ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਾਂ ਗੁਜਰੀ

ਜਿਸ ਮਾਂ ਨੇ ਉਲਾਦ ਨੂੰ ਨਾ ਜੰਮਿਆ ਬਣਦੀ ਨਾਂ ਮਾਂ,
ਮਾਵਾਂ ਵਿੱਚੋ ਮਾਂ ਹੈ ਸਿੱਖ ਧਰਮ ਦੀ ਮਾਂ ਗੁਜਰੀ ਜੀ,
ਜਿਸ ਮਾਂ ਦੀ ਵਾਰ ਗਾਉਣੀ ਹੈ ਗਾਂ ਲੈ ਸਿੱਖ ਧਰਮ ਦੀ
ਤੇਰੀ ਗੋਦ ਵਿੱਚ ਖੇੜਦਾ ਲਾਲ ਸੋਹਣਾ ਮਾਂ ਗੁਜਰੀ ਜੀ,
ਜਿਸ ਦੇ ਸਿਰ ਤੇ ਤਾਜ ਸਜਦਾ ਹੱਥ ਵਿੱਚ ਖੰਡਾ ਭਾਰੀ
ਕਰਦਾ ਕਲੋਲ ਤੇਰੀਆ ਅੱਖਾਂ ਸਾਹਮਣੇ ਮਾਂ ਗੁਜਰੀ ਜੀ,
ਤੂੰ ਹੱਥੀ ਵਿਛੋੜ ਦੇਣਾ ਤੂੰ ਭਗਤੀ ਹੈ ਤੂੰ ਸ਼ਕਤੀ ਹੈ
ਤੂੰ ਕੁਰਬਾਨੀ ਹੈ ਫੇਰ ਵੀ ਮਾਵਾਂ ਵਿੱਚੋ ਮਾਂ ਹੈ ਮਾਂ ਗੁਜਰੀ ਜੀ,
ਪਟਨਾ ਸ਼ਹਿਰ ਵੱਸਦਾ ਤੂੰ ਛੱਡ ਦਿੱਤਾ ਸਿੱਖੀ ਦਾ ਕਿੱਲੇ
ਉਸਾਰ ਕੇ ਆਪਣੇ ਹੱਥੀ ਆਪ ਤੂੰ ਮਾਂ ਗੁਜਰੀ ਜੀ ,
ਅਨੰਦਪੁਰ ਆ ਕੇ ਜਦੋਂ ਪਤੀ ਦਿੱਲੀ ਤੋਰੀਆ ਆਪ ਨੇ
ਸ਼ਹੀਦੀ ਪਾ ਗਏ ਪਤੀ ਜੀ ਕਿਵੇ ਸ਼ਾਂਤ ਰਿਹੈ ਮਾਂ ਗੁਜਰੀ ਜੀ,
ਗੁਰੂ ਗੋਬਿੰਦ ਸਿੰਘ ਜੀ ਵਿਆਹ ਦਿੱਤੇ ਕਰਕੇ ਝੋਜ ਨਿਰਾਲੇ
ਲਹੋਰ ਬਣਾਂ ਇਥੇ ਅਨੰਦਪੁਰ ਨੂੰ ਆਪ ਮਾਂ ਗੁਜਰੀ ਜੀ,
ਛੱਡਿਆ ਅਨੰਦਪੁਰ ਖੁਸੀਆ ਮਾਣ ਕੇ ਉਹ ਜਾਲਮ ਰਾਤ ਨੂੰ
ਕਿਵੇ ਗੁਜਰੀ ਉਹ ਰਾਤ ਵਿਛੋੜੇ ਦੀ ਤੇਰੇ ਉਤੇ ਮਾਂ ਗੁਜਰੀ ਜੀ,
ਚਮਕੋਰ ਵਿਚ ਪੋਤੇ ਸ਼ਹੀਦ ਹੋ ਗਏ ਪੁੱਤਰ ਵਿੱਛੜ ਗਿਆ
ਕੈਦ ਹੋ ਗਈ ਠੰਡੇ ਬੁਰਜ ਵਿੱਚ ਪੋਤੇਆ ਨਾਲ ਮਾਂ ਗੁਜਰੀ ਜੀ,
ਕੋਮਲ ਫੁੱਲਾਂ ਵਰਗੇ ਹੱਥੀ ਪੋਤਰੇ ਤੋਰ ਦਿੱਤੇ ਆਪਣੇ ਹੱਥੀ ਆਪ
ਸ਼ਹੀਦੀ ਕਿਵੈ ਸਹਾਰੀ ਸਰੀਰ ਤਿਆਗ ਦਿੱਤਾ ਮਾਂ ਗੁਜਰੀ ਜੀ,
ਪੀ੍ਵਾਰ ਨੂੰ ਲਾ ਲੇਖੇ ਕੁਰਬਾਨੀਆ ਦੇ ਨਾਂ ਡੋਲੀ ਸਿਦਕ ਵਾਲੀ
ਭੰਦੋਹਲ ਸਿੱਖ ਧਰਮ ਦੀ ਸਰਤਾਜ ਹੈ ਮਾਵਾਂ ਵਿੱਚੋ ਮਾਂ ਗੁਜਰੀ ਜੀ,

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :816
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017