ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਫੁੱਲਾਂ ਦਾ ਗੁਲਦਸਤਾ

ਕਾਗਜ਼ ਦਿਅਾਂ ਫੁੱਲਾਂ ਦਾ ਗੁਲਦਸਤਾ ਜਿਵੇਂ ਹੈ ਜ਼ਿੰਦਗ਼ੀ।
ਜਿਹੜਾ ਕਿਸੇ ਲਿਖਿਆ ਨਹੀਂ ਵਰਕਾ ਜਿਵੇਂ ਹੈ ਜ਼ਿੰਦਗ਼ੀ।

ਬੰਦੇ ਪਿਆਸੇ ਮਰ ਗਏ ਨਾ ਖੂਹ ਕਿਤੇ ਨਾ ਹੀ ਨਦੀ,
ਇਕ ਸੱਖਣਾ ਜਲ ਤੋਂ ਬਿਨਾਂ ਮਟਕਾ ਜਿਵੇਂ ਹੈ ਜ਼ਿੰਦਗ਼ੀ।

ਕੁਝ ਪਾ ਗਏ ਕੁਝ ਰਹਿ ਗਏ ਹਰ ਇਕ ਨੂੰ ਮੰਜ਼ਲ ਨਾ ਮਿਲੇ,
ਪੱਥਰ ਅਤੇ ਸ਼ੀਸ਼ੇ ਦਾ ਇੱਕ ਰਸਤਾ ਜਿਵੇਂ ਹੈ ਜਿੰਦਗੀ।

ਨਾ ਵੰਨ ਸੁਵੰਨੇ ਰੰਗ ਹਨ, ਨਾ ਬੋਲ ਹਨ ਮਿੱਠੇ ਜਹੇ,
ਕੀਕਣ ਪਛਾਣਾ ਹਾਲ ਹੁਣ ਖਸਤਾ ਜਿਵੇਂ ਹੈ ਜਿੰਦਗੀ।

ਸਿਰ ਨਾਲ ਬੰਦਾ ਹੁਣ ਤੁਰੇ, ਹਨ ਪੈਰ ਉਸਦੇ ਵਿਚ ਖਲਾਅ,
ਇਸ ਜੁੱਗ ਦਾ ਪੁੱਠਾ ਜਿਹਾ ਬਦਲਾ ਜਿਵੇਂ ਹੈ ਜਿੰਦਗੀ।

ਭਿੱਜੀ ਜਹੀ ਮੁਸਕਾਨ ਹੈ ਤੇ ਅੱਖੀਆਂ ਵਿਚ ਅੱਥਰੂ,
ਦਿਲ ਦੀ ਗ਼ਜ਼ਲ ਦੇ ਰੰਗ ਦਾ ਮਕਤਾ ਜਿਵੇਂ ਹੈ ਜਿੰਦਗੀ।

ਲੇਖਕ : ਸੁਬੇਗ ਸੱਧਰ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :946
ਲੇਖਕ ਬਾਰੇ
ਸੁਬੇਗ ਸੱਧਰ ਆਪਣੀਆ ਪੰਜਾਬੀ ਗ਼ਜ਼ਲਾ ਲਈ ਜਾਣਿਆ ਜਾਂਦਾ ਹੈ। ਉਹ ਅੱਜ ਕੱਲ ਫਰੀਦਾਬਾਦ ਵਿੱਖੇ ਰਹਿ ਰਿਹਾ ਹੈ। ਹੋਰ ਪੜ੍ਹਨ ਲਈ ਕਲਿੱਕ ਕਰੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ