ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹੁਣ ਪਹਿਲਾ ਨਾ ਪੰਜਾਬ ਏ

ਆਪਣਿਆਂ ਵਤਨ, ਜਨਮ-ਭੂਮੀ ਅਤੇ ਦੁਨਿਆਵੀ ਰਿਸ਼ਤੇ ਨਾਤਿਆਂ ਦਾ ਮੋਹ ਤੇ ਆਪਣੇ ਦੇਸ਼ ਦੀ ਮਿੱਟੀ ਦੀ ਖ਼ੁਸ਼ਬੋ ਵਤਨੋਂ ਤਾਂ ਹਰ ਇੱਕ ਵਤਨ ਦੇ ਵਾਸੀ ਤੇ ਖ਼ਾਸਕਰ ਜੇ ਗੱਲ ਕਰਾਂ ਪੰਜਾਬ ਵਾਸੀ ਨੂੰ ਜਾਨੋਂ ਪਿਆਰੀ ਹੀ ਲਗਦੀ ਹੈ ਤੇ ਮੱਲੋ-ਮੱਲੀ ਇਸ ਦੀ ਖਿੱਚ ਦਿਲਾਂ ਵਿਚ ਮੋਹ ਦੀਆਂ ਤੰਦਾਂ ਨੂੰ ਬੁਣਦੀ ਰਹਿੰਦੀ ਹੈ, ਮਾਖਿਓ ਮਿੱਠੀ ਇਸ ਮਿੱਟੀ ਦਾ ਮੋਹ ਵੀ ਕਿਉਂ ਨਾ ਆਵੇ ਰੱਬ ਰੂਪ ਮਾਂ ਦੀ ਕੁੱਖ ਵਿਚੋਂ ਜਨਮ ਲੈ ਕੇ ਬਚਪਨ ਤੋ ਜਵਾਨੀ ਤੱਕ ਇਸ ਦੀ ਮਿੱਟੀ ਨਾਲ ਮਿੱਟੀ ਹੋ ਕੇ ਹਰੇਕ ਦੁੱਖ ਸੁੱਖ ਹੰਢਾਇਆ ਹੁੰਦਾ ਏ, ਪਰ ਅਫ਼ਸੋਸ ਮੇਰੇ ਇਸ ਜਾਨੋਂ ਪਿਆਰੇ ਪੰਜਾਬ ਦੀ ਮੌਜੂਦਾ ਸਥਿਤੀ ਵੇਖ ਕੇ ਪਤਾ ਨਹੀਂ ਆਪਣੇ ਆਪ ਨੂੰ ਇੰਜ ਕਿਉਂ ਜਾਪਦਾ ਹੈ ਕਿ ਇਹ ਹੁਣ ਉਹ ਪਹਿਲਾਂ ਵਾਲਾ ਪੰਜਾਬ ਨਹੀਂ ਜੋ ਮੈਂ ਬਚਪਨ ਤੋ ਲੈ ਕੇ ਜਵਾਨੀ ਤੱਕ ਵੇਖਿਆ ਸੀ। ਕੀ ਹੁਣ ਇਹ ਉਹੀ ਪੰਜਾਬ ਹੈ ਜੋ ਸਰਬ ਧਰਮਾਂ ਦੇ ਸਾਂਝੇ ਰੱਬੀ ਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਬਾ ਬੁੱਲ੍ਹੇ ਸ਼ਾਹ ਤੋ ਇਲਾਵਾ ਕਿੰਨੇ ਹੀ ਸੂਫ਼ੀ ਸੰਤਾਂ, ਭਗਤਾਂ ਅਤੇ ਸ਼ਹੀਦਾਂ ਸੂਰਬੀਰਾਂ ਦਾ ਸੀ ਅਤੇ ਜਿੱਥੇ ਪੰਜ ਦਰਿਆਵਾਂ ਦਾ ਵਹਿਣ ਸੱਲਾਂ ਦੇ ਰੂਪ ਵਿਚ ਕਿਸੇ ਸੱਜ ਵਿਆਹੀ ਦੇ ਚੂੜੇ ਵਾਂਗ ਛਣ-ਛਣ ਕਰ ਕੇ ਵਹਿੰਦਾ ਸੀ। ਹੁਣ ਤਾਂ ਸੱਚੀ ਇੰਜ ਲੱਗਦਾ ਜਿਵੇਂ ਰਿਸ਼ਤੇ-ਨਾਤੇ, ਪਸ਼ੂ-ਪੰਛੀ, ਸੱਥਾਂ, ਭੱਠੀਆਂ ਤੇ ਹੋਰ ਆਪਸੀ ਪ੍ਰੇਮ ਪਿਆਰ ਨੂੰ ਵਧਾਉਣ ਵਾਲੀਆਂ ਸੱਥਾਂ ਕਿਧਰੇ ਖੰਭ ਲਾ ਕੇ ਉੱਡ ਗਈਆਂ ਹੋਣ ਹੁਣ ਤਾਂ ਲੱਗਦਾ ਏ ਕਿ ਪਿੰਡਾਂ ਦੀ ਮਿੱਟੀ ਵਿਚ ਪਹਿਲਾਂ ਵਾਲੀ ਉਹ ਖ਼ੁਸ਼ਬੋ ਹੀ ਨਹੀਂ ਰਹੀ। ਹੁਣ ਤਾਂ ਤਰਾਂ ਤਰਾਂ ਦੀਆਂ ਤਕਨੀਕੀ ਭਰੀਆਂ ਵਰਤੋਂ ਵਾਲੀਆਂ ਵਸਤੂਆਂ ਅਤੇ ਵਾਹਨਾਂ ਆਦਿ ਨਾਲ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਨਾਲ ਮਿੱਟੀ ਤੇ ਪਾਣੀ ਦੂਸ਼ਿਤ ਹੋਇਆ ਪਿਆ ਹੈ। ਯੂਰਿਕ ਐਸਿਡ, ਤੇਜ਼ਾਬ, ਕਾਲਾ ਪੀਲੀਆ, ਹਾਈ ਬੀ.ਪੀ, ਕੈਂਸਰ ਵਰਗੀਆਂ ਪਤਾ ਨਹੀਂ ਕਿੰਨੀਆਂ ਹੀ ਲਾਇਲਾਜ ਖ਼ਤਰਨਾਕ ਬਿਮਾਰੀਆਂ ਨਾਲ ਮੇਰੇ ਪੰਜਾਬ ਦਾ ਹੁਸਨ ਘੁਣ ਦੇ ਲੱਗਣ ਵਾਂਗਰਾਂ ਖ਼ਤਮ ਹੁੰਦਾ ਜਾ ਰਿਹਾ ਹੈ ਇਸ ਦੀ ਅਜੋਕੀ ਜਵਾਨੀ ਤਾਂ ਜਿਵੇਂ ਬਚਪਨ ਤੋ ਸਿੱਧੇ ਬੁਢਾਪੇ ਵੱਲ ਜਾ ਕੇ ਕਿਧਰੇ ਅਲੋਪ ਹੋ ਗਈ ਹੋਵੇ। ਜਿਸ ਦੇ ਰਾਖੇ ਵੀ ਸਿਆਸਤ ਤੱਕ ਹੀ ਸਿਮਤ ਰਹਿ ਗਏ ਨੇ।ਕਿਉਂਕਿ ਨੰਨ੍ਹੀਆਂ ਛਾਵਾਂ ਦੇ ਹੋਕੇ ਲਾਉਣ ਵਾਲੇ ਹਾਕਮ ਵੀ ਆਪਣਿਆਂ ਹੱਕਾਂ ਖ਼ਾਤਰ ਜਨਤਾ ਦਾ ਖ਼ੂਨ ਤਾਂ ਚੂਸ ਹੀ ਰਹੇ ਨੇ ਉੱਥੇ ਹੀ ਇਨ੍ਹਾਂ ਤੋ ਰਾਹਤ ਲਈ ਰੋਸ ਮੁਜ਼ਾਹਰੇ, ਭੁੱਖ ਹੜਤਾਲਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਕੇ ਸਿਰਾਂ ਤੇ ਪਾਣੀ ਦੀਆਂ ਬੁਛਾੜਾਂ ਅਤੇ ਡਾਂਗਾਂ ਸੋਟੀਆਂ ਵਰਸਾਈਆਂ ਜਾ ਰਹੀਆਂ ਹਨ। ਬੇਰੁਜ਼ਗਾਰੀ, ਨਸ਼ੇ, ਭ੍ਰਿਸ਼ਟਾਚਾਰ, ਟ੍ਰੈਫਿਕ, ਸੜਕ ਹਾਦਸੇ, ਪੁਲਿਸ ਨਾਕੇ, ਗ਼ਰੀਬੀ ਆਦਿ ਅਜਿਹੀਆਂ ਹੋਰ ਅਨੇਕਾਂ ਅਲਾਮਤਾਂ ਸਾਡੇ ਸਮਾਜ ਨੂੰ ਜੋਕਾਂ ਵਾਂਗ ਚਿੰਬੜੀਆਂ ਹੋਈਆਂ ਹਨ ਜੋ ਇੱਥੋਂ ਦੇ ਵਸਨੀਕਾਂ ਦਾ ਰੱਜ ਕੇ ਖ਼ੂਨ ਚੂਸਦੀਆਂ ਹਨ।ਪਰ ਵਿਦੇਸ਼ਾਂ ਵਿਚ ਇਹਨਾਂ ਅਲਾਮਤਾਂ ਦਾ ਨਾਂ ਥੇਹ ਵੀ ਨਹੀਂ।ਇੱਥੋਂ ਤੇ ਉੱਥੋਂ ਦਾ ਜ਼ਮੀਨ ਅਸਮਾਨ ਦਾ ਫ਼ਰਕ ਆ।ਇੱਥੇ ਤਾਂ ਮੁੱਛ ਫੁੱਟ ਛੈਲ ਛਬੀਲੇ ਗੱਭਰੂਆਂ ਦੇ ਜਬਾੜੇ ਨਸ਼ਿਆਂ ਵਿਚ ਵੜੇ ਪਏ ਨੇ, ਜੋ ਕਦੇ ਦੁੱਧ ਮੱਖਣਾਂ ਨਾਲ ਪੱਲੇ ਹੁੰਦੇ ਸੀ।ਅਜੋਕੇ ਦੌਰ ਵਿਚ ਦੇਸ਼ ਦਾ ਹਾਲ ਇਹ ਹੋਇਆ ਪਿਆ ਹੈ ਕਿ ਗ਼ਰੀਬੀ ਕਾਰਨ ਗ਼ਰੀਬ ਪਰਿਵਾਰ ਆਪਣੇ ਜਿਗਰ ਦੇ ਟੁਕੜੇ ਬਿਨਾਂ ਲੋਭ ਲਾਲਚ ਤੋਂ ਦਾਨ ਕਰ ਰਿਹਾ ਹੈ ਕਿਉਂਕਿ ਦਿਹਾੜੀ ਜੋਤੇ ਨਾਲ ਉਹ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਨਹੀਂ ਕਰ ਸਕਦਾ।ਅਜਿਹੇ ਹਾਲਾਤ ਸਾਡੀ ਸਰਕਾਰ ਨੂੰ ਲਾਹਨਤਾਂ ਪਾ ਰਹੇ ਨੇ, ਹੁਣ ਤਾਂ ਬਾਈ ਜੀ ਮੇਰਾ ਪੰਜਾਬ ਕਹਿਦਿਆਂ ਨੂੰ ਵੀ ਸ਼ਰਮ ਆਉਂਦੀ ਹੈ।ਜਿਸ ਨੂੰ ਕਦੇ ਅਸੀਂ ਬੜੇ ਮਾਣ ਨਾਲ ਕਹਿੰਦੇ ਸੀ, ਸੋਨੇ ਦੀ ਚਿੜੀ ਮਰਾ ਭਾਰਤ ਹੈ ਤੇ ਇਸ ਦੀ ਸ਼ਾਨ ਮੇਰਾ ਪੰਜਾਬ। ਅਸਲ ਵਿਚ ਕੁੱਝ ਦਿਨ ਪਹਿਲਾਂ ਇੱਕ ਸਮਾਗਮ ਵਿਚ ਇੱਕ ਪੁਲਿਸ ਅਫ਼ਸਰ ਨੇ ਪੁੱਛਿਆ ਕਿ ਦੱਸੋ "ਪੁਲਿਸ ਬਾਰੇ ਥੋੜ੍ਹਾ ਕੀ ਖ਼ਿਆਲ ਹੈ" ਤਾਂ ਹਾਜ਼ਰ ਸੱਜਣਾਂ ਨੇ ਕਿਹਾ ਕਿ "ਪੁਲਿਸ ਇੱਕ ਸਮਾਜ ਜਨਤਾ ਦੀ ਰੱਖਿਆ ਲਈ ਬਣੀ ਹੈ ਪਰ ਹੁਣ ਇਹੀ ਰੱਖਿਅਕ ਭਖਸ਼ਕ ਬਣੇ ਪਏ ਨੇ" ਤਾਂ ਉਸ ਅਫ਼ਸਰ ਨੇ ਕਿਹਾ ਕਿ "ਕੀ ਜਨਤਾ ਜ਼ੁਲਮ ਨੂੰ ਮਿਟਾਉਣ ਲਈ ਸਹਿਯੋਗ ਦੇ ਰਹੀ ਹੈ" ਇਸ ਤੋ ਪਹਿਲਾਂ ਕਿ ਕੁੱਝ ਕੋਈ ਜਵਾਬ ਦਿੰਦਾ ਤੁਰੰਤ ਉਨ੍ਹਾਂ ਕਿਹਾ ਕਿ "ਮੇਰੇ ਖ਼ਿਆਲ ਵਿਚ ਨਹੀਂ ਕਿਉਂਕਿ ਜਨਤਾ ਸਹਿਯੋਗ ਹੀ ਨਹੀਂ ਦੇ ਰਹੀ ਫੇਰ ਅਸੀਂ ਕੀ ਕਰ ਸਕਦੇ ਹਾਂ " ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਤੇ ਕਿਹਾ " ਇਹ ਹੋ ਰਹੇ ਜ਼ੁਲਮਾਂ ਵਿਚ ਮਿਲੀਭੁਗਤ ਸਰਕਾਰਾਂ ਦੀ ਹੀ ਤਾਂ ਹੈ ਬੇ ਚਾਰੀ ਸਰਕਾਰ ਕੀ ਕਰੇ ਤੇ ਤੁਸੀਂ ਵੀ ਤਾਂ ਉਸੇ ਸਰਕਾਰ ਦੇ ਇੱਕ ਮੁਲਾਜ਼ਮ ਹੋ" ਇਹ ਉਨ੍ਹਾਂ ਸੁਣ ਤਾਂ ਲਿਆ ਪਰ ਜਵਾਬ ਨਾ ਦੇ ਸਕੇ। ਸੱਚ ਹੀ ਤਾਂ ਹੈ ਜਦ ਘਰ ਦਾ ਮੁਹਤਬਰ ਹੀ ਨਸ਼ੇੜੀ ਜਾਂ ਜ਼ੁਲਮੀ ਹੋਵੇ ਤਾਂ ਕਿਵੇਂ ਆਸ ਲਗਾਈ ਜਾ ਸਕਦੀ ਹੈ ਕਿ ਉਸ ਦੇ ਪਰਿਵਾਰ ਦੇ ਜੀਅ ਸਹੀ ਹੋਣਗੇ ਇਹੀ ਹਾਲ ਤਾਂ ਹੁਣ ਹੋਇਆ ਪਿਆ ਹੈ ਮੇਰੇ ਇਸ ਸੋਹਣੇ ਪੰਜਾਬ ਦਾ।
ਬਸ ਇੰਨੀਆਂ ਗੱਲਾਂ ਦੀ ਸਾਂਝ ਪਾਉਂਦਿਆਂ ਹੋਇਆ ਅਕਾਲ ਪੁਰਖ ਪ੍ਰਮਾਤਮਾ ਕੋਲ ਅਰਦਾਸ ਕਰਦਾ ਹਾਂ ਕਿ ਅਜੋਕੇ ਪੰਜਾਬ ਨੂੰ ਮੇਰੇ ਪਹਿਲਾਂ ਵਰਗੇ ਪੰਜਾਬ ਵਰਗਾ ਬਣ ਦਿੱਤਾ ਜਾਵੇ ਤੇ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਜਨਤਾ ਨੂੰ ਆਪਣੇ ਵਰਗਾ ਨਾ ਬਣਾਵੇ ਤੇ ਪਰਾਇਆ ਨਾ ਸਮਝੇ ਇਹਨਾਂ ਦੇ ਹਿਤਾਂ ਦੀ ਰਾਖੀ ਆਪਣੇ ਪਰਿਵਾਰਕ ਮੈਂਬਰਾਂ ਵਾਂਗ ਕਰੇ ਨਾ ਕਿ ਇਹਨਾਂ ਦੇ ਹੱਕਾਂ ਨੂੰ ਲੁੱਟ ਕੇ ਪੰਜਾਬ ਦੇ ਮਾਹੌਲ ਨੂੰ ਹੋਰ ਹਿੰਸਕ ਬਣਾਵੇ ਤੇ ਆਖ਼ਿਰ ਵਿਚ ਮੇਰੇ ਸੋਹਣੇ ਪੰਜਾਬ ਦੀ ਜਨਤਾ ਅੱਗੇ ਅਰਜੋਈ ਕਿ ਆਪਣਾ ਆਲ਼ੇ ਦੁਆਲੇ ਵਾਲੇ ਵਾਤਾਵਰਨ ਨੂੰ ਗੰਧਲਾ ਨਾ ਕੀਤਾ ਜਾਵੇ ਤੇ ਇੱਕ ਇੱਕ ਰੁੱਖ ਲਗਾ ਕਿ ਇਸ ਨੂੰ ਹਰਿਆ ਭਰਿਆ ਬਣਾਇਆ ਜਾਵੇ ਤੇ ਖ਼ਾਸਕਰ ਆਪਸੀ ਪ੍ਰੇਮ ਨੂੰ ਬਗੈਰ ਕਿਸੇ ਉੱਚ ਨੀਚ ਤੇ ਭੇਦ ਭਾਵ ਨਾਲ ਰੱਬੀ ਜੋਤ ਅਕਾਲ ਪੁਰਖ ਪ੍ਰਮਾਤਮਾ ਦੀ ਸੰਤਾਨ ਜਾਣ ਕੇ ਬਰਕਰਾਰ ਰੱਖਣ ਦਾ ਪ੍ਰਣ ਕੀਤਾ ਜਾਵੇ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1060
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ