ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਣਸੁਲਝੇ ਸਵਾਲ

“ਬੜੇ ਪਾਪਾ ਕਿਆ ਕਰ ਰਹੇ ਹੋ?” ਉਸ ਨੇ ਮੇਰੇ ਕੋਲੇ ਆ ਕੇ ਭੋਲਾ ਜਿਹਾ ਮੂੰਹ ਬਣਾ ਕੇ ਪੁਛਿਆ।
“ਓਹ ਯਾਰ ਤੈਨੂੰ ਕਿੰਨੀ ਵਾਰੀ ਆਖਿਆ ਹੈ ਮੈਨੂੰ ਤੂੰ ਬੜੇ ਪਾਪਾ ਨਾ ਕਿਹਾ ਕਰ।ਦਾਦੂ ਜਾ ਦਾਦਾ ਜੀ ਆਖਿਆ ਕਰ।” ਮੈ ਥੌੜਾ ਜਿਹਾ ਖਿਝ ਕੇ ਆਖਿਆ।
“ ਦਾਦਾ ………… ਦਾਦਾ ਸਬਦ ਕਾ ਅਰਥ ਹੋਤਾ ਹੈ ਬਦਮਾਸ਼ ਗੁੰਡਾ।” ਉਸ ਨੇ ਆਪਣਾ ਸ਼ਪਸਟੀਕਰਨ ਦੇਣ ਦੀ ਕੋਸਿਸ ਕੀਤੀ।
“ਯਾਰ ਆਪਣੀ ਮਾਤ ਭਾਸ਼ਾ ਚ ਹੀ ਬੋਲਿਆ ਕਰੋ। ਬੇਟਾ ਮੈਨੂੰ ਆਹ ਬੜੇ ਪਾ ਗ੍ਰੈਂਡ ਪਾ ਵਰਗੇ ਸ਼ਬਦ ਨਹੀ ਚੰਗੇ ਲੱਗਦੇ। ਨਾਲੇ ਜਾਹ ਤੇਰੀ ਦਾਦੀ ਤੋ ਮੇਰੀ ਰੋਟੀ ਦੀ ਥਾਲੀ ਲੈ ਆ । ਮੈਨੂੰ ਭੁੱਖ ਲੱਗੀ ਹੈ।” ਮੈ ਉਸਨੂੰ ਕੰਮ ਲਾਉਣ ਦੇ ਲਹਿਜੇ ਨਾਲ ਕਿਹਾ।
“ਬੜੇ ਪਾਪਾ…ਨਹੀ ਸੱਚ ਸੋਰੀ ਦਾਦਾ ਜੀ ਯੇ ਥਾਲੀ ਕਿਆ ਹੋਤੀ ਹੈ। ਮੁਝੇ ਨਹੀ ਸਮਝ ਆਤੀ ਆਪ ਕੀ ਬਾਤ। ” ਉਸ ਨੇ ਫਿਰ ਆਪਣਾ ਸਵਾਲ ਜੜ੍ਹ ਦਿੱਤਾ।
“ਥੇਟਾ ਥਾਲੀ ਮਤਲਬ ਰੋਟੀ ਕੀ ਪਲੇਟ। ਮੈਂ ਜਲਦੀ ਵਿੱਚ ਕਿਹਾ ਤੇ ਉਸਨੇ ਉਥੇ ਬੈਠੇ ਨੇ ਹੀ ਆਪਣੀ ਦਾਦੀ ਨੂੰ ਖਾਣੇ ਦੀ ਅਵਾਜ ਮਾਰ ਦਿੱਤੀ। ਮੈਨੂੰ ਰੋਟੀ ਖਾਂਦੇ ਨੂੰ ਵੇਖ ਕੇ ਉਹ ਹੈਰਾਨ ਹੁੰਦਾ ਰਿਹਾ। ਮੇਰੀ ਥਾਲੀ ਵਿੱਚ ਪਏ ਤੁੱਕਿਆਂ ਦੇ ਆਚਾਰ, ਪੁਦੀਨੇ ਦੀ ਚਟਨੀ ਤੇ ਲੱਸੀ ਦੇ ਗਿਲਾਸ ਨੂੰ ਬੜੀ ਨੀਝ ਨਾਲ ਦੇਖ ਰਿਹਾ ਸੀ । ਉਹ ਮੁਕੀ ਮਾਰ ਕੇ ਭੰਨੇ ਗੰਢੇ ਨੂੰ ਵੀ ਅਜੀਬ ਜਿਹੀਆਂ ਨਜਰਾਂ ਨਾਲ ਦੇਖਣ ਲੱਗਿਆ । “ ਦਾਦਾ ਜੀ ਆਪ ਸੈਲਡ ਨਹੀ ਖਾਤੇ। ਅਕੇਲਾ ਪਿਆਜ ਹੀ ਖਾਤੇ ਹੋ ਬਿਨਾ ਛੀਲੇ ? ਅੋਰ ਸਾਥ ਮੇ ਕਿਆ ਪੀਤੇ ਹੋ? ਆਪ ਬੋਟਲ ਵਾਲਾ ਪਾਣੀ ਕਿਉ ਨਹੀ ਪੀਤੇ?” ਹੈਰਾਨ ਹੋਇਆ ਉਹ ਇੱਕ ਦਮ ਬੋਲਿਆ।
“ਹਾ ਹਾ ਹਾ ਮੈ ਹੱਸਿਆ । ਬੇਟਾ ਤੁਮ ਕਿਆ ਜਾਣੋ ਹਮਾਰੀ ਖੁਰਾਕ ਕੋ । ਬਿਨ ਕਾਟਾ ਹੂਆ ਪਿਆਜ ਕਿਤਨਾ ਟੇਸਟੀ ਹੋਤਾ ਹੈ ।ਤੁਮਾਰਾ ਸੈਲਡ ਭੀ ਕਿਆ ਰੀਸ ਕਰੇਗਾ।ਅਤੇ ਮੈਂ ਇਹ ਜ਼ੋਂ ਲੱਸੀ ਪੀਂਦਾ ਹਾਂ ਇਸਨੂੰ ਤੁਹਾਡੇ ਜੈਪੁਰ ਵਿੱਚ ਛਾਛ ਕਹਿੰਦੇ ਹਨ। ਇਹ ਦਹੀ ਤੋਂ ਬਣਦੀ ਹੈ।ਤੇ ਬਹੁਤ ਅੱਛੀ ਹੋਤੀ ਹੈ। ਤੂੰ ਵੀ ਅਜਿਹੀਆਂ ਚੀਜਾਂ ਖਾਇਆ ਕਰ। ਕੀ ਸਾਰਾ ਦਿਨ ਲੇਸ ਕੁਕਕਰੇ ਤੇ ਚਿਪਸ ਖਾਂਦਾ ਰਹਿੰਦਾ ਹੈ। ਇਸ ਨਾਲ ਤੇਰੀ ਸਿਹਤ ਨਹੀ ਬਨਣੀ ਤੇ ਤੂੰ ਕਮਜੋਰ ਹੀ ਰਹਿ ਜਾਵੇਗਾ ।” ਮੈ ਉਸ ਨੂੰ ਰਲਵੀ ਮਿਲਵੀ ਜਿਹੀ ਬੋਲੀ ਵਿੱਚ ਸਮਝਾਉਣ ਦੀ ਕੋਸਿਸ ਕੀਤੀ।
“ਨਹੀ ਦਾਦੂ ਮੈ ਭੀ ਜਿੰਮ ਜਾਣਾ ਸੁਰੂ ਕਰੂੰਗਾ ਅੋਰ ਆਪਣੇ ਮੱਸਲ ਬਣਾਊਗਾ।” ਉਸ ਨੇ ਫਿਰ ਆਪਣੀ ਸੀਮਤ ਜਾਣਕਾਰੀ ਨਾਲ ਆਪਣੀ ਭਵਿੱਖ ਦੀ ਪਲੈਨਿੰਗ ਦੱਸੀ।
“ਨਹੀ ਬੇਟਾ ਅਕੇਲਾ ਜਿੰਮ ਜਾਣੇ ਸੇ ਨਹੀ ਸਾਥ ਮੇ ਪੋਸਟਿਕ ਖੁਰਾਕ ਖਾਣੇ ਸੇ ਬੋਡੀ ਬਣਤੀ ਹੈ। ਕੁਸ਼ ਅੱਛਾ ਖਾਇਆ ਪੀਆ ਭੀ ਕਰੋ।” ਮੈ ਫਿਰ ਨਸੀਹਤ ਦਿੱਤੀ। ਕਿਉਕਿ ਇਸ ਉਮਰ ਵਿੱਚ ਬਜੁਰਗਾਂ ਕੋਲੇ ਨਸੀਹਤ ਤੇ ਆਸੀਰਵਾਦ ਤੋ ਬਿਨਾਂ ਹੋਰ ਕੁਝ ਨਹੀ ਹੁੰਦਾ ਦੂਸਰਿਆਂ ਨੂੰ ਦੇਣ ਵਾਸਤੇ।
“ਦਾਦੂ ਘੀ ਦੂਧ ਖਾਣੇ ਸੇ ਕਿਆ ਮੈ ਭੀ ਮੀਕੂ ਚਾਚੂ ਜਿਤਨਾ ਬੜਾ ਬਣ ਸਕਤਾ ਹੂੰ ?ਮੇਰੀ ਹਾਈਟ ਭੀ ਬੜ ਜਾਏਗੀ। ਉਸ ਨੇ ਬੜੀ ਉਤਸੁਕਤਾ ਨਾਲ ਪੁੱਛਿਆ।
“ਹਾਂ ਹਾਂ ਕਿਉ ਨਹੀ। ਤੇਰੇ ਚਾਚੂ ਤੋ ਯਹੀ ਖਾਤੇ ਥੇ। ਜਬ ਵੋ ਛੋਟੇ ਥੇ ਤੋ ਤੀਨ ਤੀਨ ਗਿਲਾਸ ਦੂਧ ਪੀਤੇ ਥੇ। ਘੀ ਮੱਖਣ ਛਾਛ ਸਲਾਦ ਅੋਰ ਖੂਬ ਫਲ ਖਾਤੇ ਥੇ। ਖੂਬ ਖਾਣੇ ਕੇ ਬਾਦ ਵੋ ਜਿੰਮ ਜਾਤੇ ਥੇ।” ਮੈ ਉਸ ਨੂੰ ਉਸਦੇ ਚਾਚੂ ਬਾਰੇ ਦੱਸਿਆ।
“ਆਪਨੇ ਮੇਰਾ ਨਾਮ ਗੁਡਗੀਤ ਕਿਓਂ ਰੱਖਾ ? ਯੇ ਅੱਛਾ ਨਹੀ ਲੱਗਤਾ ਮੇਰੇ ਕੋ। ਮੇਰੇ ਦੋਸਤ ਭੀ ਕਭੀ ਕਭੀ ਮੇਰਾ ਮਜਾਕ ਉਡਾਤੇ ਹੈ। ਪਾਪਾ ਬੋਲ ਰਹੇ ਥੇ ਆਪ ਹੀ ਸਭੀ ਕੇ ਨਾਮ ਰੱਖਤੇ ਹੋ ਸੁਰੂ ਸੇ।” ਉਸ ਨੇ ਆਪਣੇ ਨਾਮ ਬਾਰੇ ਵੀ ਥੋੜਾ ਜਿਹਾ ਇਤਰਾਜ ਕੀਤਾ।
“ਨਹੀ ਬੇਟਾ ਆਪਕਾ ਨਾਮ ਬਹੁਤ ਸੰਦਰ ਹੈ । ਅਗਰ ਤੁਮ ਪੜੋ ਗੇ ਅੱਛੇ ਮਾਰਕਸ ਲੋਗੇ। ਮਿਹਨਤ ਕਰੋਗੇ ਨੇਕ ਅੋਰ ਬੜੇ ਆਦਮੀ ਬਣ ਜਾਉਗੇ ਤੋ ਯੇ ਨਾਮ ਅੋਰ ਭੀ ਸੁੰਦਰ ਲਗੇਗਾ।ਆਦਮੀ ਕਾ ਨਾਮ ਨਹੀ ਕਾਮ ਸੁੰਦਰ ਹੋਣੇ ਚਾਹੀਏ। ” ਮੈ ਉਸ ਨੂੰ ਉਤਸਾਹਿਤ ਕਰਨ ਦੇ ਲਹਿਜੇ ਨਾਲ ਕਿਹਾ।
“ਦਾਦੂ ਆਪ ਪੁਰਾਣੇ ਜਮਾਨੇ ਕੇ ਹੋ । ਬਹੁਤ ਪੁਰਾਣੀ ਪੁਰਾਣੀ ਬਾਤੇ ਕਰਤੇ ਹੋ। ਆਪ ਹਮੇ ਅੰਕਲ ਅੰਟੀ ਭੀ ਨਹੀ ਬੋਲਣੇ ਦੇਤੇ। ਬੜੇ ਪਾ ਬੜੀ ਮੰਮਾ ਗਂ੍ਰੇਡ ਪਾ ਗ੍ਰੇਂਡ ਮੰਮਾ ਭੀ ਨਹੀ ਬੋਲਣੇ ਦੇਤੇ। ਚਾਚਾ ਚਾਚੀ ਤਾਊ ਤਾਈ ਭੂਆ ਫੁੱਫੜ ਮਾਸੀ ਮਾਸੜ ।ਆਜ ਕਲ੍ਹ ਐਸੇ ਕੋਈ ਨਹੀ ਬੋਲਤਾ।” ਉਸ ਨੇ ਥੋੜਾ ਗਿਲ੍ਹਾ ਕੀਤਾ।
“ਨਹੀ ਬੇਟਾ ਐਸੀ ਬਾਤ ਨਹੀ ਹੈ ਰਿਸ਼ਤੋਂ ਨਾਤੋਂ ਕੋ ਅਗਰ ਉਸਕੇ ਨਾਮ ਸੇ ਪੁਕਾਰਾ ਜਾਏ ਤੋ ਬਹੁਤ ਅੱਛਾ ਲੱਗਤਾ ਹੈ। ” ਮੈ ਉਸ ਨੂੰ ਸਮਝਾਉਣ ਦੀ ਕੋਸਿਸ ਕੀਤੀ। ਇਹ ਨਵੀ ਜਨਰੇਸ਼ਨ ਕਿੰਨੀ ਅਡਵਾਂਸ ਹੈ। ਮੈਨੂੰ ਬਹੁਤ ਹੈਰਾਨੀ ਹੁੰਦੀ ਹੈ। ਉਸ ਦੇ ਨਵੇ ਨਵੇ ਸਵਾਲ ਤੇ ਉਸ ਦੀਆਂ ਸ਼ੰਕਾ ਸੁਣ ਸੁਣ ਕੇ।
“ਦਾਦੂ ਏਕ ਬਾਤ ਅੋਰ। ਹਮਾਰੇ ਕੋਈ ਭੂਆ ਨਹੀ ਹੈ ਨਾ ਹੀ ਕੋਈ ਮਾਸੀ ਹੈ। ਦਾਦੀ ਜੀ ਬਤਾ ਰਹੇ ਥੇ ਕਿ ਬੜੇ ਦਾਦੂ ਕੀ ਚਾਰ ਭੂਆ ਥੀ। ਅੋਰ ਆਪ ਕੀ ਭੀ ਦੋ ਭੂਆ ਥੀ ਅੋਰ ਪਾਪਾ ਕੀ ਤੋ ਬਸ ਏਕ ਹੀ ਭੂਆ ਹੈ। ਹਮਾਰੀ ਤੋ ਬਸ ਵੋ ਜ਼ੋਤੀ ਭੂਆ ਹੈ ਵੋ ਭੀ ਰੀਅਲ ਮੇ ਨਹੀ ਹੈ ਵੋ ਤੋ ਪਾਪਾ ਕੀ ਭੁਆ ਕੀ ਬੇਟੀ ਹੈ ਨਾ। ਪਾਪਾ ਅੋਰ ਚਾਚੂ ਕੇ ਕੋਈ ਬੈਹਣ ਨਹੀ ਹੈ ਨਾ ਹੀ ਦੋਨੋ ਛੋਟੇ ਚਾਚੂ ਕੇ ਬਹਿਣ ਹੈ।ਆਪ ਬੋਲ ਦੇਤੇ ਹੋ ਕਿ ਵੋ ਆਪਕੀ ਭੁਆ ਹੈ।ਮੇਰੀ ਤੋੇ ਕੋਈ ਮਾਸੀ ਭੀ ਨਹੀ ਹੈ । ਮੈ ਕਿਸਕੋ ਮਾਸੀ ਬੋਲੂ। ਹਮਾਰੇ ਸਕੂਲ ਮੇ ਤੋ ਸਭੀ ਬੱਚੇ ਹਮਾਰੀ ਸਕੂਲ ਆਇਆ ਕੋ ਮਾਸੀ ਬੋਲਤੇ ਹੈ ।ਮੈਨੇ ਉਨ ਕੋ ਬਤਾਇਆ ਥਾ ਕਿ ਮਾਸੀ ਯੇ ਨਹੀ ਹੋਤੀ। ਮੇਰੇ ਦਾਦੂ ਬਤਾਤੇ ਹੈ ਕਿ ਮੰਮੀ ਕੀ ਬੈਹਣ ਕੋ ਹੀ ਮਾਸੀ ਬੋਲਤੇ ਹੈ।” ਮੈਨੂੰ ਉਸ ਦਾ ਇਹ ਸਵਾਲ ਅਜੀਬ ਜਿਹਾ ਲੱਗਿਆ ਤੇ ਬੱਚੇ ਦੀ ਸੰਕਾ ਨੁੰ ਦੂਰ ਕਰਨਾ ਵੀ ਜਰੂਰੀ ਸੀ।ਤੇ ਮੇਰੇ ਕੋਲ ਬੱਚੇ ਦੇ ਲੈਵਲ ਦਾ ਕੋਈ ਉੱਤਰ ਨਹੀ ਸੀ। ਮੈਨੂੰ ਵੀ ਲੱਗਿਆ ਕਿ ਛੋਟੇ ਪਰਿਵਾਰਾਂ ਦੇ ਚੱਕਰ ਵਿੱਚ ਅਸੀ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਕਈ ਰਿਸ਼ਤਿਆਂ ਤੋ ਵਾਂਝੇ ਕਰ ਰਹੇ ਹਾਂ।
“ਬੇਟਾ ਪਹਿਲੇ ਜਿਆਦਾ ਬੱਚੇ ਹੋਤੇ ਥੇ ਧੀਰੇ ਧੀਰੇ ਬੱਚੇ ਕਮ ਹੋਤੇ ਗਏ ਵਾ ਪਰਿਵਾਰ ਛੋਟੇ ਹੋਤੇ ਗਏ। ਇਸ ਲੀਏ ਭੂਆ ਮਾਸੀ ਅੋਰ ਚਾਚੂ ਤਾਊ ਕੀ ਗਿਣਤੀ ਕਮ ਹੋਤੀ ਚਲੀ ਗਈ।ਅਲਟਰਾ ਸਾੳਂੂਡ ਮਸ਼ੀਨੇ ਆ ਗਈ ਤੇ …………” ਤੇ ਮੈ ਗੱਲ ਵਿਚਾਲੇ ਛੱਡ ਦਿੱਤੀ ਪਰ ਮੈਨੂੰ ਲੱਗਿਆ ਉਹ ਮੇਰੇ ਉੱਤਰ ਤੋ ਬਹੁਤਾ ਸੰਤੁਸਟ ਨਹੀ ਸੀ ਹੋਇਆ। “ਦਾਦੂ ਆਪ ਨੇ ਮੁਝੇ ਪੂਰਾ ਨਹੀ ਬਤਾਇਆ।” ਤੇ ਉਹ ਮੈਨੁੰ ਜ਼ੋਰ ਜ਼ੋਰ ਦੀ ਹਲੂਲਣ ਲੱਗਿਆ ਤੇ ਮੈ ਦੇਖਿਆ ਮੇਰੇ ਘਰਵਾਲੀ ਮੈਨੂੰ ਹਲੂਣ ਕੇ ਜਗਾ ਰਹੀ ਸੀ ।
“ਸਵਾ ਸੱਤ ਵੱਜ ਗਏ ਅੱਜ ਡਿਊਟੀ ਤੇ ਨਹੀ ਜਾਣਾ ਕਿ।” ਸਾਹਮਣੇ ਲੱਗੇ ਡਿਜੀਟਲ ਕਲਾਕ ਤੇ ਸੱਚੀ 7-16 ਹੋਏ ਪਏ ਸਨ ਤੇ ਮੈ ਇੱਕ ਦਮ ਖੜ੍ਹਾ ਹੋ ਗਿਆ। ਪਰ ਉਸ ਦੇ ਅਣਭੋਲ ਤੇ ਅਣਸੁਲਝੇ ਸਵਾਲਾਂ ਦਾ ਅਜੇ ਵੀ ਮੇਰੇ ਕੋਲੇ ਕੋਈ ਜਵਾਬ ਨਹੀ ਸੀ।ਤੇ ਮੈ ਲਾਜਵਾਬ ਸੀ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :820
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017