ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਲੀਡਰਸ਼ਿਪ ਦੀ ਮਹੱਤਤਾ ਸਮਝਣ ਦੀ ਲੋੜ

ਇੱਕ ਟੀਮ ਲਈ ਇੱਕ ਲੀਡਰ ਦੀ ਮਹੱਤਤਾ ਬਹੁਤ ਜ਼ਿਆਦਾ ਹੁੰਦੀ ਹੈ ।ਕਿਉਂਕਿ ਟੀਮ ਦੀ ਅਗਵਾਈ ਇੱਕ ਲੀਡਰ ਕਰ ਰਿਹਾ ਹੁੰਦਾ ਹੈ ।ਵੱਡੀਆਂ - ਵੱਡੀਆਂ ਸੰਸ਼ਥਾਵਾਂ ,ਕੰਪਨੀਆਂ ਲੀਡਰਾਂ ਦੇ ਸਿਰ 'ਤੇ ਚਲਦੀਆਂ ਹਨ । ਛੋਟੀ ਕੰਪਨੀ ਜਾਂ ਇੱਕ ਡਿਪਾਰਟਮੈਂਟ ਲਈ ਵੀ ਇੱਕ ਲੀਡਰ ਦੀ ਬਹੁਤ ਮਹੱਤਤਾ ਹੁੰਦੀ ਹੈ ।ਲੀਡਰ ਦੀਆਂ ਕਈ ਉਦਾਹਰਣਾਂ ਮਿਲਦੀਆਂ ਹਨ । ਇੱਕ ਵਾਰੀ ਵਾਲੀਵਾਲ ਦਾ ਮੈਚ ਚੱਲ ਰਿਹਾ ਸੀ ।ਟੀਮ ਦੇ ਕੈਪਟਨ (ਲੀਡਰ ) ਦੇ ਨੱਕ 'ਤੇ ਸੱਟ ਲੱਗ ਗਈ ।ਜਿਆਦਾ ਸੱਟ ਲੱਗਣ ਕਾਰਨ ਉਸਨੂੰ ਮੈਚ ਤੋਂ ਬਾਹਰ ਜਾਣਾ ਪਿਆ । ਪਰ ਉਸਨੂੰ ਲੱਗਿਆ ਉਸ ਦੀ ਟੀਮ ਤੇ ਵਿਰੋਧੀ ਟੀਮ ਭਾਰੀ ਪੈ ਰਹੀ ਹੈ ।ਤਾਂ ਉਹ ਵਾਪਿਸ ਮੈਦਾਨ ਵਿੱਚ ਆਇਆ ।ਜਿਸ ਨਾਲ ਉਸਦੀ ਟੀਮ ਨੂੰ ਫਿਰ ਹੋਸਲਾ ਹੋਇਆ ।ਟੀਮ ਮੈਚ ਜਿੱਤ ਗਈ । ਮੈਚ ਤੋਂ ਬਾਅਦ ਉਹਨਾਂ ਨੇ ਪੂਰਾ ਟੂਰਨਾਂਮੈਂਟ ਜਿੱਤ ਲਿਆ ।ਇਹ ਸਭ ਕੈਪਟਨ ਦੀ ਵਜ੍ਹਾ ਨਾਲ ਹੀ ਹੋਇਆ ਸੀ । ਜੇ ਉਹ ਹਾਰ ਜਾਂਦੇ ਤਾਂ ਟੀਮ ਦਾ ਹੋਸਲਾ ਹੋਰ ਟੁੱਟ ਜਾਣਾ ਸੀ । ਪਰ ਕੈਪਟਨ ਨੇ ਉਹਨਾਂ ਨੂੰ ਮੈਚ ਜਿਤਾ ਕੇ ਉਹਨਾਂ ਵਿੱਚ ਹੋਸਲਾ ਭਰ ਦਿੱਤਾ ।ਇਸ ਲਈ ਇੱਕ ਲੀਡਰ ਹਮੇਸ਼ਾ ਆਪਣੀ ਟੀਮ ਨੂੰ ਨਾਲ ਲੈ ਕੇ ਚਲਦਾ ਹੈ ।ਉਸਨੂੰ ਪਤਾ ਹੁੰਦਾ ਹੈ ,ਕੋਣ ਕੀ ਕਰ ਸਕਦਾ ਹੈ ? ਲੀਡਰ ਕਦੇ ਵੀ ਇੱਕਲਾ ਨਹੀਂ ਹੁੰਦਾ ।ਹਮੇਸ਼ਾ ਉਹ ਆਪਣੀ ਟੀਮ ਨੂੰ ਨਾਲ ਲੈ ਕੇ ਚਲਦਾ ਹੈ ।ਇੱਕ ਚੰਗੇ ਲੀਡਰ ਦੀ ਸਭ ਤੋਂ ਵੱਡੀ ਨਿਸ਼ਾਨੀ ਹੀ ਇਹ ਹੁੰਦੀ ਹੈ ਕਿ ਉਸਨੇ ਕਿੰਨੇ ਹੋਰ ਲੀਡਰ ਬਣਾਏ ।ਮੁਸੀਬਤਾਂ ਤਾਂ ਹਰ ਇੱਕ ਦੀ ਜਿੰਦਗੀ ਵਿੱਚ ਆਉਂਦੀਆਂ ਹਨ । ਕੰਮ ਦੋਰਾਨ ਕੋਈ ਵੀ ਅੜਚਨ ਆ ਸਕਦੀ ਹੈ । ਅਕਸਰ ਆਮ ਅਧਿਕਾਰੀ ਦੂਜਿਆਂ ਨੂੰ ਦੋਸ਼ ਦਿੰਦੇ ਹਨ । ਪਰ ਲੀਡਰ ਉਸਦਾ ਹੱਲ ਲੱਭਦਾ ਹੈ ।ਕਿ੍ਕਟ ਦੀ ਖੇਡ ਵਿੱਚ ਉਹ ਕੈਪਟਨ ਜ਼ਿਆਦਾ ਸ਼ਫਲ ਹੁੰਦੇ ਹਨ ।ਜਿਸ ਨੂੰ ਇਹ ਪਤਾ ਹੁੰਦਾ ਹੈ ।ਕਿਸ ਖਿਡਾਰੀ ਨੂੰ ਕਿਸ ਕਿਸ ਨੰਬਰ 'ਤੇ ਕਦੋਂ ਖਿਡਾਉਣਾ ਹੈ । ਕੈਪਟਨ ਨੂੰ ਪੂਰੀ ਟੀਮ ਦਾ ਧਿਆਨ ਰੱਖਣਾ ਪੈਂਦਾ ਹੈ । ਕਿਉਂਕਿ ਕਿ੍ਕਟ ਟੀਮ ਦੀ ਖੇਡ ਹੁੰਦੀ ਹੈ ।ਇਸ ਵਾਰ ਦੀ ਉਦਾਹਰਣ ਵਿਰਾਟ ਕੋਹਲੀ ਦੀ ਟੀਮ ਨੇ ਸ੍ਰੀਲੰਕਾ ਵਿੱਚ ਜੋ ਲੜੀ ਜਿੱਤੀ । ਇਹ ਲੜੀ 22 ਸਾਲ ਬਾਅਦ ਜਿੱਤੀ ।ਇਸ ਟੀਮ ਦੇ ਜ਼ਿਆਦਾਤਰ ਖਿਡਾਰੀ ਬਹੁਤ ਘੱਟ ਟੈਸਟ ਕ੍ਰਿਕਟ ਖੇਡੇ ਹੋਏ ਸਨ । ਧੋਨੀ ਅਤੇ ਸਚਿਨ ਵਰਗੇ ਸਟਾਰ ਖਿਡਾਰੀ ਜੋ ਕੰਮ ਨਹੀਂ ਕਰ ਸਕੇ ।ਵਿਰਾਟ ਕੋਹਲੀ ਨੇ ਆਪਣੀ ਟੀਮ ਨਾਲ ਮਿਲ ਕੇ ਕਰ ਵਿਖਾਇਆ ।ਤਿੰਨ ਮੈਚ ਵਿੱਚ ਹਰ ਇੱਕ ਖਿਡਾਰੀ ਨੇ ਵਧੀਆ ਪ੍ਰਦਰਸ਼ਨ ਕੀਤਾ ।ਟੀਮ ਇੱਕ ਜਾਂ ਦੋ ਖਿਡਾਰੀਆਂ 'ਤੇ ਨਿਰਭਰ ਨਹੀਂ ਸੀ ।ਇਹ ਕੋਹਲੀ ਦੀ ਲੀਡਰਸ਼ਿਪ ਦਾ ਹੀ ਨਤੀਜਾ ਸੀ ।ਜਿਸ ਕੋਲ ਸਟਾਰ ਖਿਡਾਰੀ ਨਹੀਂ ਸਨ ।ਪਰ ਉਸਨੇ ਨਵੇਂ ਸਟਾਰ ਖਿਡਾਰੀ ਸਾਨੂੰ ਦਿੱਤੇ ।ਇੱਕ ਵਾਰ ਇੱਕ ਕੰਪਨੀ ਵਿੱਚ ਮੁਸੀਬਤ ਚੱਲ ਰਹੀ ਸੀ । ਕੰਪਨੀ ਵਿੱਚ ਕੰਮ ਬਹੁਤ ਹੀ ਧੀਮੀ ਰਫਤਾਰ ਨਾਲ ਚੱਲ ਰਿਹਾ ਸੀ ।ਜਿਸ ਕਰਕੇ ਆਡਰ ਪੂਰੇ ਕਰਨ ਵਿੱਚ ਬਹੁਤ ਦਿੱਕਤ ਆ ਰਹੀ ਸੀ ।ਕੰਪਨੀ ਨੂੰ ਇਸ ਦਾ ਹੱਲ ਨਹੀਂ ਸੁੱਝ ਰਿਹਾ ਸੀ ।ਇੱਕ ਦਿਨ ਨਵੇਂ ਆਏ ਇੰਜੀਨੀਅਰ ਨੇ ਰਾਤ ਨੂੰ ਜਾਣ ਸਮੇਂ ਨੋਟਿਸ ਬੋਰਡ ਤੇ 7 ਲਿਖ ਦਿੱਤਾ । ਜਦੋਂ ਸਵੇਰ ਦੀ ਸ਼ਿਫਟ ਦੇ ਕਰਮਚਾਰੀਆਂ ਨੇ ਨੋਟਿਸ ਬੋਰਡ ਦੇਖਿਆ ।ਤਾਂ ਉਹ ਸਮਝ ਗਏ ।ਕੱਲ ਆਡਰ ਸੱਤ ਘੰਟਿਆਂ ਵਿੱਚ ਪੂਰਾ ਹੋਇਆ ਹੈ । ਉਹਨਾਂ ਨੇ ਵੀ ਕੰਮ ਜਲਦੀ ਪੂਰਾ ਕਰ ਦਿੱਤਾ । ਜਦ ਉਹ ਕੰਮ ਪੂਰਾ ਕਰਕੇ ਗਏ ਤਾਂ ।ਇੰਜੀਨੀਅਰ ਨੇ ਨੋਟਿਸ ਬੋਰਡ 'ਤੇ ਉਸ ਤੋਂ ਵੀ ਘੱਟ ਸਮਾਂ ਲਿਖ ਦਿੱਤਾ ।ਦੂਸਰੀ ਸ਼ਿਫਟ ਦੇ ਕਰਮਚਾਰੀਆਂ ਨੇ ਕੰਮ ਹੋਰ ਜਲਦੀ ਕਰ ਦਿੱਤਾ । ਇਸ ਤਰ੍ਹਾਂ ਹੋਲੀ - ਹੋਲੀ ਕੰਮ ਜਲਦੀ ਹੋਣ ਲੱਗ ਪਿਆ ।ਦੁਨੀਆਂ ਅਤੇ ਕੈਰੀਅਰ ਵਿੱਚ ਅੱਗੇ ਵਧਣ ਲਈ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹਨ । 1. ਟਲੈਂਟ 2. ਨੋਲਜ਼ 3. ਸਕਿੱਲ ।ਇੱਕ ਲੀਡਰ ਤਾਂ ਹੀ ਬਣਿਆ ਜਾ ਸਕਦਾ ਹੈ ।ਜੇ ਤੁਹਾਡੇ ਵਿੱਚ ਲੀਡਰ ਬਣਨ ਦਾ ਟੈਲੇਂਟ ਹੈ ।ਹੁਣ ਹੁੰਦਾ ਕੀ ਹੈ ? ਤਕਰੀਬਨ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ।ਉਹਨਾਂ ਵਿੱਚ ਟੈਲੇਂਟ ਹੈ ਜਾਂ ਨਹੀਂ । ਜੇ ਹੈ ਤਾਂ ਕਿਹੜਾ ? ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਤੁਹਾਡੇ ਅੰਦਰ ਕਿਹੜਾ ਟੈਲੇਂਟ ਹੈ? ਸਭ ਤੋਂ ਸੋਖਾ ਤਰੀਕਾ Pattren of behaviour ਮਤਲਬ ਕੀ ਤੁਹਾਡਾ ਦਿਲ ਵਾਰ - ਵਾਰ ਕੀ ਕਰਨ ਨੂੰ ਕਰਦਾ ਹੈ ।ਇਸ ਤਰੀਕੇ ਨਾਲ ਅਸੀਂ ਆਪਣਾ ਟੇਲੈਂਟ ਲੱਭ ਸਕਦੇ ਹਾਂ । ਜਿਸ ਕੰਮ ਨੂੰ ਕਰਨ ਲਈ ਸਾਡਾ ਦਿਲ ਕਰਦਾ ਹੋਵੇ ।ਉਹ ਕੰਮ ਕਦੇ ਬੋਝ ਨਹੀਂ ਲੱਗਦਾ ।ਜੇ ਵਾਰ - ਵਾਰ ਵੀ ਕਰੀਏ ਤਾਂ ਥੱਕਦੇ ਨਹੀਂ ।ਪਰ ਜ਼ਰੂਰੀ ਨਹੀਂ ਟੈਲੇਂਟ ਸਭ ਵਿੱਚ ਹੋਵੇ । ਜਿਸ ਵਿੱਚ ਟੈਲੇਂਟ ਨਹੀਂ ਹੁੰਦਾ ਉਹ ਕਦੇ ਲੀਡਰ ਨਹੀਂ ਬਣ ਸਕਦਾ ।ਪਰ ਤੁਸੀਂ ਸਕਿੱਲ ਅਤੇ ਨੋਲਜ਼ ਨਾਲ ਕੈਰੀਅਰ ਵਿੱਚ ਅੱਗੇ ਵੱਧ ਸਕਦੇ ਹੋ । ਕਿਉਂਕਿ ਜੇਕਰ ਤੁਹਾਡੇ ਵਿੱਚ ਗੁਣ ਹੈ ।ਤਾਂ ਲੋਕ ਤੁਹਾਡੇ ਹੁਨਰ ਦੀ ਕਦਰ ਜਰੂਰ ਕਰਨਗੇ ।

ਲੇਖਕ : ਵੀਰਪਾਲ ਔ਼ਲਖ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1564
ਲੇਖਕ ਬਾਰੇ
ਦੋ ਵਾਰਤਕ ਪੁਸਤਕਾਂ ਸਾਂਜ ਅਤੇ ਸੱਚ ਦੇ ਹਾਣੀ ਲੋਕ ਅਰਪਣ ਕਰ ਚੁੱਕੇ ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ