ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਲਮ

ਕਮਲੀ ਕਲਮ ਮੇਰੀ ਕਮਲਾਈ
ਮੌਤ ਸਚ ਦੀ, ਤੱਕ ਮੁਰਝਾਈ
ਕਿਰਤੀ ਵਿਕਿਆ ਕੋਡੀ ਦੇ ਭਾ
ਖੁਦ ਨੂੰ ਤਕਿਆ ਜਦ ਕਰਜਾਈ
ਔਰਤ ਦਾ ਪਖ ਕੋਈ ਨਾ ਪੂਰੇ
ਦੁਨਿਆ ਵੇਖੀ ਅੱਜ ਹਰਜਾਈ
ਤਰਸਣ ਮਾਪੇ ਦੋ ਸ਼ਬਦਾਂ ਨੂੰ
ਦਿਲ ਤੋੜਨ ਦੀ ਕਸਮ ਹੈ ਖਾਈ
ਜੁਲਮ ਦੀ ਹੱਦ ਹੋਈ ਹਰ ਪਾਸੇ
ਜਿਸਮਾ ਦੀ ਹਰ ਕ਼ੀਮਤ ਪਾਈ
ਕਲਮ ਦੀ ਤਾਕਤ ਜੁੱਗ ਬਦਲਦੇ
ਬਿੰਦਰਾ ਐਵੇਂ ਦੇਵੇਂ ਦੁਹਾਈ ....
ਕਲਪ ਕਲਪ ਕੇ ਕੀ ਕਹਿੰਦਾ ਤੂੰ
ਗੱਲ ਤੇਰੀ ਕਿਸੇ ਸਮਝ ਨਾ ਆਈ
ਗਾਣ ਵਾਲੇ ਤਾਂ ਪੀਰ ਪੈਸੇ ਦੇ
ਕਲਮ ਤੜਫਣ ਕਿਸੇ ਨਾ ਗਾਈ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :841
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ