਇਆਂ ਬੋਲਿਆ" ਕੀ ਬਾਪੂ ਜੀ ਤੁਹਾਡੇ ਤੋਂ ਐਨੀ ਕੁ ਠੰਡ ਬਰਦਾਸ਼ਤ ਨਹੀਂ ਹੁੰਦੀ, ਜੇ ਤੁਸੀਂ ਸੋਚ ਰਹੇ ਹੋ ਨਾ ਕਿ ਮੈਂ ਅਪਣਾ ਕੋਟ ਉਤਾਰ ਕੇ ਤੁਹਾਨੂੰ ਦੇ ਦਿਆਂਗਾ ਤਾਂ ਤੁਸੀਂ ਗਲਤ ਸੋਚ ਰਹੇ ਹੋ। ਜੇ ਮੈਂ ਤੁਹਾਨੂੰ ਕੋਟ ਉਤਾਰ ਕੇ ਦਿੰਦਾ ਹਾਂ ਤਾਂ ਮੈਨੂੰ ਠੰਡ ਲੱਗ ਜਾਣੀ ਹੈ ਤੇ ਮੈਨੂੰ ਆਫਿਸ ਤੋਂ ਛੁੱਟੀ ਲੈਣੀ ਪਏਗੀ ਪਰ ਜੇ ਤੁਹਾਨੂੰ ਠੰਡ ਲੱਗ ਵੀ ਗਈ ਤੇ ਕੀ ਫਰਕ ਪਏਗਾ ਤੁਹਾਨੂੰ, ਤੁਸੀਂ ਕਿਹੜਾ ਆਫਿਸ ਜਾਣਾ ਹੁੰਦਾ ਮੁਫ਼ਤ ਦਾ ਖਾਣਾ ਖਾਣਾ ਹੁੰਦਾ ਜੇ ਮੈਂ ਇਕ ਦਿਨ ਨਾ ਗਿਆ ਆਫਿਸ ਤੇ ਪਤਾ ਮੇਰਾ ਕਿੰਨਾ ਨੁਕਸਾਨ ਹੋ ਜਾਣਾ ।"ਜਦ ਉਸਦੇ ਪੁੱਤਰ ਨੇ ਸਭ ਕੁਝ ਬੋਲ ਦਿੱਤਾ ਤਾਂ ਥੋੜ੍ਹੀ ਦੇਰ ਬਾਅਦ ਉਸ ਦਾ ਬਾਪ ਅਪਣੀ ਚੁੱਪੀ ਤੋੜਦਿਆਂ ਹੋਇਆਂ ਬੋਲਿਆ ।
"ਪਰ ਪੁੱਤਰ ਮੇਰਾ ਇਹ ਮਤਲਬ ਨਹੀਂ ਸੀ ਮੈਂ ਤੇ ਇਹ ਕਹਿ ਰਿਹਾ ਸੀ ਕਿ ਮੀਂਹ ਪੈਣ ਨਾਲ ਠੰਡ ਬਹੁਤ ਵੱਧ ਗਈ ਹੈ ਤੇ ਜੇ ਮੈਨੂੰ ਠੰਡ ਲੱਗ ਰਹੀ ਹੈ ਤਾਂ ਤੈਨੂੰ ਵੀ ਲੱਗ ਰਹੀ ਹੋਵੇਗੀ ਕਿਉਂਕਿ ਤੂੰ ਵੀ ਤੇ ਕੱਲਾ ਕੋਟ ਹੀ ਪਾ ਰੱਖਿਆ ਇਸ ਕਰਕੇ ਮੈਂ ਤੈਨੂੰ ਅਪਣੀ ਲੋਈ ਦੇ ਰਿਹਾ ਸੀ ।"ਮੁੰਡੇ ਦਾ ਅਚਾਨਕ ਧਿਆਨ ਅਪਣੇ ਪਿਉ ਦੇ ਸਰੀਰ ਤੋਂ ਉਤਾਰ ਕੇ ਹੱਥ ਵਿਚ ਫੜੀ ਲੋਈ ਤੇ ਗਿਆ ਤੇ ਉਹ ਬਹੁਤ ਸ਼ਰਮਿੰਦਾ ਹੋਇਆ ।
ਇਹ ਸੀ ਇਕ ਪੁੱਤਰ ਦਾ ਪਿਆਰ ਅਪਣੇ ਬਜ਼ੁਰਗ ਬਾਪ ਲਈ ।
ਉਸ ਬਜ਼ੁਰਗ ਬਾਪ ਦਾ ਪੁੱਤਰ ਸ਼ਾਇਦ ਭੁੱਲ ਗਿਆ ਸੀ ਕਿ ਉਸ ਦੇ ਬਾਪ ਨੇ ਉਸ ਲਈ ਕੀ ਕੁਝ ਨਹੀਂ ਕੀਤਾ ਹੋਵੇਗਾ ।ਅਗਰ ਉਹ ਐਨਾ ਸਭ ਕੁਝ ਨਾ ਕਰਦੇ ਤਾਂ ਸ਼ਾਇਦ ਉਹ ਇਸ ਮੁਕਾਮ ਤੇ ਕਦੇ ਪਹੁੰਚ ਨਾ ਪਾਉਂਦਾ ।ਸਚ ਵਿਚ ਕਿੰਨਾ ਫਰਕ ਹੈ ਪਿਉ ਤੇ ਪੁੱਤਰ ਦੇ ਪਿਆਰ ਵਿਚ ।ਪਿਉ ਅਪਣੇ ਪੁੱਤਰ ਦੀ ਖੁਸ਼ੀ ਲਈ ਕੁੱਝ ਵੀ ਕਰ ਸਕਦਾ ਪਰ ਪੁੱਤਰ ਸਿਰਫ ਅਪਣੀ ਖੁਸ਼ੀ ਵੇਖਦਾ ਕੀ ਉਹ ਆਪਣੇ ਬਾਪ ਲਈ ਕੁੱਝ ਕਰ ਸਕਦਾ ਸ਼ਾਇਦ ਕੁਝ ਨਹੀਂ ।ਕੀ ਅਸੀਂ ਐਨੇ ਪੱਥਰ ਦਿਲ ਹੋ ਗਏ ਹਾਂ ਕਿ ਅਪਣੇ ਰੁਝੇਵਿਆਂ ਵਿੱਚ ਅਪਣੇ ਮਾਂ ਬਾਪ ਤੇ ਅਪਣੇ ਵੱਡਿਆਂ ਦਾ ਸਤਿਕਾਰ ਕਰਨਾ ਤੱਕ ਭੁੱਲ ਗਏ ਹਾਂ ।ਇਕ ਗੱਲ ਯਾਦ ਰੱਖਣਾ ਜੋ ਬੀਜਾਂਗੇ ਉਹੀ ਵੱਢਾਂਗੇ, ਸੋ ਜਰਾ ਸੋਚ ਕੇ ਬੁੱਢਿਆਂ ਆਪਾਂ ਵੀ ਹੋਣਾ ।

ਲੇਖਕ : ਸਰੂਚੀ ਕੰਬੋਜ ਹੋਰ ਲਿਖਤ (ਇਸ ਸਾਇਟ 'ਤੇ): 16
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :615
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਰੂਚੀ ਰਖਦੇ ਹੋ ਅਤੇ ਪੰਜਾਬੀ ਸਾਹਿਤ ਵਿੱਚ ਆਪਣੀ ਕਵਿਤਾ ਅਤੇ ਕਹਾਣੀਆਂ ਨਾਲ ਆਪਣਾ ਯੋਗਦਾਨ ਪਾ ਰਹੇ ਹੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017