ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਈਦ ਮਾਹੀ ਦੀ ਦੀਦ

ਮਾਹੀ ਈਦ ਨੂੰ ਆਇਆ ਨਾ ।
ਅੱਖੀਆਂ ਤਰਸ ਗਈਆਂ , ਸਾਨੂੰ ਦਰਸ ਦਿਖਾਇਆਂ ਨਾ ।

ਅਸੀਂ ਈਦ ਨੂੰ ਰੋਂਦੇ ਹਾਂ ।
ਵਿਛੋੜੇ ਦਾ ਰੋਗ ਚੰਦਰਾ , ਮਾਹੀਆ ਦੀਪਕ ਗਾਉਂਦੇ ਹਾਂ ।

ਲੋਕਾਂ ਈਦ ਮਨਾਉਂਣੀ ਏ ।
ਸੱਜਣਾ ਨੂੰ ਮਾਹੀਆ ਲਿਖ ਕੇ , ਅਸਾਂ ਕੂੰਕ ਸਨਾਉਂਣੀ ਏ ।

ਈਦ ਹੱਸਦਿਆਂ ਵੱਸਦਿਆਂ ਦੀ ।
ਨੈਣਾਂ ਚੋਂ ਸਿੱਲ ਮੁੱਕ ਗਈ , ਰਾਹ ਮਾਹੀਆ ਤੱਕਦਿਆਂ ਦੀ ।

ਈਦ ਮਾਹੀ ਨਾਲ ਸੋਹਦੀਂ ਏ ।
ਵੇ ! ਰਾਂਝਣਾ ਘਰ ਆਜਾ , ਹੀਰ ਵਿਰਧ ਸੁਣਾਉਂਦੀ ਏ ।

ਈਦ ਕੱਠਿਆਂ ਮਨਾਵਾਂਗੇ ।
ਬਾਹਵਾਂ ਗੋਰੀਆਂ ਦਾ , ਹਾਰ ਤੇਰੇ ਗਲ ਪਾਵਾਂਗੇ ।

ਸ਼ਾਲਾ ਸੁੱਖਾਂ ਵਾਲੀ ਈਦ ਹੋਵੇ ।
ਰੱਬਾ ਤੇਰੇ ਤਰਲੇ ਕਰਾਂ , ਚੰਨ ਮੁੱਖੜੇ ਦੀ ਦੀਦ ਹੋਵੇ ।

ਲੱਖਾਂ ਖੁਸ਼ੀਆਂ ਈਦ ਦੀਆਂ ।
ਚੰਨ ਪਰਦੇਸੀਆ ਵੇ , ਪੱਲੇ ਸੱਧਰਾਂ ਉਮੀਦ ਦੀਆਂ ।

ਲੇਖਕ : ਐੱਸ. ਸੁਰਿੰਦਰ ਹੋਰ ਲਿਖਤ (ਇਸ ਸਾਇਟ 'ਤੇ): 30
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1383
ਲੇਖਕ ਬਾਰੇ
ਆਪ ਜੀ ਪ੍ਰਵਾਸੀ ਕਵੀ ਹਨ। ਹੁਣ ਤੱਕ ਆਪ ਜੀ ਨੇ ਪੰਜਾਬੀ ਕਵਿਤਾ ਵਿੱਚ ਮਾਹਿਏ ਕਾਵਿ ਰੂਪ ਨੂੰ ਵਿਧੇਰੇ ਸਿਰਜਿਆ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
    -ਹਰਦੀਪ ਸਿੰਘ
  • ਰੌਣਕੀ ਪਿੱਪਲ
    -ਕੁਲਵਿੰਦਰ ਕੌਰ ਮਹਿਕ
  • ਭਟਕਣ-ਮਿੰਨੀ  ਕਹਾਣੀ
    -ਵਰਿੰਦਰ ਕੌਰ 'ਰੰਧਾਵਾ'
  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017