ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਿਲ ਰੋਂਦਾ

ਦਿਲਾ ਰੋਂਦਾ ਸਮਾਜ ਹੁੰਦਾ ਵੇਖ ਕੇ।
ਨਸ਼ਿਆਂ 'ਚ ਜਲਕੇ ਸਵਾਹ ਹੁੰਦਾ ਵੇਖ ਕੇ।
ਭਰਾ ਦਾ ਦੁਸ਼ਮਣ ਭਰਾ ਹੁੰਦਾ ਵੇਖ ਕੇ।
ਮਿਹਨਤਾਂ ਨਾਲ ਜੋੜਿਆ ਗੁਆ ਹੁੰਦਾ ਵੇਖ ਕੇ।
ਪਾਪਾਂ ਦਾ ਭਰਦਾ ਤਲਾਅ ਹੁੰਦਾ ਵੇਖ ਕੇ।
ਝੂਠੇ ਲਾਰਿਆਂ ਤੇ ਭਰਮਾ ਹੁੰਦਾ ਵੇਖ ਕੇ।
ਕੀਤਾ ਅਹਿਸਾਨ ਭਲਾਅ ਹੁੰਦਾ ਵੇਖ ਕੇ।
ਮਜ਼ਹਬਾਂ ਦੇ ਨਾਂ ਤੇ ਟਕਰਾਅ ਹੁੰਦਾ ਵੇਖ ਕੇ।
ਅਸਲੀਲ ਨਗਮਾ ਗਾ ਹੁੰਦਾ ਵੇਖ ਕੇ।
ਆਪਣੇ ਦਾ ਬੇਵਫ਼ਾ ਹੁੰਦਾ ਵੇਖ ਕੇ।
ਲੋਟੂਆ ਦਾ ਵਧਦਾ ਦਬਾਅ ਹੁੰਦਾ ਵੇਖ ਕੇ।
ਜ਼ਿੰਦਗੀ ਦਾ ਸੁੱਖ ਦਫ਼ਨਾ ਹੁੰਦਾ ਵੇਖ ਕੇ।

ਲੇਖਕ : ਸੁਖਦੇਵ ਸਿੰਘ ਗੰਢਵਾ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :859
ਲੇਖਕ ਬਾਰੇ
ਏ ਸੀ ਟੀ ਅਧਿਆਪਕ ਵਜੋਂ ਸਰਕਾਰੀ ਮਿਡਲ ਸਕੂਲ ਗੰਢਵਾਂ ਵਿਖੇ ਸੇਵਾ ਨਿਭਾ ਰਹੇ ਹਨ। ਇਹਨਾਂ ਦੁਆਰਾ ਰਚਿਤ ਕਾਵਿ-ਸੰਗ੍ਰਹਿ ‘ਲੋਕ ਹਿੱਤਾਂ ਦੇ ਸੰਗ’ ਲੋਕ ਅਰਪਣ ਹੋਇਆ ਹੈ। ਆਪ ਜੀ ਦੇ ਰਚਨਾ ਵਿਚੋ ਵਰਤਮਾਨ ਸਮਾਜਿਕ ਤਸਵਿਰ ਦੀ ਝੱਲਕ ਪੈਂਦੀ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ