ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪ੍ਰੋ. ਪ੍ਰੀਤਮ ਸਿੰਘ

ਪ੍ਰੋ ਪ੍ਰੀਤਮ ਸਿੰਘ (11 ਜਨਵਰੀ,1918 ਤੋਂ 26 ਅਕਤੂਬਰ,2008 ਤੱਕ)

ਪ੍ਰੋ ਪ੍ਰੀਤਮ ਸਿੰਘ ਪੰਜਾਬੀ ਚਿੰਤਨ ਅਤੇ ਸਾਹਿਤ ਦੇ ਖੇਤਰ ਵਿੱਚ ਆਪਣੀ ਖ਼ਾਸ ਮੁਹਾਵਰੇ ਵਾਲੀ ਦ੍ਰਿਸ਼ਟੀ ਲਈ ਪਹਿਚਾਣ ਰਖਦੇ ਹਨ। ਆਪ ਪੰਜਾਬੀ, ਅੰਗਰੇਜ਼ੀ, ਹਿੰਦੀ, ਫ਼ਾਰਸੀ ਭਾਸ਼ਾ ਅਤੇ ਹੋਰ ਅਨੇਕਾ ਭਾਸ਼ਾਵਾ ਦੇ ਗਿਆਤਾ ਸਨ। ਉਨ੍ਹਾ ਨੇ ਪੰਜਾਬੀ ਸਾਹਿਤ ਦੀਆਂ ਮੱਹਤਵਪੂਰਨ ਹੱਥਲਿਖਤਾਂ ਨੂੰ ਪੰਜਾਬੀ ਪਾਠਕਾਂ ਦੇ ਸਨਮੁਖ ਕੀਤਾ ਹੈ। ਆਪ ਜੀ ਦੇ ਸਪੁਤਰ ਜੈਰੂਪ ਸਿੰਘ ਅਤੇ ਸਪੁਤਰੀ ਹਰਸ਼ਿੰਦਰ ਕੌਰ ਪੰਜਾਬੀ ਅਕਾਦਮਿਕਤਾ ਅਤੇ ਅਧਿਐਨ ਨਾਲ ਲਗਾਤਾਰ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅੰਦਰ ਨਿਬੰਧਾਂ ਦੀ ਸਿਰਜਣਾ ਨੂੰ ਕਥਾ ਰਸ ਦਾ ਵਿਸਥਾਰ ਦਿੰਦਾ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੇ ਸੰਕਲਪ ਦੀ ਹਾਜਰੀ ਲਗਾਉਦਾ ਹੈ।ਨਿਬੰਧਾਂ ਵਿਚ ਉਸਦੀ ਸਿਰਜਣ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ। ਨਿਬੰਧਾਂ ਵਿਚ ਸਵੈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਪ੍ਰੌ ਪ੍ਰੀਤਮ ਸਿੰਘ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦੇ ਕਾਰਜ ਨੂੰ ਆਤਮਸਾਤ ਕੀਤਾ ਹੈ।
ਆਪ ਜੀ ਦੀ ਸਪੁੱਤਰੀ ਹਰਸ਼ਿੰਦਰ ਕੌਰ ਅਨੁਸਾਰ "ਉਸ ਦੇ ਪਿਤਾ ਪ੍ਰੋ. ਪ੍ਰੀਤਮ ਸਿੰਘ ਸਾਰੀ ਉਮਰ ਪੰਜਾਬੀਅਤ ਅਤੇ ਪੰਜਾਬੀ ਜ਼ਬਾਨ ਦੀ ਬਿਹਤਰੀ ਲਈ ਕੰਮ ਕਰਦੇ ਰਹੇ ਪਰ ਉਨ੍ਹਾਂ ਦਾ ਝੁਕਾਓ ਹਮੇਸ਼ਾ ਵਿਗਿਆਨਕ ਹੀ ਰਿਹਾ। ਵਿਗਿਆਨ ਦੇ ਆਧਾਰ ਉੱਤੇ ਹੀ ਉਨ੍ਹਾਂ ਦੀ ਵਿਚਾਰਧਾਰਾ ਟਿਕੀ ਹੋਈ ਸੀ। ਗੁਰਬਾਣੀ ਵਿੱਚੋਂ ਵੀ ਉਨ੍ਹਾਂ ਨੂੰ ਇਹੋ ਸਿੱਖਣ ਨੂੰ ਮਿਲਿਆ ਸੀ ਕਿ ਚਮਤਕਾਰਾਂ ਦੀ ਉਮੀਦ ਛੱਡ ਕੇ ਕਰਮ ਕਰੋ ਅਤੇ ਹਰ ਹਾਲ ਸਹਿਜ ਰਹਿਣ ਲਈ ਸ਼ੁਕਰਾਨਾ ਕਰੋ। ਹਰ ਮਾੜੇ ਚੰਗੇ ਸਮੇਂ ਨੂੰ ਆਪਣੀ ਹਿੰਮਤ ਨਾਲ ਲੰਘਾਓ ਅਤੇ ਕਿਸੇ ਵੀ ਹਾਲ ਵਿੱਚ ਢਹਿ-ਢੇਰੀ ਨਾ ਹੋਵੋ।"

ਰਚਨਾਵਾਂ
ਪੰਜਾਬ ਅਤੇ ਪੰਜਾਬੀ ਉਤੇ ਪਏ ਵਿਦੇਸ਼ੀ ਪ੍ਰਭਾਵ
ਭਾਈ ਕਾਨ੍ਹ ਸਿੰਘ ਜੀਵਨ ਤੇ ਰਚਨਾ
ਮੂਰਤਾਂ
ਪੰਜਾਬ, ਪੰਜਾਬੀ ਅਤੇ ਪੰਜਾਬੀਅਤ
ਕੱਚੀਆਂ-ਪੱਕੀਆਂ ਦੇ ਭਾਅ
ਪੰਜਾਬੀ ਦੀਆਂ ਜੜ੍ਹਾਂ ਵਿੱਚ ਤੇਲ
ਸਨਮਾਨ
ਪੰਜਾਬੀ ਸਾਹਿਤ ਸ਼੍ਰੋਮਣੀ ਸਨਮਾਨ
ਬਾਲ ਸਾਹਿਤ ਪੁਰਸਕਾਰ ਪੰਜਾਬੀ ਸਾਹਿਤ ਅਕਾਦਮੀ ਦਿੱਲੀ

ਅਤੇ ਹੋਰ ਕੲੀ ਸਨਮਾਨਾ ਨਾਲ ਨਵਾਜ਼ਿਆ ਗਿਆ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :956
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ