ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇਹ ਕੋੲੀ ਖਾਬ ਹੈ ਜਾਂ ਖਾਬ ਦੀ ਤਾਬੀਰ ਦਿਸਦੀ ੲੇ

ਇਹ ਕੋੲੀ ਖਾਬ ਹੈ ਜਾਂ ਖਾਬ ਦੀ ਤਾਬੀਰ ਦਿਸਦੀ ੲੇ ॥
ਕਿ ਮੈਨੂੰ ਹਰ ਸਮੇਂ ਹਰ ਪਲ ਤੇਰੀ ਤਸਵੀਰ ਦਿਸਦੀ ੲੇ॥

ਜਦੋਂ ਦਾ ਵੇਖਿਆ ਤੈਨੂੰ ਰਹੀ ਨਾ ਹੋਸ਼ ਆਪੇ ਦੀ ।
ਮੇਰੇ ਖਾਬਾਂ ਜੋ ਚਿਤਵੀ ਸੀ ਮਿਲੀ ਜਾਗੀਰ ਦਿਸਦੀ ੲੇ ॥

ਇਲੌਕਿਕ ਰੂਪ ਹੈ ਤੇਰਾ ਅਗੰਮੀਂ ਨੂਰ ਹੈ ਤੇਰਾ ।
ਤੇਰੇ ਹਰ ਬੋਲ ਵਿਚ ਮਿਸ਼ਰੀ ਜਹੀ ਤਾਸੀਰ ਦਿਸਦੀ ੲੇ ॥

ਮੁਹੱਬਤ ਦਾ ਕਰਿਸ਼ਮਾ ਹੈ ਜਾਂ ਕੋੲੀ ਵਰਤਿਅੈ ਕੌਤਕ ।
ਕਿ ਮੇਰੀ ਸੋਚ ਦੀ ਬਦਲੀ ਜਹੀ ਤਦਬੀਰ ਦਿਸਦੀ ੲੇ ॥

ਤੇਰੀ ਮੌਜੂਦਗੀ ਨੇ ਬਦਲਿਅੈ ਵਾਤਾਵਰਨ ਸਾਰਾ ।
ਚਮਨ ਦੇ ਪੁਸ਼ਪ ਸਾਰੇ ਹਰ ਕਲੀ ਦਿਲਗੀਰ ਦਿਸਦੀ ੲੇ ॥

ਖੁਦਾ ਦਾ ਸ਼ੁਕਰ ਹੈ ਯਾਰੋ ਮਿਲੀ ਜੰਨ੍ਹਤ ਜ਼ਮੀਂ ਤੇ ਹੀ ।
ਤੇਰੇ ਤੇ ਹੁਸਨ ਦਾ ਆਗ਼ਾਜ਼ ਤੇ ਆਖੀਰ ਦਿਸਦੀ ੲੇ ॥

ਲੇਖਕ : ਗੁਰਸ਼ਰਨ ਸਿੰਘ ਅਜੀਬ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1577
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜ੍ਹੇ ਰਹੇ ਹੋ। ਆਪ ਜੀ ਪੰਜਾਬੀ ਸਾਹਿਤ ਸਭਾ ਯੂ.ਕੇ. ਦੇ ਪ੍ਰਧਾਨ ਰਹਿ ਚੁਕੇ ਹੋ। ਅਾਪ ਜੀ 'ਰਚਨਾ' ਨਾਮਕ ਰਸਾਲੇ ਦੇ ਸੰਪਾਦਕ ਵੀ ਰਹਿ ਚੁਕੇ ਹੋ। ਇਸ ਤੋਂ ਇਲਾਵਾ ਆਪ ਜੀ ਦੇ 'ਕੂੰਜਾਂਵਲੀ' ਅਤੇ 'ਪੁਸ਼ਪਾਂਜਲੀ' ਗਜ਼ਲ ਸੰਗ੍ਰਹਿ ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ