ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਾਸ਼!

ਕਾਸ਼ ! ਕਾਗਜਾਂ 'ਚ,

ਕਾਸ਼ ! ਮੈਂ ਇਨ੍ਹਾਂ ਕਾਗਜਾਂ 'ਚ,

ਆਪਣੀ ਤਕਦੀਰ ਲਿਖ ਸਕਦੀ!

ਜੋ ਵਕਤ ਹੱਥੋਂ ਖੁੱਸ ਗਿਆ,

ਉਹ ਸ਼ਬਦੀ-ਤਸਵੀਰ ਖਿੱਚ ਸਕਦੀ!

ਦਰਦ-ਏ-ਦਿਲ ਗਹਿਰਾ ਇੰਨਾ,

ਬਿਆਨ ਕਰ ਨਹੀ ਸਕਦੀ।

ਸਮਾਜੀ-ਬੇੜੀਆਂ ਪੈਰੀਂ ਜੋ ਪਈਆਂ,

ਤੋੜ ਉਨ੍ਹਾਂ ਨੂੰ, ਮਰ ਨਹੀਂ ਸਕਦੀ।

ਗੈਰਾਂ ਨਾਲ ਦੁੱਖ ਕੀ ਫੋਲੀਏ,

ਸੀਨੇ ਲਾ ਜਖਮ ਖਰੋਚਦੇ ਨੇ।

ਗਮ ਕਿਸੇ ਦੇ ਵੰਡਾਅ ਨਹੀਂ ਸਕਦੇ,

ਸਗੋਂ ਮਜਾਕ ਉਡਾਣੇ ਦੀ ਸੋਚਦੇ ਨੇ।

ਰੂਹ ਤਾਂ ਕਦੇ ਦੀ ਮਰ ਗਈ 'ਰੰਧਾਵਾ',

ਜਿਸਮ ਖੁਦ ਦਫਨਾਅ ਨਹੀਂ ਸਕਦੀ।

ਸਾਹਮਣਾ ਕਰ ਮਤਲਬ-ਖੋਰਾਂ ਦਾ 'ਵਰਿੰਦਰ',

ਦਲੇਰ ਬਣ ਤੂੰ, ਇੰਝ ਘਬਰਾੱ ਨਹੀਂ ਸਕਦੀ।

ਲੇਖਕ : ਵਰਿੰਦਰ ਕੌਰ 'ਰੰਧਾਵਾ' ਹੋਰ ਲਿਖਤ (ਇਸ ਸਾਇਟ 'ਤੇ): 8
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :626

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ