ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਡਾ: ਬਲਦੇਵ ਸਿੰਘ ਖਹਿਰਾ

ਡਾ: ਬਲਦੇਵ ਸਿੰਘ ਖਹਿਰਾ (15 ਅਗਸਤ, 1946 ਤੋਂ ਹੁਣ ਤੱਕ)
ਡਾ: ਬਲਦੇਵ ਸਿੰਘ ਖਹਿਰਾ ਦਾ ਜਨਮ ਪਿਤਾ ਲੈਫਟੀਨੈਂਟ ਚੰਨਣ ਸਿੰਘ ਅਤੇ ਸਰਦਾਰਨੀ ਗੁਰਦਿਆਲ ਕੌਰ ਦੇ ਘਰ ਪਿੰਡ ਠੇਠਰ ਕਲਾਂ ,ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਆਪ ਸੀਨੀਅਰ ਮੈਡੀਕਲ ਅਫਸਰ ,ਸਿਹਤ ਵਿਭਾਗ, ਪੰਜਾਬ ਵਿੱਚੋ ਸੇਵਾ ਮੁਕਤ ਹੋ ਚੁਕੇ ਹਨ। ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿੱਚ ਆਪ ਜੀ ਵਿਸ਼ੇਸ਼ ਸਥਾਨ ਹੈ। ਆਪ ਜੀ ਦੇ ਪਤਨੀ ਡਾ: ਗੁਰਮਿੰਦਰ ਸਿੱਧੂ ਵੀ ਸਿਰਜਨਾ ਦੇ ਖੇਤਰ ਵਿੱਚ ਲਗਾਤਾਰ ਕਾਰਜ਼ਸ਼ੀਲ ਹੈ। ਉਸ ਦਾ ਮਿੰਨੀ ਕਹਾਣੀ ਸੰਗ੍ਰਹਿ “ ਦੋ ਨੰਬਰ ਦਾ ਬੂਟ” 1996 ਵਿਚ ਅਤੇ “ਥੋਹਰਾਂ ਦੇ ਸਿਰਨਾਵੇਂ” 2008 ਵਿਚ ਪ੍ਰਕਾਸ਼ਿਤ ਹੁੰਦਾ ਹੈ। ਆਪ ਦੀਆ ਮਿੰਨੀ ਕਹਾਣੀਆਂ ਅਕਸ, ਪੰਜਾਬੀ ਡਾਈਜੈਸਟ,ਮਹਿਰਮ,ਮਿੰਨੀ , ਚਰਚਾ, ਕਲਾਕਾਰ, ਅਣੂ ,ਜਾਗ੍ਰਿਤੀ, ਸਿਲਸਿਲਾ, ਗੁੰਚਾ, ਪੰਜਾਬੀ ਟ੍ਰਿਬਿਊਨ , ਅਜੀਤ, ਅਤੇ ਹੋਰ ਬਹੁਤ ਸਾਰੇ ਚਰਚਿਤ ਪੰਜਾਬੀ ਰਿਸਾਲਿਆਂ ਅਤੇ ਅਖਬਾਰਾਂ ਵਿੱਚ ਛਪਦੀਆਂ ਹਨ ।ਆਪ ਦੀਆ ਟੋਰਾਂਟੋ ਵਿਚੋਂ ਨਿਕੱਲਦੇ ਪੱਤਰ 'ਅਜੀਤ' ਵਿੱਚ ਮਿੰਨੀ-ਕਹਾਣੀਆਂ ਲਗਾਤਾਰ ਛਪਦੀਆਂ ਰਹੀਆਂ ਹਨ।ਆਪ ਦਾ 2008 ਵਿੱਚ ਹੀ ਵੈਨਕੁਵਰ ਦੇ ਟੀਵੀ ਚੈਨਲ ਦੇ 'ਚਾਇ ਟਾਈਮ' ਪ੍ਰੋਗਾਰਮ ਵਿੱਚ ਇੰਟਰਵਿਊ ਪ੍ਰਸਾਰਿਤ ਕੀਤਾ ਗਿਆ ।ਆਪ ਦੀਆ ਮਿੰਨੀ-ਕਹਾਣੀਆਂ ਹਿੰਦੀ ਵਿੱਚ ਅਨੁਵਾਦ ਹੋ ਕੇ 'ਦੈਨਿਕ ਟ੍ਰਿਬਿਊਨ' ਅਤੇ ਲਿਪੀਅੰਤਰ ਹੋ ਕੇ ਲਹੌਰ ਤੋਂ ਛਪਦੇ 'ਲਹਿਰਾਂ' ਅਤੇ ਹੋਰ ਪਰਚਿਆਂ ਵਿੱਚ ਵੀ ਛਪਦੀਆਂ ਹਨ। ਆਪ ਦੀਆ ਹਿੰਦੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਚਾਂਦ ਕੀ ਚਾਂਦਨੀ' ਵਿੱਚ ਵੀ ਮਿੰਨੀ ਕਹਾਣੀਆਂ ਸ਼ਾਮਿਲ ਹਨ ਅਤੇ ਆਕਾਸ਼ਬਾਣੀ ਤੋਂ ਵੀ ਪ੍ਰਸਾਰਿਤ ਹੁੰਦੀਆਂ ਰਹਿੰਦੀਆਂ ਹਨ। ਆਪ ਦੇ ਵਿਅੰਗ ਕਾਰਟੂਨ ਸਕੈਚ ਮਾਸਿਕ 'ਮਹਿਰਮ' ਵਿੱਚ ਲਗਾਤਾਰ ਹਰ ਮਹੀਨੇ ਪੂਰਾ ਸਾਲ ਛਪਦੇ ਰਹੇ ਹਨ ।ਆਪ ਨੇ ਕੰਨਿਆ ਭਰੂਣ ਹੱਤਿਆ ਬਾਰੇ ਆਮਿਰ ਖਾਨ ਦੇ ਟੀ ਵੀ ਸ਼ੋਅ ਸੱਤਯਮੇਵ ਜਯਤੇ ਵਿੱਚ ਹਿੱਸਾ ਲਿਆ ।
ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿੱਚ ਉਸ ਨੂੰ ਕਲਾਤਮਕ ਬਿਰਤਾਂਤ ਦੀਆ ਮਹੀਣ ਪਰਤਾ ਦੀ ਪੂਰੀ ਸਮਝ ਹੈ। ਉਹ ਇਸ ਨੂੰ ਨਿਭਾਉਦਾ ਹੈ। ਕਲਾਤਮਕ ਪ੍ਰਤਿਬਾ ਦਾ ਅਸਲ ਅਭਿਆਸ ਕਰਮ ਅਭਿਆਸ ਰਾਂਹੀ ਪ੍ਰਗਟ ਹੁੰਦਾ ਹੈ ਜਿਹੜਾ ਕਿ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿੱਚ ਪਹੁੰਚ ਦ੍ਰਿਸ਼ਟੀ ਵਿਚ ਨਹੀ ਸਮਾ ਸਕਿਆ ਦਰਅਸਲ ਇਹ ਪਾਰਦਰਸ਼ੀ ਸੁਹਜ ਅੰਦਰ ਵਿਕਸਤ ਹੁੰਦਾ ਹੈ। ਇਸ ਪ੍ਰਚੰਡਤਾ ਵਿਚ ਜੀਵਨ ਦੀ ਪ੍ਰਾਦਰਸ਼ਤਾ ਰਾਂਹੀ ਵਿਅਕਤੀ ਦੀ ਸਦੀਵੀ ਸ਼ਕਤੀ ਦਾ ਅਧਾਰ ਨਿਸ਼ਚਤ ਕਰਦੀ ਹੈ ਜਿਸ ਪ੍ਰਕਾਰ ਸ਼ੇਕਸਪੇਅਰ ਦੇ ਨਾਟਕਾਂ ਵਿਚ ਉਸ ਦੀ ਫ਼ਿਕਰਮੰਦੀ ਦਾ ਨਿਰੰਤਰ ਵਿਸ਼ਾ ਮੁਕਤ ਹੋਈਆ ਵਿਅਕਤੀ ਰਹਿੰਦਾ ਹੈ ।ਇਸ ਵਿਅਕਤੀ ਦੀ ਹੋਣੀ ਉਸ ਦੇ ਲਈ ਡੂੰਘੀ ਦਿਲਚਸਪੀ ਦਾ ਮਾਮਲਾ ਹੈ। ਉਸ ਦੇ ਸਾਹਮਣੇ ਕੀ ਹੈ? ਉਸ ਦੀਆਂ ਨਿਤ ਵਧ ਦੀਆਂ ਇਛਾਵਾਂ ਦੀ ਪੂਰਤੀ ਵਿਚ ਸਫ਼ਲਤਾ ਦਾ ਵੇਲੇ ਹੈ।ਡਾ: ਬਲਦੇਵ ਸਿੰਘ ਖਹਿਰਾ ਨੇ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿੱਚ ਦੋ ਨੰਬਰ ਦਾ ਬੂਟ ਅਤੇ ਥੋਹਰਾਂ ਦੇ ਸਿਰਨਾਵੇਂ ਰਾਹੀ ਨਿਤ ਵਧ ਦੀਆਂ ਇਛਾਵਾਂ ਦੀ ਪੂਰਤੀ ਦਾ ਸਮਾਂ ਨਿਰਧਾਰਿਤ ਕੀਤਾ ਹੈ।
ਥੋਹਰਾਂ ਦੇ ਸਿਰਨਾਵੇਂ ਕਹਾਣੀ ਵਿੱਚ ਮਨੁੱਖੀ ਵਿਹਾਰਿਕਤਾ ਦੇ ਪ੍ਰਸੰਗ ਨੂੰ ਬਲਦੇਵ ਸਿੰਘ ਨੇ ਇਸ ਪ੍ਰਕਾਰ ਚਿੱਤਰਿਆ ਹੈ:-
“ਦੇਖੋ ਬਾਪੂ ਜੀ! ਮੈਨੂੰ ਆਏ ਨੂੰ ਮਹੀਨਾ ਹੋ ਗਿਐ…ਸਾਰੇ ਅੰਗਾਂ-ਸਾਕਾਂ ਨੂੰ ਪੁੱਛ ਲਿਐ…ਕੋਈ ਵੀ ਤੁਹਾਨੂੰ ਦੋਵਾਂ ਨੂੰ ਰੱਖਣ ਲਈ ਤਿਆਰ ਨਹੀਂ…ਮੈਂ ਤੁਹਾਨੂੰ ਇਸ ਬਿਰਧ ਅਵਸਥਾ ’ਚ…ਇਕੱਲੇ ਇਸ ਕੋਠੀ ’ਚ ਬਿਲਕੁਲ ਨਹੀਂ ਛੱਡ ਸਕਦਾ…ਤੁਸੀਂ ਆਪਣਾ ਲੁੱਕ-ਆਫਟਰ ਕਰ ਹੀ ਨਹੀਂ ਸਕਦੇ।”
ਮਾਤਾ ਪਿਤਾ ਨੂੰ ਖਾਮੋਸ਼ ਦੇਖ ਕੇ ਉਹ ਫਿਰ ਬੋਲਿਆ, “ਨਾਲੇ ਅਗਲੇ ਹਫਤੇ ਇਸ ਕੋਠੀ ਦਾ ਕਬਜ਼ਾ ਵੀ ਦੇਣੈ…ਮੈਂ ਸਾਰਾ ਬੰਦੋਬਸਤ ਕਰ ਲਿਐ…ਓਲਡ-ਏਜ ਹੋਮ ਵਾਲੇ ਡੇਢ ਲੱਖ ਲੈਂਦੇ ਨੇ…ਬਾਕੀ ਸਾਰੀ ਉਮਰ ਦੀ ਦੇਖ ਭਾਲ ਉਹਨਾਂ ਦੇ ਜ਼ਿੰਮੇ…।”
“ਪਰਮਿੰਦਰ ਅਸੀਂ ਆਪਣਾ ਘਰ ਛੱਡ ਕੇ ਕਿਤੇ ਨੀ ਜਾਣਾ…ਤੇਰੀ ਮਾਂ ਤਾਂ ਜਮਾ ਈ ਨੀ ਮੰਨਦੀ…ਤੂੰ ਜਾਹ ਅਮਰੀਕਾ…ਸਾਨੂੰ ਸਾਡੇ ਹਾਲ ’ਤੇ ਛੱਡ ਦੇਹ…ਸਾਡਾ ਵਾਹਿਗੁਰੂ ਐ…”
“ਮਾਂ!…ਬਾਪੂ ਜੀ! ਤੁਸੀਂ ਬੱਚਿਆਂ ਵਾਂਗੂ ਜ਼ਿਦ ਕਿਉਂ ਫੜੀ ਬੈਠੇ ਓਂ?…ਕੋਠੀ ਤਾਂ ਵਿਕ ਚੁੱਕੀ ਐ…ਆਪਣੇ ਮਨ ਨੂੰ ਸਮਝਾਓ।” ਕਹਿੰਦਾ ਪਰਮਿੰਦਰ ਆਪਣੇ ਕਮਰੇ ਵਿਚ ਚਲਾ ਗਿਆ। ਉਸੇ ਰਾਤ ਬਾਪੂ ਜੀ ਅਕਾਲ ਚਲਾਣਾ ਕਰ ਗਏ।
ਤਿੰਨ ਦਿਨ ਬਾਦ ਬਾਪੂ ਜੀ ਦੇ ਫੁੱਲ ਕੀਰਤਪੁਰ ਸਾਹਿਬ ਪ੍ਰਵਾਹ ਕਰ ਕੇ ਮੁੜੇ ਤਾਂ ਰਿਸ਼ਤੇਦਾਰਾਂ ਨੇ ਪਰਮਿੰਦਰ ਨੂੰ ਦੱਸਿਆ, “ਮਾਂ ਜੀ ਕਿਸੇ ਨੂੰ ਪਛਾਣਦੇ ਈ ਨਹੀਂ…ਬੱਸ ਵਿਹੜੇ ’ਚ ਬੈਠੇ ਕੋਠੀ ਵੱਲ ਈ ਦੇਖੀ ਜਾਂਦੇ ਨੇ…ਸ਼ਾਇਦ ਉਹ ਪਾਗਲਪਨ ਦੀ ਅਵਸਥਾ ’ਚ ਨੇ।”
“ਤਾਂ ਫਿਰ ਮਾਂ ਨੂੰ ਪਾਗਲਖਾਨੇ ਭਰਤੀ ਕਰਾ ਦਿੰਨੇ ਆਂ…ਥੋਨੂੰ ਨੀ ਪਤਾ, ਇਕ ਇਕ ਦਿਨ ਦਾ ਮੇਰਾ ਕਿੰਨਾ ਨੁਕਸਾਨ ਹੋ ਰਿਹੈ…ਪਿੱਛੇ ਆਪਣੇ ਪਰਿਵਾਰ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਐ ਮੇਰੇ ਸਿਰ ’ਤੇ।”
ਇਹ ਉਹਨਾਂ ਦੇ ਸਹਿਕ ਸਹਿਕ ਕੇ ਲਏ ਪੁੱਤ ਪਰਮਿੰਦਰ ਦੀ ਆਵਾਜ਼ ਸੀ।

ਰਚਨਾਵਾਂ
ਦੋ ਨੰਬਰ ਦਾ ਬੂਟ -ਮਿੰਨੀ ਕਹਾਣੀ ਸੰਗ੍ਰਹਿ 1996
“ਥੋਹਰਾਂ ਦੇ ਸਿਰਨਾਵੇਂ -ਮਿੰਨੀ ਕਹਾਣੀ ਸੰਗ੍ਰਹਿ 2008
ਇੱਕ ਕਾਫਲਾ ਹੋਰ-ਸਾਂਝਾ ਕਹਾਣੀ ਸੰਗ੍ਰਹਿ
ਮਾਰੂਥਲ ਦੇ ਰਾਹੀ -ਸਾਂਝਾ ਕਹਾਣੀ ਸੰਗ੍ਰਹਿ
ਪੰਜਾਬੀ ਦੀਆਂ ਪ੍ਰਤੀਨਿਧ ਇਕਵੰਜਾ ਮਿੰਨੀ ਕਹਾਣੀਆਂ-ਸਾਂਝਾ ਕਹਾਣੀ ਸੰਗ੍ਰਹਿ
ਦਸ ਸਾਲ ਲੰਮਾ ਪੈਂਡਾ -ਸਾਂਝਾ ਕਹਾਣੀ ਸੰਗ੍ਰਹਿ
ਪੰਜਾਬੀ ਦੀਆਂ ਸਰਵੋਤਮ ਮਿੰਨੀ ਕਹਾਣੀਆਂ-ਸਾਂਝਾ ਕਹਾਣੀ ਸੰਗ੍ਰਹਿ
ਇੱਕ ਅਜੂਬਾ ਹੋਰ -ਸਾਂਝਾ ਕਹਾਣੀ ਸੰਗ੍ਰਹਿ
ਵੀਹਵੀਂ ਸਦੀ ਦੀ ਪ੍ਰਤੀਨਿਧ ਪੰਜਾਬੀ ਮਿੰਨੀ ਕਹਾਣੀ -ਸਾਂਝਾ ਕਹਾਣੀ ਸੰਗ੍ਰਹਿ
ਵੀਹਵੀਂ ਸਦੀ ਦੀਆਂ ਪੈੜਾਂ -ਸਾਂਝਾ ਕਹਾਣੀ ਸੰਗ੍ਰਹਿ
ਦਸਵੇਂ ਦਹਾਕੇ ਦੀ ਮਿੰਨੀ ਕਹਾਣੀ -ਸਾਂਝਾ ਕਹਾਣੀ ਸੰਗ੍ਰਹਿ
ਸਮਕਾਲੀ ਪੰਜਾਬੀ ਮਿੰਨੀ ਕਹਾਣੀ -ਸਾਂਝਾ ਕਹਾਣੀ ਸੰਗ੍ਰਹਿ
ਮਿੰਨੀ ਕਹਾਣੀ ਦਾ ਸੰਸਾਰ -ਸਾਂਝਾ ਕਹਾਣੀ ਸੰਗ੍ਰਹਿ
ਗਿਆਨ ਦੀਪਿਕਾ-ਪੰਜਾਬੀ ਪਾਠਮਾਲਾ ਭਾਗ 5
ਗਿਆਨ ਦੀਪਿਕਾ-ਪੰਜਾਬੀ ਪਾਠਮਾਲਾ ਭਾਗ 6

ਸਨਮਾਨ
ਮਿੰਨੀ ਕਹਾਣੀ 'ਪੁੰਨਿਆ ਦਾ ਚੰਦ' ਨੂੰ ਅਦਾਰਾ ਜ਼ੈਲਸ ਟਾਈਮਜ਼ 1989
'ਮਹਿਕ ਦਾ ਬੁੱਲਾ' ਨੂੰ ਬਾਲ ਸਾਹਿਤ ਅਕਾਦਮੀ ਵਲੋਂ-.1990
'ਮਹਾਂ ਪਾਪ' ਨੂੰ ਲੋਕ-ਰਣ ਵਲੋਂ-1991
'ਗਰੀਬੀ ਉਨਮੂਲਨ'(ਹਿੰਦੀ ਅਨੁਵਾਦ) ਲਈ ਸਨਮਾਨ ਰਾਸ਼ਟਰ ਭਾਸ਼ਾ ਸਮਿਤੀ ਵਲੋਂ-1992
'ਪੀੜ੍ਹੀ ਅੰਤਰ' ਨੂੰ ਇਨਾਮ 'ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਮੁਕਾਬਲਾ'-1993
'ਜ਼ਿੰਮੇਵਾਰੀ' ਨੂੰ ਇਨਾਮ ਮਿੰਨੀ ਕਹਾਣੀ ਲੇਖਕ ਮੰਚ ਅੰਮ੍ਰਿਤਸਰ ਵਲੋਂ-....2000

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1112
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ