ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰਾਖ


ਅੱਗ ਭਾਂਬੜ ਬਣ ਕੇ ਠੰਡੀ ਹੋਈ ਵਿੱਚ ਰਾਖ ਸਮੋਏ
ਜਿਉਦੇਂ ਖਾਂਕ ਪੈਰਾਂ ਹੇਠ ਮਰਿਆ ਉਪਰ ਖਾਂਕ ਹੋਏ,

ਠੰਡੀ ਤਕਸੀਰ ਖਾਂਕ ਦੀ ਪਾਣੀ ਵਿੱਚ ਪੈਰ ਡਬੋਏ
ਉੱਡ ਉੱਡ ਹੈ ਸਿਰ ਪੈਦੀਂ ਜਦੋਂ ਬਾਹਰ ਢੋਈ ਹੋਏ,

ਕਿੰਨੀ ਦੁਨੀਆ ਆਉਦੀ ਜਾਂਦੀ ਮੁੱਕਦਾ ਇੱਕ ਟਕਾਣਾਂ
ਖਾਂਕ ਛਾਂਣ ਦੇ ਫਿਰਦੇ ਲੋਕੀ ਆਖਰ ਖਾਂਕ ਹੋ ਜਾਂਣਾ,

ਜਦੋਂ ਕੋਈ ਕੰਮ ਬਦਨਾਮੀ ਦਾ ਕਰਦੇ ਫਿਰਦੇ ਲੋਕੀਂ
ਕਹਿੰਦੇ ਖਾਂਕ ਸਿਰ ਵਿੱਚ ਪਾਈ ਉਹਨਾਂ ਨੇ ਜਾਣਾ ,

ਰਾਖ ਛਾਣ ਛਾਣ ਕੇ ਬਰਤਣ ਮਾਜੇਂ ਚਮਕ ਦੂਣੀ ਹੋਈ
ਸੁੱਚੇ ਸੁਚੇ ਬਰਤਣ ਬਣ ਗੇ ਇਹ ਜੂਠੀ ਦੁਨੀਆ ਹੌਈ,

ਭੰਦੋਹਲ ਵਿੱਚ ਮੜੀਆਂ ਦੇ ਆਣ ਖਲਕਤ ਉੜ ਗਈ
ਚੰਗਾ ਮੰਦਾ ਇਥੇ ਆਣ ਰਾਖ ਬਣੇ ਢੇਰੀ ਉੱਡ ਗਈ,

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :786
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
    -ਹਰਦੀਪ ਸਿੰਘ
  • ਰੌਣਕੀ ਪਿੱਪਲ
    -ਕੁਲਵਿੰਦਰ ਕੌਰ ਮਹਿਕ
  • ਭਟਕਣ-ਮਿੰਨੀ  ਕਹਾਣੀ
    -ਵਰਿੰਦਰ ਕੌਰ 'ਰੰਧਾਵਾ'
  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017