ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇਫ਼ਤਿਖ਼ਾਰ ਨਸੀਮ

ਇਫ਼ਤਿਖ਼ਾਰ ਨਸੀਮ ਅਮਰੀਕਾ ਵਿਚ 1971 ਵਿਚ ਭਰ ਜਵਾਨੀ ਦੀ ਰੁੱਤੇ ਗਿਆ। ਉਸਨੇ ਉਰਦੂ ਵਿਚ ਏਕ ਥੀ ਲੜਕੀ ਅਤੇ ਅਪਨੀ ਅਪਨੀ ਜ਼ਿੰਦਗੀ ਕਹਾਣੀ ਸੰਗ੍ਰਹਿ ਰਚੇ। ਬਾਅਦ ਵਿਚ ਉਸਦਾ ਆਬਦੋਜ਼ ਉਰਦੂ ਗ਼ਜ਼ਲ ਸੰਗ੍ਰਹਿ ਵੀ ਛਪਿਆ। ਨਰਮਾਨ (ਅਰਧਨਾਰੀਸ਼ਵਰ) ਉਰਦੂ ਨਜ਼ਮਾਂ ਦੇ ਸੰਗ੍ਰਹਿ ਨੇ ਇਸਲਾਮ ਕੱਟੜਪੰਥੀਆਂ ਨੂੰ ਉਸਦੇ ਖ਼ਿਲਾਫ਼ ਕਰ ਦਿੱਤਾ। ਅੰਗਰੇਜ਼ੀ ਵਿਚ ਉਸਦੀ ਪੁਸਤਕ ਬਲੈਕ ਐਂਡ ਵਾਈਟ ਪੋਇਮਜ਼ ਛਪੀ। ਉਸਦੀ ਅੰਗਰੇਜ਼ੀ ਵਿਚ ਲਿਖੀ ਕਾਵਿ-ਪੁਸਤਕ ਝਖਗਠਕਫਰਬੀਜ; (ਕੀਟ-ਭਕਸ਼ੀ) ਸ਼ਿਕਾਗੋ ਵਿਚ ਕਾਲਜ ਦੇ ਕੋਰਸਾਂ ਵਿਚ ਲੱਗੀ ਰਹੀ। ਡੇਲਵੇਅਰ ਯੂਨੀਵਰਸਿਟੀ ਨੇ ਉਸਨੂੰ ਆਨਰੇਰੀ ਪੀਐਚ.ਡੀ. ਦੀ ਡਿਗਰੀ ਪਰਦਾਨ ਕੀਤੀ। ਉਸਨੇ ਐਲ.ਐਲ.ਬੀ. ਤਕ ਦੀ ਪੜ੍ਹਾਈ ਖ਼ਤਮ ਕਰਕੇ ਲਿਖਣ-ਪੜ੍ਹਨ ਅਤੇ ਵੱਖ ਵੱਖ ਮੁਲਕਾਂ ਵਿਚ ਲੈਕਚਰ ਦੇਣ ਨੂੰ ਹੀ ਆਪਣਾ ਕਿੱਤਾ ਬਣਾਇਆ ਹੈ। ਸ਼ਿਕਾਗੋ ਤੋਂ ਰੇਡੀਓ ਸਬਰੰਗ ਉਸਦਾ ਸਫ਼ਲ ਰੇਡੀਓ ਪ੍ਰੋਗਰਾਮ ਹੈ।
ਉਹ ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਵਿਚ ਇਕੋ ਜਿੰਨੀ ਮੁਹਾਰਤ ਨਾਂਲ ਨਸਰ ਅਤੇ ਨਜ਼ਮ ਲਿਖ ਸਕਦਾ ਹੈ।
ਤਨਦੀਪ ਤਮੰਨਾ ਅਨੁਸਾਰ ਇਫ਼ਤਿਖ਼ਾਰ ਨਸੀਮ ਉਰਫ਼ ਇਫ਼ਤੀ ਨਸੀਮ ਉਰਦੂ/ਪੰਜਾਬੀ ਦਾ ਪ੍ਰਸਿੱਧ ਕਹਾਣੀਕਾਰ, ਸ਼ਾਇਰ ਅਤੇ ਕਾਲਮ-ਨਵੀਸ ਸੀ। ਉਹ ਸ਼ਿਕਾਗੋ ਰਹਿੰਦਾ ਸੀ ਅਤੇ ਸੰਗਮ ਰੇਡੀਓ ਚਲਾਉਂਦਾ ਸੀ। ਉਸਦੀ ਸ਼ਾਇਰੀ ਅਤੇ ਸ਼ਖ਼ਸੀਅਤ ਬਾਰੇ ਖੁਸ਼ਵੰਤ ਸਿੰਘ, ਗੋਪੀ ਚੰਦ ਨਾਰੰਗ, ਗੁਲਜ਼ਾਰ, ਅਹਿਮਦ ਨਸੀਮ ਕਾਸਮੀ ਵਰਗੇ ਵੱਡੇ ਲੇਖਕਾਂ ਨੇ ਭਰਪੂਰ ਲਿਖਿਆ ਹੈ। ਉਸਦੀਆਂ ਤਿੰਨ ਕਿਤਾਬਾਂ 'ਤਿੰਨ ਚਿਹਰਿਆਂ ਵਾਲ਼ਾ ਰੱਕਾਸ' (ਨਜ਼ਮਾਂ), 'ਸ਼ਬਰੀ' (ਕਹਾਣੀਆਂ), 'ਰੇਤ ਕਾ ਆਦਮੀ' (ਗ਼ਜ਼ਲਾਂ) (ਤਿੰਨੋ ਕੁਕਨੁਸ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ) ਸੁਰਿੰਦਰ ਸੋਹਲ ਸਾਹਿਬ ਵੱਲੋਂ ਅਨੁਵਾਦ ਅਤੇ ਲਿੱਪੀਅੰਤਰ ਕੀਤੀਆਂ ਗਈਆਂ ਹਨ। ਉਸਦੀ ਸ਼ਖ਼ਸੀਅਤ ਅਤੇ ਲਿਖਣ-ਕਲਾ ਬਾਰੇ ਇਹ ਨਿਬੰਧ ਸੁਰਿੰਦਰ ਸੋਹਲ ਸਾਹਿਬ ਨੇ ਲਿਖਿਆ ਹੈ, ਜਿਸ ਰਾਹੀਂ ਇਫ਼ਤੀ ਨਸੀਮ ਨੂੰ ਸਮਝਣ ਵਿਚ ਮਦਦ ਮਿਲ ਸਕਦੀ ਹੈ।
ਰਚਨਾਵਾਂ
ਚਿਹਰਿਆਂ ਵਾਲ਼ਾ ਰੱਕਾਸ
ਸ਼ਬਰੀ
ਰੇਤ ਕਾ ਆਦਮੀ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :776
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ