ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਨੁੱਖੀ ਜਿੰਦਗੀ ਵਿੱਚ ਸਵਰਗ ਨਰਕ ਦੇ ਚਾਰ ਯੁੱਗ

ਮਨੁੱਖ ਆਪਣੀ ਜਿੰਦਗੀ ਦੇ ਚਾਰ ਯੁੱਗ ਜਾਂ ਚਾਰ ਪਹਿਰ ਇਸ ਸੰਸਾਰ ਤੇ ਹੰਢਾਉਣ ਲਈ ਆਉਂਦਾਂ ਹੈ ਪਰ ਜੇ ਕੁਦਰਤ ਦਾ ਕਹਿਰ ਪੈ ਜਾਵੇ ਫਿਰ ਅੱਧ ਵਿਚਕਾਰੋਂ ਵੀ ਇਸ ਸੰਸਾਰ ਤੋਂ ਵਾਪਸ ਕੁਦਰਤ ਦੀ ਗੋਦ ਵਿੱਚ ਜਾ ਸਮਾਉਂਦਾਂ ਹੈ । ਇਤਿਹਾਸਕ ਗਰੰਥਾਂ ਅਨੁਸਾਰ ਇਸ ਸਰਿਸਟੀ ਉਪਰ ਸਤਿਯੁੱਗ, ਤਰੇਤਾ ,ਦੁਆਪਰ ਅਤੇ ਕਲਯੁੱਗ ਨਾਂ ਦੇ ਚਾਰ ਯੁੱਗ ਹੁੰਦੇ ਹਨ ਅਤੇ ਇਸ ਕੁਦਰਤ ਦੇ ਦਸਤੂਰ ਅਨੁਸਾਰ ਹਰ ਪੈਦਾ ਹੋਣ ਵਾਲੀ ਜਿਉਂਦੀ ਜਾਂ ਜੜ੍ਹ ਵਸਤੂ ਨੂੰ ਵੀ ਇਸ ਵਰਤਾਰੇ ਵਿੱਚੋਂ ਲੰਘਣਾਂ ਪੈਂਦਾ ਹੈ। ਪਹਿਲੇ ਯੁੱਗ ਵਿੱਚ ਮਨੁੱਖ ਸੱਚ ਅਤੇ ਅਨੰਤ ਤਾਕਤ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਜਿਉਂਦਾਂ ਹੈ ਜਿਸ ਵਿੱਚ ਨਿਰੋਲ ਸੱਚ ਦਾ ਵਾਸ ਹੁੰਦਾਂ ਹੈ ਸੱਚ ਨਾਲ ਜਿਉਂਦੇ ਰਹਿਣ ਕਰਕੇ ਇਸਨੂੰ ਸੱਤ ਯੁੱਗ ਕਿਹਾ ਜਾਂਦਾ ਹੈ । ਮਨੁੱਖ ਦੀ ਬਚਪਨ ਵਾਲੀ ਜਿੰਦਗੀ ਕੁਦਰਤ ਦੇ ਆਸਰੇ ਬਤੀਤ ਹੁੰਦੀ ਹੈ ਅਤੇ ਇਸ ਸਮੇਂ ਉਹ ਆਪਣੀ ਕੋਈ ਵੀ ਸਿਆਣਫ ਜਾਂ ਚਲਾਕੀ ਨਹੀਂ ਵਰਤਦਾ ਅਤੇ ਨਾਂ ਹੀ ਆਪਣਾਂ ਕੋਈ ਜੋਰ ਵਰਤਦਾ ਹੈ। ਦੂਸਰੇ ਯੁੱਗ ਵਿੱਚ ਇਹ ਆਪਣੀ ਤਾਕਤ ਦਾ ਵਿਖਾਵਾ ਕਰਨ ਲੱਗਦਾ ਹੈ ਜਿਸ ਨਾਲ ਕੁਦਰਤ ਨੂੰ ਛੱਡਕੇ ਸੱਚ ਹੱਥੋਂ ਛੁੱਟ ਜਾਂਦਾ ਹੈ ਅਤੇ ਤਾਕਤ ਦੇ ਇਸ ਯੁੱਗ ਨੂੰ ਤਰੇਤਾ ਯੁੱਗ ਕਿਹਾ ਜਾਂਦਾ ਹੈ । ਸਮੇਂ ਦੇ ਨਾਲ ਮਨੁੱਖੀ ਸਰੀਰ ਦੀ ਤਾਕਤ ਵੀ ਖਤਮ ਹੋਣ ਲੱਗਦੀ ਹੈ ਅਤੇ ਇਸ ਸਮੇਂ ਹੀ ਮਨੁੱਖੀ ਜਿੰਦਗੀ ਦਾ ਤੀਸਰਾ ਯੁੱਗ ਭਾਵ ਦੁਆਪਰ ਯੁੱਗ ਸੁਰੂ ਹੋ ਜਾਂਦਾਂ ਹੈ। ਤੀਸਰੇ ਯੁੱਗ ਵਿੱਚ ਤਾਕਤ ਵੀ ਘੱਟ ਜਾਂਦੀ ਹੈ ਅਤੇ ਸੱਚ ਵੀ ਖਤਮ ਹੋ ਜਾਂਦਾ ਹੈ ਪਰ ਮਨੁੱਖ ਪਿਛਲੀ ਜਿੰਦਗੀ ਵਿੱਚ ਮਿਲੇ ਤਪ ਰੂਪੀ ਤਜਰਬੇ ਦੀ ਤਾਕਤ ਜੋ ਤਜਰਬਾ ਹਾਸਲ ਹੁੰਦਾਂ ਹੈ ਉਸਨੂੰ ਵਰਤਦਾ ਹੈ ਅਤੇ ਇਸ ਤਜਰਬੇ ਜਾਂ ਤਪ ਰੂਪੀ ਸਮੇਂ ਨੂੰ ਜਾਂ ਤਪੱਸਿਆ ਦੇ ਬਲ ਤੇ ਜਿੰਦਗੀ ਜਿਉਣ ਨੂੰ ਦੁਆਪਰ ਯੁੱਗ ਆਖਿਆ ਜਾਦਾਂ ਹੈ । ਸਮਾਂ ਆਪਣੀ ਤੋਰ ਤੁਰਦਿਆਂ ਮਨੁੱਖ ਦੀ ਤਪ ਰੂਪੀ ਤਜਰਬੇ ਦੇ ਆਧਾਰ ਤੇ ਜਿਉਣ ਵਾਲੀ ਜਿੰਦਗੀ ਵੀ ਖਾ ਜਾਂਦਾ ਹੈ ਅਤੇ ਇਸ ਤੋਂ ਬਾਦ ਮਨੁੱਖ ਕੋਲ ਸਿਰਫ ਕਲਯੁੱਗ ਹੀ ਬਚ ਜਾਂਦਾਂ ਹੈ ਜਿਸ ਵਿੱਚ ਕਲਾ ਹੀ ਪਰਧਾਨ ਹੁੰਦੀ ਹੈ। ਮਨੁੱਖ ਦੀਆਂ ਸਾਰੀਆਂ ਕਲਾਵਾਂ ਵਕਤੀ ਅਤੇ ਝੂਠੀਆਂ ਹੀ ਹੁੰਦੀਆਂ ਹਨ । ਮਨੁੱਖ ਜਿੰਦਗੀ ਦੇ ਚੌਥੇ ਯੁੱਗ ਸਮੇਂ ਵਲ ਅਤੇ ਛਲ ਦੀ ਕਲਾ ਦੇ ਅਧਾਰ ਤੇ ਤੁਰਦਾ ਹੈ ਅਤੇ ਇਸ ਪਿਛਲੀ ਜਿੰਦਗੀ ਨੂੰ ਮਨੁੱਖੀ ਕਲਾ ਦੇ ਸਹਾਰੇ ਬਤੀਤ ਕਰਨ ਕਰਕੇ ਇਸਨੂੰ ਕਲਯੁੱਗ ਕਿਹਾ ਜਾਂਦਾ ਹੈ । ਕਲਾ ਹਮੇਸਾਂ ਚਲਾਕੀਆਂ ਬੇਈਮਾਨੀਆਂ , ਸਵਾਰਥਾਂ ਵਿੱਚ ਹੀ ਵਿਚਰਦੀ ਹੈ । ਮਨੁੱਖ ਨੇ ਆਪਣੇ ਪਹਿਲੇ ਤਿੰਨ ਯੁੱਗਾਂ ਵਿੱਚ ਜੋ ਕਰਮ ਕੀਤੇ ਹੁੰਦੇ ਹਨ ਅਤੇ ਇਸ ਵਿੱਚ ਆਪਣੀ ਪਹਿਲੇ ਤਿੰਨਾਂ ਯੁੱਗਾਂ ਵਿੱਚ ਬਿਤਾਈ ਜਿੰਦਗੀ ਦੇ ਕਰਮਾਂ ਦਾ ਫਲ ਭੁਗਤਦਾ ਹੈ। ਇਸ ਜਮਾਨੇ ਵਿੱਚ ਉਸਦੀ ਪਹਿਲਾਂ ਵਾਲੀ ਜਿੰਦਗੀ ਦਾ ਨਤੀਜਾ ਆਉਂਦਾਂ ਹੈ ਉਸਨੇ ਪਿਛਲੀ ਜਿੰਦਗੀ ਵਿੱਚ ਜੋ ਕੀਤਾ ਹੁੰਦਾਂ ਹੈ ਅਤੇ ਉਸਦਾ ਫਲ ਭੁਗਤਣਾਂ ਹੀ ਪੈਂਦਾਂ ਹੈ।
ਜਿਸ ਮਨੁੱਖ ਨੇ ਸਾਰੀ ਉਮਰ ਸੱਚ ਨਾਂ ਮਰਨ ਦਿੱਤਾ ਹੋਵੇ ਉਸਦੀ ਤਾਕਤ ਕਦੇ ਵੀ ਨਹੀਂ ਮਰਦੀ ਹੁੰਦੀ। ਤਾਕਤ ਦਾ ਵਿਖਾਵਾ ਕਰਨ ਵਾਲੇ ਅਕਸਰ ਹੀ ਸੱਚ ਨੂੰ ਮਾਰ ਦਿੰਦੇ ਹਨ। ਜਿਹਨਾਂ ਲੋਕਾਂ ਨੇ ਸੱਚ ਦੇ ਨਾਲ ਜਿਉਣ ਨੂੰ ਪਹਿਲ ਦਿੱਤੀ ਹੁੰਦੀ ਹੈ ਉਹਨਾਂ ਦੀ ਤਾਕਤ ਵੀ ਅਮਰ ਹੋ ਜਾਂਦੀ ਹੈ। ਇਸ ਤਰਾਂ ਦੇ ਲੋਕ ਜਿੰਦਗੀ ਦੇ ਤੀਸਰੇ ਪਹਿਰ ਵਿੱਚ ਸਾਂਤ ਅਤੇ ਸਕੂਨ ਭਰੀ ਜਿੰਦਗੀ ਜਿਉਂਦੇ ਹਨ । ਜਿਹਨਾਂ ਲੋਕਾਂ ਨੇ ਸਦਾ ਹੀ ਤਾਕਤ ਅਤੇ ਵਲ ਅਤੇ ਛਲ ਨਾਲ ਸੱਚ ਤੋਂ ਮੁਨਕਰ ਹੋਕੇ ਜਿੰਦਗੀ ਬਿਤਾਈ ਹੁੰਦੀ ਹੈ ਉਹਨਾਂ ਦੀ ਪਿਛਲੀ ਜਿੰਦਗੀ ਨਰਕ ਬਣ ਜਾਂਦੀ ਹੈ । ਤਾਕਤ ਨਾਲ ਸਿਰਫ ਮਾਇਆ ਪੈਦਾ ਹੁੰਦੀ ਹੈ ਜਿਸ ਨਾਲ ਮਨੁੱਖ ਅੰਨਾਂ ਅਤੇ ਬੋਲਾ ਬਣਿਆ ਰਹਿੰਦਾਂ ਹੈ ਅਤੇ ਇਸ ਤਰਾਂ ਦੇ ਮਨੁੱਖ ਕਦੀ ਵੀ ਸੱਚ ਦੀ ਅਵਾਜ ਨੂੰ ਸੁਣਿਆ ਨਹੀਂ ਹੁੰਦਾਂ ਸੋ ਉਹ ਤਿੰਨ ਤਰਾਂ ਦੀ ਮਾਇਆ ਦੇ ਸਿਕਾਰ ਬਣ ਜਾਂਦੇ ਹਨ ਪਹਿਲੀ ਸਰੀਰ ਦੀ ਤਾਕਤ ਦੀ ਮਾਇਆ ਦੂਜੀ ਰਾਜਸੱਤਾ ਦੀ ਮਾਇਆ ਤੀਜੀ ਦੁਨਿਆਵੀ ਪਦਾਰਥਾਂ ਜਾਂ ਪੈਸੇ ਰੂਪੀ ਆਰਥਿਕਤਾ ਦੀ ਮਾਇਆ ਹੁੰਦੀ ਹੈ ਅਤੇ ਆਮ ਤੌਰ ਤੇ ਦੁਨੀਆਂ ਦੇ ਬਹੁਤੇ ਲੋਕ ਇਸ ਤਿੰਨ ਤਰਾਂ ਦੀ ਮਾਇਆਂ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨ ਜਿਸ ਕਾਰਨ ਉਹ ਜਿੰਦਗੀ ਵਿੱਚ ਬਹੁਤ ਸਾਰੇ ਰਿਸਤੇ ਅਤੇ ਸਬੰਧ ਮਾਰ ਲੈਂਦੇ ਹਨ ਅਤੇ ਮਰੇ ਹੋਏ ਸਬੰਧ ਕਦੇ ਵੀ ਦੁਬਾਰਾ ਜਿਉਂਦੇ ਨਹੀਂ ਹੁੰਦੇ ਸੋ ਮਰਿਆਂ ਦੇ ਸਹਾਰੇ ਜਿੰਦਗੀ ਦਾ ਪਿਛਲਾ ਪਹਿਰ ਜਿਉਣਾਂ ਬਹੁਤ ਹੀ ਮੁਸਕਿਲ ਹੋ ਜਾਂਦਾ ਹੈ। ਜਿੰਦਗੀ ਦਾ ਪਿੱਛਲਾ ਵਕਤ ਉਹਨਾਂ ਲੋਕਾਂ ਦਾ ਸਵੱਰਗ ਵਰਗਾ ਹੁੰਦਾਂ ਹੈ ਜਿੰਹਨਾਂ ਆਪਣੇ ਹੱਥੀਂ ਤਿਆਰ ਕੀਤੇ ਬਾਗ ਵਿੱਚ ਕੰਡਿਆਂ ਦੀ ਥਾਂ ਫੁੱਲ ਬੀਜੇ ਹੋਣ । ਮਨੁੱਖ ਜੋ ਵੀ ਬੀਜਦਾ ਹੈ ਇੱਕ ਨਾਂ ਇੱਕ ਦਿਨ ਉਹ ਹਰਾ ਜਰੂਰ ਹੁੰਦਾਂ ਹੈ । ਭਾਵੇਂ ਮਨੁੱਖ ਬੀਜਣ ਵੇਲੇ ਘੱਟ ਹੀ ਸੋਚਦਾ ਹੈ ਕਿ ਉਹ ਕੀ ਬੀਜ ਰਿਹਾ ਹੈ ਪਰ ਜਿੰਹਨਾਂ ਜਿੰਦਗੀ ਸੁਚੇਤ ਹੋ ਕੇ ਜਿਉਣ ਨੂੰ ਪਹਿਲ ਦਿੱਤੀ ਹੁੰਦੀ ਹੈ ਉਹ ਕੰਡੇ ਘੱਟ ਹੀ ਬੀਜਦੇ ਹਨ। ਸਭ ਤੋਂ ਪਹਿਲਾਂ ਮਨੁੱਖੀ ਜਿੰਦਗੀ ਦੇ ਦੁੱਖਾਂ ਸੁੱਖਾਂ ਦੀ ਸਾਥੀ ਉਸਦੀ ਆਪਣੀ ਔਲਾਦ ਹੀ ਹੁੰਦੀ ਹੈ ਸੋ ਜਿਸ ਵਿਅਕਤੀ ਦੇ ਆਪਣੀ ਔਲਾਦ ਨਾਲ ਸਬੰਧ ਫੁੱਲਾਂ ਵਰਗੇ ਹੋਣ ਉਹਨਾਂ ਦੇ ਕੰਡੇ ਘੱਟ ਹੀ ਵੱਜਦੇ ਹਨ। ਜਿਹੜੇ ਵਿਅਕਤੀ ਆਪਣੀ ਔਲਾਦ ਨਾਲ ਨਿੱਤ ਖਹਿਣ ਦੀ ਆਦਤ ਨਾਲ ਵਿਚਰਦੇ ਹਨ ਉਹ ਸਾਰੇ ਫੁੱਲ ਖਤਮ ਕਰਕੇ ਕੰਡਿਆਂ ਦੀ ਸੇਜ ਤਿਆਰ ਕਰ ਲੈਂਦੇ ਹਨ । ਫੁੱਲਾਂ ਨੇ ਹੀ ਫਲ ਵਿੱਚ ਬਦਲਣਾਂ ਹੁੰਦਾਂ ਹੈ ਪਰ ਕੰਡੇ ਤਾਂ ਸਦਾ ਕੰਡੇ ਹੀ ਰਹਿੰਦੇ ਹਨ। ਸੋ ਜਿੰਹਨਾਂ ਲੋਕਾਂ ਕੋਲ ਕੰਡੇ ਹੀ ਰਹਿ ਜਾਂਦੇ ਹਨ ਉਹ ਆਪਣੀ ਜਿੰਦਗੀ ਦਾ ਪਿੱਛਲਾ ਯੁੱਗ ਨਰਕ ਵਰਗੀ ਜਿੰਦਗੀ ਦੀ ਦਲਦਲ ਵਿੱਚ ਬਤੀਤ ਕਰਨ ਲਈ ਮਜਬੂਰ ਹੋ ਜਾਂਦੇ ਹਨ ।

ਲੇਖਕ : ਗੁਰਚਰਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1013
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਤੋਂ ਬਹੁਤ ਲੰਮੇ ਸਮੇਂ ਤੋ ਜੁੜੇ ਹੋਏ ਹਨ। ਆਪ ਜੀ ਦੀਆ ਰਚਨਾਵਾ ਅਖਬਾਰਾ ਵੈੱਬਸਾਈਟ ਉੱਪਰ ਆਮ ਹੀ ਵੇਖਣ ਨੂੰ ਮਿਲਦੀਆ ਹਨ। ਆਪ ਜੀ ਧਾਰਮੀਕ, ਸਮਾਜਿਕ ਅਤੇ ਕਵਿਤਾ ਦੇ ਵਿਸ਼ਿਆ ਤੇ ਲਿਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017