ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੇਰੀ ਪਹਿਚਾਣ

ਇਸ ਕੁੜ੍ਹੱਤਣ ਭਰੇ ਸ਼ਹਿਰ 'ਚ ਮੈਂ ਮਿਠਾਸ ਗੁਆ ਬੈਠਾ ਹਾਂ,
ਲੋਕਾ ਨੂੰ ਹਸਾਉਣ ਚੱਲਿਆ ਸੀ ਆਪਣਾ ਆਪ ਰੁਆ ਬੈਠਾ ਹਾਂ,,

ਕਿਸ ਨਾਲ ਦਿਲ ਫਰੋਲਾ ਕੋਈ ਮਿਲਿਆ ਈ ਨਈ,
ਇਹਨਾ ਅਜ਼ਨਬੀ ਚਿਹਰਿਆ ਚ ਮੈਂ ਵੀ ਪਹਿਚਾਣ ਗੁਆ ਬੈਠਾ ਹਾਂ,,

ਕੋਈ ਰੰਗ ਦੇਖੇ ਦੇ ਕੋਈ ਜਾਤ ਦੇਖੇ ਕੋਈ ਨੋਚੇ ਵਿੱਚ ਬਜ਼ਾਰਾ ਦੇ,
ਇਹਨਾ ਪਿਆਰ ਦੇ ਠੇਕੇਦਾਰਾ ਕੋਲੋਂ ਮੈਂ ਰੂਹ ਬਚਾਈ ਬੈਠਾ ਹਾਂ,,

ਸੋਚਿਅਾ ਸੌਖੀ ਟੱਪਜੂ ਤਾਂਹੀ ਪਰਦੇਸੀ ਬਣਿਅਾ ਸੀ,
ਅੱਜ ਡਾਲਰ ਇਕੱਠੇ ਕਰਦਾ ਹਰ ਇੱਕ ਰਿਸ਼ਤਾ ਖਿੰਡਾਈ ਬੈਠਾ ਹਾਂ,,

ਨਾ ਮੰਦਿਰ,ਨਾ ਮਸਜਿਦ,ਨਾ ਮਿਲਿਆ ਤੂੰ ਗੁਰੂਦੁਆਰੇ ਚ,
ਤੈਨੂੰ ਲੱਭਦਾ ਲੱਭਦਾ ਅੱਜ ਮੈਂ ਖੁਦ ਨੂੰ ਗੁਆਈ ਬੈਠਾ ਹਾਂ,,!

ਲੇਖਕ : ਜਗਦੀਪ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :802
ਲੇਖਕ ਬਾਰੇ
ਆਪ ਜੀ ਨੋਜੁਆਨ ਪੰਜਾਬੀ ਲੇਖਕ ਹੋ ਆਪ ਜੀ ਦੇ ਲੇਖ ਸਮਾਜੀਕ ਸਰੋਕਾਰ ਦਾ ਅੰਤਰ ਦ੍ਰਿਸ਼ ਪੇਸ਼ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017