ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੀਮਤੀ ਬੋਲ

ਜੱਗ ਹੱਸੇ ਵੱਸੇ ਸਾਰਾ
ਕੋਈ ਮੁਲਕ ਨਾਂ ਲੜੇ

ਜਾਤ ਧਰਮ ਦੀ ਜਹਿਰ
ਸਿਰ ਕਿਸੇ ਦੇ ਨਾਂ ਚਂੜੇ

ਬੰਦਾ ਮਰ ਜਾਏ ਭਾਵੇ
ਨਾਂ ਜਮੀਰ ਕਦੇ ਮਰੇ

ਸਿਰ ਹੋਵੇ ਜੇ ਝੁਕਾਉਣਾ
ਪੈਰੀਂ ਮਾਪਿਆਂ ਦੇ ਧਰੇ

ਮੁਕੇ ਲਾਲਚ ਦਾ ਬੀਜ
ਧੀ ਕਿਸੇ ਦੀ ਨਾਂ ਸੜੇ

ਨਾਂ ਕਨੂਨ ਕਦੇ ਵਿਕੇ
ਸੱਚ ਸੁਲੀ ਤੇ ਨਾਂ ਚੜੇ

ਭੁਖਾ ਮਰੇ ਨਾਂ ਗਰੀਬ
ਹਰ ਕੋਈ ਬਾਹ ਫੜੇ

ਭਾਈਚਾਰਾ ਬਣੇ ਰੱਬ
ਦੁਖ ਸੁਖ ਵਿਚ ਖੜੇ

ਮੁਕ ਜਾਵੇ ਅਗਿਆਨ
ਹਰ ਕੋਈ ਲ਼ਿਖੇ ਪੜੇ

ਤੇਰੀ ਗੱਲ ਉਤੇ'ਜਾਨ'
ਜੇ ਵਿਚਾਰ ਕੋਈ ਕਰੇ

ਹਾਸੇ ਖੇੜਿਆਂ ਦੀ ਪੋਣ
ਹਰ ਵੇਹੜੇ ਚ ਵੜੇ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :621
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017