ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇਨਾਮ

ਮੇਰੇ ਪਿਆਰੇ ਬਾਪੂ,
ਮੈਂ ਕਵਿਤਾ ਲਿਖਾਂਗਾ
ਤੈਨੂੰ ਸ਼ਾਇਦ ਸਮਝ ਨਾ ਲੱਗੇ
ਪਰ ਤੈਨੂੰ ਪਤਾ ਹੈ…
ਚਰਖੇ ਦੇ ਤੱਕਲ਼ੇ ਨਾਲ
ਨਰਮਾਂ ਨਹੀਂ ਗੁੱਡਿਆ ਜਾ ਸਕਦਾ
ਗੁਲਾਬ ਦੇ ਫੁੱਲਾਂ ਦੀ ਖੇਤੀ ਕਰਕੇ
ਲੋਕਾਂ ਦਾ ਢਿੱਡ ਨਹੀਂ ਭਰਿਆ ਜਾ ਸਕਦਾ
ਇਥੇ ਬਹੁਤ ਹੈਗੇ
ਜੋ ਸਰਕਾਰੀ ਕਾਗਜਾਂ 'ਤੇ ਕਵਿਤਾ ਲਿਖਦੇ
ਸਰਕਾਰੀ ਖਜਾਨੇ ਦੀ ਕਲਮ ਕਰਕੇ ਚੋਰੀ
ਬਹੁਤ ਇਨਾਮ ਪਾਉਂਦੇ ਉਹ…
ਆਪਣੇ ਮੌਲੇ ਬਲ਼ਦ ਜਦ
ਟਿੱਬਿਆਂ ਵਾਲੇ ਰਾਹ ਵਿੱਚ
ਗੱਡਾ ਖਿੱਚਣ ਭਰਿਆ ਲਾਂਗੇ ਦਾ
ਉਹਨਾਂ ਦੀ ਹੌਂਕਣੀ
ਪੁੱਛੇ ਮੈਨੂੰ-
ਆਹ ਮੌਲਿਆਂ ਦੀ
ਕੋਈ ਬਣੇਗੀ ਕਵਿਤਾ ??
ਇਸੇ ਲਈ ਮੈਂ
ਚੋਏ ਦੇ ਬੰਨ੍ਹ ਉੱਤੇ ਉੱਗੇ
ਸਰਕੜੇ ਦੀ ਘੜਕੇ ਕਲਮ
ਛੋਲੂਏ ਦੀਆਂ ਹੋਲ਼ਾਂ ਭੁੰਨਕੇ
ਬਚੇ ਕੋਲਿਆਂ ਦੀ ਬਣਾਕੇ ਸ਼ਿਆਹੀ
ਮਾਰੂ ਸਰੋਂ ਦੀ ਵੱਟ ਉਤੇ ਬਹਿ
ਲਿਖਾਂਗਾ ਕਵਿਤਾ
ਮੌਲੇ ਬਲ਼ਦਾਂ ਦੀ…
ਇਨ੍ਹਾਂ ਦੀ ਮਾਰੀ ਬੜ੍ਹਕ
ਮੇਰਾ ਹੋਵੇਗੀ ਇਨਾਮ…
ਮੇਰੇ ਪਿਆਰੇ ਬਾਪੂ,
ਮੈਂ ਕਵਿਤਾ ਲਿਖਾਗਾਂ…।

ਲੇਖਕ : ਗੁਰਮੇਲ ਬੀਰੋਕੇ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :794
ਲੇਖਕ ਬਾਰੇ
ਆਪ ਜੀ ਦੀ ਪੰਜਾਬ ਖੇਤੀਬਾਰੀ ਯੁਨੀਵਰਸਿਟੀ ਵਿਚੋਂ ਐਮ. ਐਸਸੀ. ਦੀ ਵਿਦਿਆ ਗ੍ਰਹਿਣ ਕਰਣ ਮਗਰੋਂ ਕਨੇਡਾ ਵਿਚ ਰਿਹ ਕਿ ਪੰਜਾਬੀ ਸਾਹਿਤ ਵਿਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਕਨੇਡਾ ਵਿਚ ਰਿਹ ਕੇ ਵੀ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਹੋਏ ਹੋ। ਆਪ ਜੀ ਦੀ ਰਚਨਾਵਾਂ ਵਿਚੋ ਅਜੋਕੇ ਯੁੱਗ ਵਿਚ ਸਮਸਿਆਵਾਂ ਨੂੰ ਉਜਾਗਰ ਕਿਤਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017