ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪਰਗਟ ਸਿੰਘ ਸਤੌਜ

ਪਰਗਟ ਸਿੰਘ ਸਤੌਜ(10 ਫਰਵਰੀ, 1981)
ਪਰਗਟ ਸਿੰਘ ਸਤੌਜ ਦਾ ਜਨਮ ਸ. ਮੇਲਾ ਸਿੰਘ ਅਤੇ ਮਾਤਾ ਪਾਲ ਕੌਰ ਦੀ ਕੁੱਖੋ ਪਿੰਡ ਸਤੌਜ(ਜ਼ਿਲਾ ਸੰਗਰੂਰ) ਵਿਖੇ ਹੋਇਆ। ਆਪ ਪੰਜਾਬੀ ਸਾਹਿਤ ਸਿਰਜਨਾ ਵਿੱਚ ਗਲਪ ਦੇ ਖੇਤਰ ਅੰਦਰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕਰਨ ਵਾਲਾ ਨਾਵਲਕਾਰ ਹੈ। ਉਸ ਦੇ ਪੁਰਸਕਾਰ ਜੇਤੂ ਨਾਵਲ \'ਤੀਵੀਂਆਂ\' ਅੰਦਰ ਮਨੁੱਖੀ ਵਿਹਵਹਾਰ ਅਤੇ ਸਮਾਜ ਦੇ ਵਖੋ ਵਖਰੇ ਪ੍ਰਬੰਧਾ ਦੀ ਇਤਿਹਾਸਕ ਵਿਆਖਿਆ ਹੋਈ ਹੈ ਜਿਸ ਵਿੱਚ ਇਤਿਹਾਸ ਦੇ ਮਾਨਵੀ ਦਰਦ ਨੂੰ ਵਿਚਾਰ ਦੀ ਚੇਤਨਾ ਦਾ ਸਾਹਿਤਕ ਮੁਹਾਂਦਰਾ ਪ੍ਰਦਾਨ ਕੀਤਾ ਗਿਆ ਹੈ। ਆਪ ਈ. ਟੀ. ਟੀ., ਐੱਮ. ਏ. ਪੰਜਾਬੀ ਅਤੇ ਐੱਮ. ਏ. ਹਿਸਟਰੀ ਦੀ ਵਿਧਿਅਕ ਯੋਗਤਾ ਨੂੰ ਆਪਣੀ ਸਾਹਿਤ ਸਿਰਜਨਾ ਵਿੱਚ ਭਰਪੂਰ ਰੂਪ ਅੰਦਰ ਨਿਭਾਇਆ ਹੈ। ਅੱਜ ਕੱਲ ਆਪ ਅਧਿਆਪਕ ਵਜੋਂ ਸਰਕਾਰੀ ਪਾਇਮਰੀ ਸਕੂਲ ਸਤੌਜ, ਜ਼ਿਲ੍ਹਾ ਸੰਗਰੂਰ ਵਿਖੇ ਕਾਰਜਸ਼ੀਲ ਹਨ।
ਉਸ ਨੂੰ ਕਲਾਤਮਕ ਬਿਰਤਾਂਤ ਦੀਆ ਮਹੀਣ ਪਰਤਾ ਦੀ ਪੂਰੀ ਸਮਝ ਹੈ। ਉਹ ਇਸ ਨੂੰ ਨਿਭਾਉਦਾ ਹੈ। ਕਲਾਤਮਕ ਪ੍ਰਤੀਭਾ ਦਾ ਅਸਲ ਅਭਿਆਸ ਕਰਮ ਅਭਿਆਸ ਰਾਂਹੀ ਪ੍ਰਗਟ ਹੁੰਦਾ ਹੈ ਜਿਹੜਾ ਕਿ ਪੰਜਾਬੀ ਨਾਵਲਾ ਦੀ ਪਹੁੰਚ ਦ੍ਰਿਸ਼ਟੀ ਵਿਚ ਨਹੀ ਸਮਾ ਸਕਿਆ ਦਰਅਸਲ ਇਹ ਪਾਰਦਰਸ਼ੀ ਸੁਹਜ ਅੰਦਰ ਵਿਕਸਤ ਹੁੰਦਾ ਹੈ। ਇਸ ਪ੍ਰਚੰਡਤਾ ਵਿਚ ਜੀਵਨ ਦੀ ਪ੍ਰਾਦਰਸ਼ਤਾ ਰਾਂਹੀ ਵਿਅਕਤੀ ਦੀ ਸਦੀਵੀ ਸ਼ਕਤੀ ਦਾ ਅਦਾਰ ਨਿਸ਼ਚਤ ਕਰਦੀ ਹੈ ਜਿਸ ਪ੍ਰਕਾਰ ਸ਼ੇਕਸਪੇਅਰ ਦੇ ਨਾਟਕਾਂ ਵਿਚ ਉਸ ਦੀ ਫ਼ਿਕਰਮੰਦੀ ਦਾ ਨਿਰੰਤਰ ਵਿਸ਼ਾ ਮੁਕਤ ਹੋਈਆ ਵਿਅਕਤੀ ਰਹਿੰਦਾ ਹੈ ।ਇਸ ਵਿਅਕਤੀ ਦੀ ਹੋਣੀ ਉਸ ਦੇ ਲਈ ਡੁੰਗੀ ਦਿਲਚਸਪੀ ਦਾ ਮਾਮਲਾ ਹੈ। ਉਸ ਦੇ ਸਾਹਮਣੇ ਕੀ ਹੈ? ਉਸ ਦੀਆਂ ਨਿਤ ਵਧ ਦੀਆਂ ਇਛਾਵਾਂ ਦੀ ਪੂਰਤੀ ਵਿਚ ਸਫ਼ਲਤਾ ਦਾ ਵੇਲੇ ਹੈ। ਇਸ ਵਿਸ਼ਾਲ ਅਸਤ ਵਿਅਸਤ ਸੰਸਾਰ ਵਿਚ ਜਿਸ ਅੰਦਰ ਵਿਅਕਤੀਗਤ ਇਛਾਵਾਂ ਇਤਨੀ ਬੇਰਹਮੀ ਨਾਲ ਇਕ ਦੂਜੀ ਦੇ ਵਿਰੁਧ ਜਮੀਇਆ ਹੋਈਆ ਹਨ ਕੇ ਇਥੇ ਕੋਈ ਗਲ ਵੀ ਸੰਭਵ ਹੈ।ਸਤੋਜ ਦੇ ਪਾਤਰ ਅਤੇ ਸ਼ੇਕਸਪੇਅਰ ਦੇ ਪਾਤਰ ਸਾਂਝੇ ਤੋਰ ਤੇ ਇਹੀ ਪੁਛ ਰਹੇ ਹਨ ਕਿ ਸਭਣਾ ਗਲਾਂ ਦੀ ਆਗਿਆ ਨਹੀ। ਵਾਸਤਵ ਵਿਚ ਪ੍ਰਾਪਤੀ ਯੋਗ ਕੀ ਹੈ। ਤਰਕ ਦੇ ਆਗਮਨ ਦਾ, ਬੁਧੀ ਦੇ ਆਗਮਨ ਦਾ, ਮਨ ਦੇ ਸਤੰਤਰ ਅਤੇ ਤਖਤ ਵਿਰਾਜੇ ਮੰਨ ਦੇ ਪ੍ਰਗਟਨ ਦਾ ਜਿਤਨਾਂ ਭਰਭੂਰ ਅਤੇ ਸਹਿਜ ਪ੍ਰਤੀਤੀ ਦੁਆਰਾ ਅਨੁਭਵ ਸ਼ੇਕਸਪੇਅਰ ਨੇ ਸੰਸਾਰ ਦੇ ਸਭਿਆਚਾਰ ਦੇ ਇਤਿਹਾਸ ਵਿਚ ਸੁਹਜ ਸ਼ਾਸਤਰ ਦੇ ਪਖ ਤੋ ਕੀਤਾ ਉਤਨਾਂ ਕਿਸੇ ਹੋਰ ਨੇ ਨਹੀ। ਉਸ ਵਿਚ ਅਨੇਕਾ ਸੰਭਾਵਨਾਵਾ ਹਨ ਇਸ ਪਖ ਤੋ ਸਤੋਜ ਦੇ ਵਿਚ ਵੀ ਅਨੇਕਾ ਅਜਿਹੀਆ ਸੰਭਾਵਨਾਵਾ ਮੋਜੂਦ ਹਨ ਜਿਹੜੀਆ ਕੇ ਬੁਧੀ ਅਤੇ ਮਨ ਦੇ ਸਤੰਤਰ ਇਸ਼ਾਰੇ ਦਿੰਦੀਆ ਹਨ ਉਸ ਦੇ ਪਾਤਰਾ ਦੀ ਭਟਕਨ ਸਦੀਵੀ ਤਲਾਸ਼ ਦਾ ਰਾਹ ਵੀ ਹੈ। ਜਿਸ ਵਿਚ ਜਿੰਦਗੀ ਦੀ ਹੋਂਦ ਮੂਲਕ ਤਲਾਸ਼ ਉਸ ਦੀ ਭਟਕਣ ਨੂੰ ਚਾਣਨ ਨਾਲ ਭਰ ਦਿੰਦੀ ਹੈ ਜਿਵੇਂ ਦੋਸਤੋ ਵਸਕੀ ਦੀ ਨਾਵਲਾ ਦੀ ਭਟਕਣ ਕਲਾਤਮਕ ਇਛਾ ਦੀ ਸ਼ੁਧ ਸਿਧਾਂਤਕ ਗਿਆਨ ਪ੍ਰਕਰੀਆ ਦਾ ਹਿਸਾ ਬਣਦੀ ਹੈ ਤੇ ਉਹ ਉਚੇਰੀ ਕਲਾਤਮਕ ਏਕਤਾ ਗਿਆਨਮਈ ਵਿਆਖਿਆ ਦੇ ਅਰਥਾ ਵਿਚ ਬਹੁ ਧੁਨੀਆਤਮਕ ਬਣ ਜਾਂਦੇ ਹਨ। ਇਹ ਗਿਆਨ ਪ੍ਰਕਿਰਿਆ ਬਿਤਾਂਤਰਕ ਏਕਤਾ ਦੇ ਕਿਸ ਪੜਾ ਦਾ ਸੰਕੇਤ ਹੈ ਇਸ ਬਾਰੇ ਦਾਰਸ਼ਨਿਕ ਮਦਾ ਅਤੇ ਪਦਾਰਥਕ ਚੇਤਨਾ ਦੇ ਸੂਖਮ ਸੰਕੇਤ ਹੀ ਸਹਾਹਿਕ ਹੋ ਸਕਦੇ ਹਨ। ਇਹਨਾ ਸੰਕੇਤਾ ਦਾ ਪ੍ਰਗਟਾ ਰੂਪ ਬਿਰਤਾਂਤਰਕ ਘਟਨਾ ਕ੍ਰਮ ਦੀ ਸਮੁਚਤਾ ਰਾਂਹੀ ਪ੍ਰਗਟ ਹੁੰਦਾ ਹੈ, ਜਿਥੇ ਪਹੁੰਚ ਕੇ ਵਿਅਕਤੀਗਤ ਸਵੈ ਹੋਂਦ ਦੀ ਪੂਰਵ ਅਜਾਦੀ ਅੰਦਰ ਮੋਜੂਦ ਰਹਿੰਦੀ ਹੈ ਸਤੋਜ ਦੀ ਬਿਰਤਾਂਤਕ ਪ੍ਰਕਿੀਆ ਵੀ ਅਜਿਹੀ ਗਿਆਨਮੂਲਕ ਸਰੰਚਨਾ ਬਣਾਉਂਦੀ ਹੈ ਜਿਸ ਵਿੱਚ ਸਵੈ ਹੋਂਦ ਦੀ ਪਾਰਦ੍ਰਸ਼ਤਾ ਦਾ ਸਵੈ ਸੰਯੋਗਤਾ ਨਾਲ ਮਿਲਣ ਪ੍ਰਵਾਨ ਕੀਤਾ ਗਿਆ ਹੈ।ਜਿਸ ਪ੍ਰਕਾਰ ਦਾਸਤੋਵਸਕੀ ਦੇ ਨਾਵਲ ਦਾ ਗਿਆਨਮਈ ਪ੍ਰਗਟਾਅ ਪੂੰਜੀਵਾਦ ਦੀ ਰੂਹ ਦਾ ਅਤਿਅੰਤ ਸ਼ੁੱਧ ਤੇ ਸੱਚਾ ਅਕਸ ਹੈ।ਭਿੰਨ ਭਿੰਨ ਸੰਸਾਰ ਦੇ ਖੇਤਰ ਸਮਾਜਕ ,ਸਭਿਆਚਾਂਰਕ ਅਤੇ ਵਿਚਾਰਧਾਰਕ ਖੇਤਰ ਜਿਹੜੇ ਇਕ ਦੂਸਰੇ ਨਾਲ ਲਗਾਤਾਰ ਟਕਰਾਉਦੇ ਹਨ।ਪਹਿਲਾ ਆਪਸ ਵਿਚ ਬੰਦ,ਇਕ ਦੂਜੇ ਤੋ ਨਿਖੜੇ ਹੋਏ ,ਸਥਿਰ ਅਤੇ ਅੰਦਰੋ ਵਿਸ਼ੇਸ਼ ਅਤੇ ਵਖਰੀਆ ਇਕਾਈਆ ਦੇ ਰੂਪ ਵਿਚ ਉਚਿਤ ਸਨ। ਕੋਈ ਵੀ ਅਸੂਲ ਅਤੇ ਪਦਾਰਥਕ ਖੇਤਰ ਨਹੀ ਸਨ। ਜਿਸ ਵਿਚ ਉਹ ਸਲੁਹਣ ਯੋਗ ਹਦ ਤਕ ਮਿਲ ਸਕਦੇ ਤੇ ਇਕ ਦੁਜੇ ਵਿਚ ਦਖਲ ਅੰਦਾਜੀ ਕਰ ਸਕਦੇ। ਪੁੰਜੀਵਾਦ ਨੇ ਇਹਨਾਂ ਸੰਸਾਰਾ ਦੇ ਵਖਰੇਵੇ ਨੂੰ ਤੋੜਿਆ। ਸਤੋਜ ਵਿਚ ਪੂੰਜੀਵਾਦ ਦਾ ਇਹ ਸੰਕਲਪ ਪੂੰਜੀਵਾਦ ਦੀ ਰੂਹ ਦਾ ਅਤਿਅੰਤ ਸ਼ੁੱਧ ਤੇ ਸੱਚਾ ਅਕਸ ਪ੍ਰਸਤੁਤ ਕਰਦਾ ਹੈ।ਜਿਸ ਵਿਚ ਮਨ ਦਾ ਪੁੰਜੀਵਾਦੀ ਸੰਕਲਪ ਗਿਆਨ ਦੇ ਘੇਰੇ ਵਿਚ ਆਉਦਾ ਹੈ।ਸਤੋਜ ਵਿਚ ਮਨ ਦਾ ਸੰਕਲਪ ਇਕ ਅਜਿਹਾ ਸੰਵੇਦਨਸ਼ੀਲ ਗਿਆਨਮਈ ਸੰਕਲਪ ਨਿਰਧਾਰਿਤ ਕਰਦਾ ਹੈ ।ਜਿਸ ਦੀ ਸਮਾਜ ਸਭਿਆਚਾਰਕ ਗਤੀ ਚੇਤਨਾ ਦੇ ਵੱਖੋ ਵੱਖਰੇ ਪੜਾਅ ਕਿਸੇ ਨਿਸ਼ਚਿਤ ਵਿਧਾਨ ਤੇ ਕੇਦਰਿਤ ਕਰਦਾ ਹੈ ਪਰ ਜਿੰਦਗੀ ਦੀ ਸਹਿਜ ਸੁਚੇਤਤਾ ਅਤੇ ਆਰਟ ਦੀ ਗਤੀਸ਼ੀਲਤਾ ਪ੍ਰਕਿਰਿਆ ਸਮੁਚੇ ਭਰਮ ਤੇ ਖਲਾਅ ਤੋ ਬਾਹਰ ਵਿਚਰਦੀ ਹੈ ।ਮਨ ਦੀ ਸੁਪਨਸ਼ੀਲਤਾ ਤੇ ਸੁਤੰਤਰ ਸ਼ਕਤੀ ਬੁਧੀ ਦੇ ਅਭਿਮਾਨ ਤੇ ਨਾਲ ਜੋੜ ਦਿੰਦੀ ਹੈ। ਜਿਸ ਵਿਚ ਨਾਇਕਾਵਾਂ ਦਾ ਮਨ ਪੂਰਵ ਚਿਤਵੀਆਂ ਧਾਰਨਾਵਾਂ ਦੀ ਅਪਰਵਾਂਗੀ ਵਿੱਚ ਵਿਚਰਦਾ ਹੋਇਆ, ਸੰਪੂਰਨ ਅਜਾਦੀ ਦੀ ਮੰਗ ਕਰਦਾ ਹੈ।
ਨਿਰਜਨ ਬੋਹਾ ਅਨੁਸਾਰ \"ਪ੍ਰਗਟ ਸਿੰਘ ਸਤੌਜ ਪੰਜਾਬੀ ਨਾਵਲ ਦੇ ਖੇਤਰ ਵਿਚ ਬਹੁਤ ਤੇਜ਼ੀ ਨਾਲ ਉੱਭਰਿਆ ਨਾਂ ਹੈ।ਦੋ ਕੁ ਸਾਲ ਉਸ ਪਹਿਲੋਂ ਉਸ ਦੇ ਪਲੇਠੇ ਨਾਵਲ “ਭਾਗੂ“ ਨੇ ਪੰਜਾਬੀ ਨਾਵਲ ਦੇ ਖੇਤਰ ਵਿਚ ਉਸਦੀ ਸੰਭਾਵਨਾਵਾਂ ਪੂਰਨ ਹਾਜ਼ਰੀ ਲੁਆਈ ਸੀ । ਹੁਣ ਉਸ ਦੇ ਨਵ ਪ੍ਰਕਾਸ਼ਿਤ ਨਾਵਲ ‘ ਤੀਵੀਂਆਂ‘ ਨੇ ਸਿੱਧ ਕਰ ਦਿੱਤਾ ਹੈ ਕਿ ਉਸ ਦਾ ਸਾਹਿਤਕ ਭਵਿੱਖ ਸੁਰੱਖਿਅਤ ਹੀ ਨਹੀਂ ਸ਼ਾਨਦਾਰ ਵੀ ਹੈ।
ਪਹਿਲੇ ਨਾਵਲ ‘ਭਾਗੂ‘ ਦਾ ਰੀਵਿਊ ਕਰਦਿਆ ਮੈਂ ਲਿੱਖਿਆ ਸੀ ਕਿ ਭਾਵੇਂ ਇਹ ਨਾਵਲ ਉਸ ਦੀ ਨੌਜਵਾਨ ਉਮਰ ਦੀਆਂ ਪਿਆਰ ਭਾਵਨਾਵਾਂ ਦੀ ਹੀ ਤਰਜ਼ਮਾਨੀ ਕਰ ਸਕਿਆ ਹੈ ਪਰ ਅਗਲੇ ਨਾਵਲਾਂ ਲਈ ਕਈ ਗਹਿਰ ਗੰਭੀਰ ਲੋਕ ਮਸਲੇ ਉਸ ਦੀ ਉਡੀਕ ਕਰ ਰਹੇ ਹਨ।ਇਹ ਭਵਿੱਖਬਾਣੀ ਮੈਂ ਉਸ ਦੇ ਮਨੁੱਖ ਸਮਾਜ ਤੇ ਸਮਾਜਿਕਤਾ ਵਿਚਲੇ ਅੰਤਰ ਦਵੰਦੀ ਸਬੰਧਾਂ ਨੂੰ ਸਮਝਣ ਤੇ ਅਭਿਵਿਅਕਤ ਕਰਨ ਦੀ ਸਮੱਰਥਾ ਨੂੰ ਮਹਿਸੂਸ ਕਰਕੇ ਕੀਤੀ ਸੀ। ਮੈਨੂੰ ਖੁਸ਼ੀ ਹੈ ਕਿ ਉਹ ਮੇਰੇ ਹੀ ਨਹੀਂ ਸਗੋਂ ਆਪਣੇ ਹੋਰ ਵੀ ਸੈਂਕੜੇ ਪਾਠਕਾਂ ਦੀਆ ਉਮੀਦਾਂ ‘ਤੇ ਖਰਾ ਉਤਰਿਆ ਹੈ।\"


ਰਚਨਾਵਾਂ
ਤੇਰਾ ਪਿੰਡ (ਕਾਵਿ ਸੰਗਹਿ)
ਭਾਗੂ (ਨਾਵਲ)
ਤੀਵੀਂਆਂ (ਨਾਵਲ )
ਗ਼ਲਤ ਮਲਤ ਜ਼ਿੰਦਗੀ (ਕਹਾਣੀ ਸੰਗਹਿ)
ਕੁਝ ਕਹਾਣੀਆਂ ਹਿੰਦੀ, ਅੰਗਰੇਜ਼ੀ, ਉਰਦੂ ਤੇ ਰਾਜਸਥਾਨੀ ਵਿੱਚ ਅਨੁਵਾਦ ਤੇ ਦੋ ਕਹਾਣੀਆਂ ਦਾ ਕੇਵਲ ਧਾਲੀਵਾਲ ਵੱਲੋਂ ਮੰਚਨ।
ਭਾਗੂ ਨਾਵਲ ਤੇ ਗ਼ਲਤ ਮਲਤ ਜ਼ਿੰਦਗੀ ਹਿੰਦੀ ਵਿੱਚ ਅਨੁਵਾਦ ਹੋ ਰਹੀ ਹੈ।
ਪੁਰਸਕਾਰ
ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ
ਕਰਨਲ ਨਰੈਣ ਸਿੰਘ ਭੱਠਲ ਕਹਾਣੀ ਪੁਰਸਕਾਰ
ਪਕਾਸ਼ ਕੌਰ ਸੋਢੀ ਕਹਾਣੀ ਪੁਰਸਕਾਰ
ਬੀ. ਐਸ. ਜੁਨੇਜਾ ਪ. ਲ. ਕ. ਮ. ਪੁਰਸਕਾਰ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1394
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ