ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਮਰਜੀਤ ਚੰਦਨ

ਅਮਰਜੀਤ ਚੰਦਨ
ਅਮਰਜੀਤ ਚੰਦਨ ਦਾ ਜਨਮ ਨਵੰਬਰ 1946 ਨੂੰ ਕੀਨੀਆ ਵਿੱਚ ਹੋਇਆ। ਅਮਰਜੀਤ ਚੰਦਨ ਪੰਜਾਬੀ ਸਾਹਿਤ ਸਿਰਜਣਾ ਅੰਦਰ ਕਵਿਤਾ ਦੀ ਸਿਰਜਣਾ ਨੂੰ ਨਕਸਲਵਾੜੀ ਕਾਵਿ ਅੰਦਰ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਦਿੰਦਾ ਹੈ।ਉਹ ਪੰਜਾਬੀ ਕਵਿਤਾ ਵਿਚ ਲੋਕਧਾਰਾਈ ਬਿੰਬ ਸਿਰਜਿਤ ਕਰਦਾ ਹੈ।ਪੰਜਾਬੀ ਕਵਿਤਾ ਵਿਚ ਇਹ ਲੋਕਧਾਰਾਈ ਬਿੰਬ ਪ੍ਰੇਮ ਦੇ ਆਤਮ ਰਸ ਦੀ ਸੁਚੇਤਤਾ ਨੂੰ ਜਗਾਉਦੇ ਹਨ। ਪੰਜਾਬੀ ਚੇਤਨਾ ਦਾ ਸਭਿਆਚਾਰਕ ਧਰਾਤਲ ਉਸਦੇ ਅੰਗ ਸੰਗ ਵਿਚਰਦਾ ਹੈ। ਉਸਦੇ ਗੀਤ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ,ਪੰਜਾਬ ਦੇ ਜਜਬੇ ਤੇ ਦ੍ਰਿਸ਼,ਸੁਹਜ ਦੇ ਉਦਾਤ ਪ੍ਰਤੀਬਿੰਬ ,ਪ੍ਰਕਿਰਤੀ ਦਾ ਤੇਜ , ਬੋਲ ਦੀ ਰਵਾਨਗੀ ਦਾ ਵਿਸਥਾਰ ਦਿੰਦੇ ਹਨ ।ਪੰਜਾਬੀ ਕਵਿਤਾ ਵਿਚ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਰਾਹੀ ਰੂਹਾ ਦੀ ਅਪਣੱਤਾ ਦਾ ਗਾਇਨ ਪ੍ਰਸਤੁਤ ਕਰਦਾ ਹੈ।ਬੋਧਿਕਤਾ ਵਿਚ ਭਾਵੇ ਕਿ ਉਸ ਦੀ ਕਵਿਤਾ ਨੂੰ ਵਿਚਾਰਿਆ ਜਾਦਾ ਰਿਹਾ ਹੈ ਪਰ ਉਸ ਅੰਦਰ ਪ੍ਰਕਿਰਤੀ ਸੁਹਜ ਅਨੁਭਵ ਨੂੰ ਜਗਾਉਣ ਦੀ ਤਾਕਤ ਵਧੇਰੇ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਅਰਥ ਦੀ ਸੰਦੀਵਤਾ ਜਗਾਉਣਾ ਦਾ ਯਤਨ ਕਰਦਾ ਹੈ।

ਰਚਨਾਵਾਂ
ਕਾਵਿ-ਸੰਗ੍ਰਹਿ
ਜੜ੍ਹਾਂ
ਬੀਜਕ
ਛੰਨਾ
ਗੁਠਲੀ
ਅੰਨਜਲ
Sonata for Four Hands (ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ Arc Publications ਨੇ ਪ੍ਰਕਾਸ਼ਿਤ ਕੀਤਾ ਹੈ।)
ਅਨਾਰਾਂ ਵਾਲਾ ਵਿਹੜਾ
ਵਾਰਤਕ
ਲਿਖਤ ਪੜ੍ਹਤ (ਪੰਦਰਾਂ ਲੇਖਾਂ ਦਾ ਸੰਗ੍ਰਹਿ)
ਫੈਲਸੂਫੀਆਂ
ਹੋਰ
ਲੰਮੀ ਲੰਮੀ ਨਦੀ ਵਹੈ (ਸਮੇਂ ਬਾਰੇ ਚੋਣਵੀਂ ਕਵਿਤਾ)

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1341
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ