ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇਜਾਜ਼ ਭੱਟੀ

ਇਜਾਜ਼ ਭੱਟੀ :
ਨਿਊਯਾਰਕ ਵਿਚ ਵਸਦੇ ਸ਼ਾਇਰ ਇਜਾਜ਼ ਭੱਟੀ ਦਾ ਜਨਮ 11 ਜਨਵਰੀ 1973 ਨੂੰ ਗੁਜਰਾਤ (ਪਾਕਿਸਤਾਨ) ਵਿਚ ਹੋਇਆ। ਉਸਨੇ ਜ਼ਿੰਮੀਦਾਰਾ ਡਿਗਰੀ ਸਾਇੰਸ ਕਾਲਜ ਤੋਂ ਬੀ.ਏ. ਕੀਤੀ। ਪੰਜਾਬੀ ਯੂਨੀਵਰਸਿਟੀ ਲਾਹੌਰ ਵਿਚ ਉਸ ਨੇ ਐਮ.ਏ. ਉਰਦੂ ਵਿਚ ਦਾਖਲਾ ਲੈ ਲਿਆ। ਇਕ ਸਾਲ ਬਾਅਦ ਉਹਨਾਂ ਨੇ ਕਾਲਜ ਛੱਡ ਦਿੱਤਾ। ਪ੍ਰੋ. ਮਸੂਦ ਹਾਜ਼ਮੀ ਤੋਂ ਇਜਾਜ਼ ਨੇ ਸ਼ਾਇਰੀ ਦੀਆਂ ਰੂਪਕ ਅਤੇ ਥੀਮਿਕ ਬਾਰੀਕੀਆਂ ਸਮਝੀਆਂ।
ਨਿਊਯਾਰਕ ਵਿਚ ਉਹ ਫਰਤ ਨਦੀਮ ਹਮਾਯੂੰ ਨੂੰ ਉਸਤਾਦਾਂ ਵਰਗਾ ਮਾਣ ਦਿੰਦੇ ਹਨ ਅਤੇ ਆਪਣੀ ਸ਼ਾਇਰੀ ਬਾਰੇ ਸਲਾਹ ਉਹਨਾਂ ਤੋਂ ਲੈਂਦੇ ਹਨ। ਇਜਾਜ਼ ਭੱਟੀ ਦਾ ਕਹਿਣਾ ਹੈ ਕਿ ਸ਼ਾਇਰ ਨੂੰ ਤਿੰਨ 'ਮੀਮ' (ਉਰਦੂ ਦਾ ਅੱਖਰ, ਜੋ 'ਮ' ਦੀ ਆਵਾਜ਼ ਦਿੰਦਾ ਹੈ) ਯਾਦ ਰੱਖਣੇ ਚਾਹੀਦੇ ਹਨ - ਮਸ਼ਵਰਾ, ਮੁਤਾਲਿਆ (ਅਧਿਐਨ), ਮੁਸ਼ਕਤ (ਮਿਹਨਤ)। ਜਿਹੜਾ ਸ਼ਾਇਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਦਾ ਹੈ, ਉਸਦੀ ਸ਼ਾਇਰੀ ਦਿਨ ਪਰ ਦਿਨ ਨਿਖਰਦੀ ਜਾਂਦੀ ਹੈ।
ਇਜਾਜ਼ ਭੱਟੀ ਦੀਆਂ ਤਿੰਨ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ - ਆਸਾਂ ਦਾ ਦੀਵਾ (ਪੰਜਾਬੀ ਸ਼ਾਇਰੀ), ਸਾਇਆ (ਉਰਦੂ ਸ਼ਾਇਰੀ) ਅਤੇ ਕੁਛ ਖ਼ਵਾਬ ਬੁਨੇਂਗੇ। ਪਿਛਲੇ ਕੁਝ ਸਮੇਂ ਤੋਂ ਉਹ 'ਹੂਰ' ਨਾਂ ਦੇ ਉਰਦੂ ਪਰਚੇ ਦਾ ਸਬ-ਐਡੀਟਰ ਵੀ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :707
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ