ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰੋਂਦੀ ਕਵਿਤਾ

ਚੋਰਾਂ ਦੇ ਹੱਥ ਚੌਧਰ ਆਈ
ਸਾਰੇ ਜੱਗ ਵਿਚ ਹਾਲ ਦੁਹਾਈ

ਕਿਰਤੀ ਦੇ ਹਿਸੇ ਦੀ ਰੋਟੀ
ਲੋਟੂੂ ਟੋਲਿਆਂ ਵੰਡ ਵੰਡ ਖਾਈ

ਨਿਰਮੋਹੀ ਅੱਜ ਦੁਨੀਆਂ ਸਾਰੀ
ਦੁਸ਼ਮਨ ਬਣਿਆ ਭਾਈ ਭਾਈ

ਚੁਗਲਖੋਰੀ ਦਾ ਚਲਦਾ ਸਿਕਾ
ਬੇ ਦਰਦਾਂ ਨੇ ਧਾਕ ਜਮਾਈ

ਡੰਗਰ ਬੰਛੇ ਰੰਜ ਰੰਜ ਖਾਵਣ
ਧਰਮਾ ਦੀ ਉਹ ਦੇਣ ਦੁਹਾਈ

ਜਿਸਮ ਵਿਕੇਦਾਂ ਵਿਚ ਬਜਾਰਾਂ
ਮਰਦ ਸਮਾਜ ਨੇ ਕੀਮਤ ਪਾਈ

ਪੁਤਰਾਂ ਹਿਸੇ ਮਹਿਲ ਮੁਨਾਰੇ
ਧੀਆਂ ਦੇ ਹਿਸੇ ਮੋਤ ਦੀ ਖਾਈ

ਰੰਬ ਦੇ ਨਾ ਤੇ ਝੱਲੀ ਦੁਨੀਆਂ
ਡੇਰਿਆਂ ਸਾਧਾ ਲੁਟ ਮਚਾਈ

ਊਚ ਨੀਚ ਦੇ ਮਸਲੇ ਅੱਜ ਵੀ
ਅਨਪੜਤਾ ਪੜਿਆਂ ਤੇ ਛਾਈ

ਦੇਸ ਮੇਰੇ ਨੂੰ ਲੈ ਕੇ ਵਹਿ ਗਈ
ਰਾਜਨਿਤੀ ਕਾਲੀ ਪਰਛਾਈ

ਦੁਧ ਦੇ ਦਰਿਆਵਾਂ ਨੂੰ ਭੁਲ ਕੇ
ਨਸ਼ੇ ਦੇ ਛੱਪੜ ਜਾਵਣ ਨਹਾਈ

ਕੋਈ ਨਾ ਸੁਣਦਾ ਤੇਰੀ ਬਿੰਦਰਾ
ਰੋਦੀ ਕਵੀਤਾ ਕਿਸੇ ਨਾ ਗਾਈ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :558
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017