ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹਾਲ ਏ ਪੰਜਾਬ

ਗੰਧਲੀ ਸਿਆਸਤ ਤੇ ਮੋਕਾਪ੍ਰਾਸ਼ਤਾ ਨਾਲ ਭਰਿਆਂ ਹੈ ਚਾਰ ਚੁਫੇਰਾ।
ਸੰਭਲੋ ਤੇ ਹੋਸ ਕਰੋ ਨਹੀਂ ਤਾ ਚਾਨਣ ਨੂੰ ਖਾ ਜਾਵੇਗਾ ਘੁੱਪ ਹਨੇਰਾ।

ਲੱਗ ਜਾਂਦੀ ਹੈ ਨਜ਼ਰ ਛੇਤੀ ਜਾਂ ਹੈ ਪੰਜਾਬ ਦੀ ਤਕਦੀਰ ਮਾੜੀ,
ਆਪਣੇ ਖੁਸ਼ ਹੋਵਣ,ਵੇਖ ਆਪਣਿਆਂ ਦੀਆਂ ਨਿਕਲਦੀਆ ਲੇਰਾ।

ਇਤਿਹਾਸ ਦੀ ਏ ਖੂਬੀ ਜਾ ਫਿਰ ਮਾੜੀ ਆਦਤ ਕਹਿ ਲਵੋ,
ਦੋਹਰਾਅ ਜਾਂਦਾ ਹੈ ਖੁਦ ਨੂੰ ਇਥੇ ਚਲੇ ਨਾ ਜੋਰ ਤੇਰਾ ਮੇਰਾ।

ਬੜੇ ਉਤਾਰ ਚੜ੍ਹਾ ਆਏ ਯਾਰੋ ਪੰਜਾਬ ਹੁਣ ਟੋਟੇ-ਟੋਟੇ ਹੋਇਆ,
ਇੱਕ ਟਾਇਮ ਸੀ ਉਹ ਵੀ ਯਾਰੋ ਕਾਬੁਲ ਤੱਕ ਸੀ ਘੇਰਾ।

ਸੱਚ ਦੀ ਅਵਾਜ਼ ਨਾ ਸੁਣਦਾ ਕੋਈ ਕੂੜ ਹੋਇਆ ਹੈ ਪ੍ਰਧਾਨ,
ਸੁਤੀਆ ਰੂਹਾਂ ਜਗਾਵਣ ਵਾਲਾ ਕਦ ਪਾਉਗਾਂ ਫਿਰ ਤੋ ਫੇਰਾ।

ਮਾਰ-ਮਾਰ ਸੋਟੀਆਂ ਪਾਣੀ ਕਦੇ ਵੱਖ ਨਹੀ ਹੋਇਆ ਕਿਸੇ ਤੋ,
ਨਾ ਹੀ ਲਾਈਦਾ ਮਨਦੀਪ ਕਦੇ ਦਿਲ ਦੇ ਰਿਸਤਿਆਂ ਤੇ ਪਹਿਰਾ।

ਲੇਖਕ : ਮਨਦੀਪ ਗਿੱਲ ਹੋਰ ਲਿਖਤ (ਇਸ ਸਾਇਟ 'ਤੇ): 18
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1090

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ