ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਝੁਲਸੇ ਦਰਖਤਾਂ ਦੀ ਕਹਾਣੀ

ਇਹ ਦ੍ਰਿਸ਼ਟਾਂਤ ਉਹ ਦਿਨਾਂ ਦਾ ਹੈ ਜੱਦੋ ਖੇਤਾਂ ਵਿਚ ਸੁਨਹਿਰੀ ਸੋਨਾ ਤੇ ਰੁੱਖ ਦੋਵੇਂ ਮਿਲ ਕੇ ਝੂਮ ਰਹੇ ਸਨ।ਵਾਤਾਵਰਨ ਸਾਫ਼ ਸੀ।ਪਰ ਜਿਵੇਂ ਹੀ ਕਿਸਾਨ ਭਰਾਵਾਂ ਨੇ ਝੋਨਾ ਖੇਤਾਂ ਵਿਚੋਂ ਚੱਕ ਮੰਡੀਆਂ,ਵਿਚ ਵੇਚ ਤੂੜੀ ਕੋਠੇ ਵਿਚ ਪਾ,ਖੇਤ ਵਿਹਲੇ ਕਰ ਕਣਕ ਦੇ ਨਾੜ ਨੂੰ ਅੱਗ ਲਾ ਸਾਰੇ ਪਾਸੇ ਕਾਲਸ ਫੇਰ ਦਿੱਤੀ।ਜਿਸ ਨਾਲ ਵਾਤਾਵਰਨ ਤਾਂ ਖ਼ਰਾਬ ਹੋਇਆ ਹੀ ਹੋਇਆ ਲਹਿਰਾਉਂਦੇ ਨਵੇਂ ਪੱਤੇ ਕੱਢ ਰਹੇ ਵਿਚਾਰੇ ਦਰਖ਼ਤ ਵੀ ਝੁਲਸੇ ਗਏ।ਉਨ੍ਹਾਂ ਦਾ ਕੀ ਕਸੂਰ ਸੀ।ਕੂਲ਼ੇ ਤੇ ਨਰਮ ਪੱਤੇ ਇਸ ਤੋਂ ਪਹਿਲਾਂ ਕਿ ਪੂਰੇ ਪੱਤੇ ਬਣ ਵਾਤਾਵਰਨ ਨੂੰ ਸੁੱਧ ਬਣਾਉਂਦੇ ਉਹ ਆਪ ਹੀ ਨਾੜ ਦੀ ਅੱਗ ਦੀ ਭੇਟਾ ਚੜ ਗਏ।ਸਾਰਾ ਵਾਤਾਵਰਨ ਗੰਦਲਾਂ ਹੋ ਗਿਆ ਕਿ ਕਿਸਾਨ ਭਰਾਵਾਂ ਨੇ ਨਾੜ ਨੂੰ ਅੱਗ ਲਗਾਉਂਦੇ ਸੋਚਿਆ ਹੈ ਕਿ ਇਸ ਵਿਚ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਦੇ ਹੀ ਭੈਣ-ਭਰਾਵਾਂ ਦਾ ਹੈ।ਜਿਸ ਹਵਾ ਵਿਚ ਉਨ੍ਹਾਂ ਦੇ ਬੱਚੇ ਸਾਹ ਲੈ ਰਹੇ ਹਨ।ਉਹ ਗੰਦਲ਼ੀਂ ਹੁੰਦੀ ਜਾ ਰਹੀ ਹੈ।ਜਿਸ ਨਾਲ ਉਨ੍ਹਾਂ ਦੇ ਆਪਣੇ ਬੱਚੇ ਵੀ ਕਈ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ।ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਸਾਡੇ ਦੇਸ ਵਿਚ ਆਪਣੇ ਪੈਰ ਪੂਰੇ ਪਸਾਰ ਲਏ ਹਨ।ਦਮੇ ਅਤੇ ਸ਼ਾਹ ਦੇ ਭਿਆਨਕ ਰੋਗ ਆਪਣਾ ਪ੍ਰੋਕੋ੍ਰਪ ਸਮੇਂ-ਸਮੇਂ ਤੇ ਦਿਖਾਉਂਦੇ ਰਹਿੰਦੇ ਹਨ।ਜਿਸ ਨਾੜ ਨੂੰ ਕਿਸਾਨ ਭਰਾ ਅੱਗ ਲਾ ਫ਼ੂਕ ਰਹੇ ਹਨ।ਉਸ ਨੂੰ ਪਾਣੀ ਲਾ ਖੇਤ ਵਿਚ ਵਾਹ ਕੇ ਹਰੀ ਖਾਦ ਬਣਾਈ ਜਾ ਸਕਦੀ ਸੀ।ਅੱਗ ਲਗਾਉਣ ਨਾਲ ਜਿੱਥੇ ਧਰਤੀ ਦੇ ਪੋਸ਼ਕ ਤੱਤ ਮਰ ਜਾਂਦੇ ਹਨ।ਉੱਥੇ ਗੰਦੀ ਹਵਾ ਸਾਡੇ ਅੰਦਰ ਜਾ ਕੇ ਸਾਨੂੰ ਬਿਮਾਰ ਬਣਾ ਰਹੀ ਹੈ।ਕੀ ਕਸੂਰ ਹੈ ਉਨ੍ਹਾਂ ਰੁੱਖਾਂ ਦਾ ਜਿਹੜੇ ਬਿਨਾਂ ਕਿਸੇ ਕਾਰਨ ਅੱਗ ਦੀ ਭੇਟ ਚੜ ਜਾਂਦੇ ਹਨ।ਮਨੁੱਖ ਨੇ ਪਹਿਲਾਂ ਹੀ ਆਪਣੀ ਪੂਰਤੀ ਲਈ ਜੰਗਲ ਕੱਟ ਲਏ ਹਨ।ਹਰ ਤਰਫ਼ ਰੇਗਿਸਤਾਨ ਬਣਦਾ ਜਾ ਰਿਹਾ ਹੈ।ਗਰਮੀ ਦਿਨੋ-ਦਿਨ ਵਧਦੀ ਜਾ ਰਹੀ ਹੈ।ਇਹ ਸਭ ਰੁੱਖਾਂ ਦੀ ਕਟਾਈ ਦਾ ਹੀ ਨਤੀਜਾ ਹੈ।ਪਹਿਲਾਂ ਕਿਸਾਨ ਭਰਾਵਾਂ ਦੇ ਖੇਤਾਂ ਵਿਚ ਅੰਬ,ਜਾਮੁਣ ਆਦਿ ਦੇ ਬੂਟੇ ਆਪ ਹੁੰਦੇ ਸਨ।ਜਿੱਥੇ ਹੱਲ ਵਾਹੁਣ ਤੋਂ ਬਾਅਦ ਕਿਸਾਨ ਆਪਣੀ ਪਤਨੀ ਨਾਲ ਬੈਠ ਕਦੇ ਸ਼ਾਹ ਵਾਲਾ ਖਾਂਦਾ ਸੀ।ਹੁਣ ਨਾ ਉਹ ਦਰਖ਼ਤ ਹੀ ਖੇਤਾਂ ਵਿਚ ਰਹੇ ਨਾ ਹੀ ਸ਼ਾਹ ਵੇਲਾ ਕਦੇ ਜੀਰੀ ਦਾ ਨਾੜ ਕਦੇ ਕਣਕ ਦਾ ਛੇ ਮਹੀਨੇ ਬਾਅਦ ਹੀ ਵਿਚਾਰੇ ਦਰਖ਼ਤ ਅੱਗ ਨਾਲ ਝੁਲਸੇ ਜਾਂਦੇ ਹਨ।ਪਹਿਲੇ ਝੁਲਸੇ ਦਰਖਤਾਂ ਦੀ ਖੱਲ ਠੀਕ ਨਹੀਂ ਹੁੰਦੀ ਕਿ ਦੂਸਰੇ ਨਾੜ ਦੀ ਵਾਰੀ ਆ ਜਾਂਦੀ ਹੈ।ਇਸ ਤਰਾਂ ਵਿਚਾਰੇ ਇਹਨਾਂ ਦਰਖਤਾਂ ਦੇ ਜ਼ਖਮ ਸਦਾ ਅੱਲੇ ਹੀ ਰਹਿੰਦੇ ਹਨ।ਇਹ ਕਿਸ ਕੋਲ ਅਰਜ਼ ਕਰਨ? ਜਦ ਕਿ ਪਰਾਲੀ ਦੇ ਨਾੜ ਤੋਂ ਗੱਤਾ,ਕਾਗ਼ਜ਼ ਆਦਿ ਤਿਆਰ ਹੋ ਸਕਦਾ ਹੈ।ਹੁਣ ਤਾਂ ਸਾਡੀ ਸਰਕਾਰ ਵੀ ਪਰਾਲੀ ਦੇ ਨਾੜ ਨੂੰ ਖ਼ਰੀਦ ਰਹੀ ਹੈ।ਸੋ ਖੇਤਾਂ ਵਿਚ ਅੱਗ ਨਾ ਲਾ ਕੇ ਜਿੱਥੇ ਅੱਸੀ ਖੇਤਾਂ ਦੇ ਪੌਸ਼ਟਿਕ ਤੱਤਾਂ ਨੂੰ ਨਸ਼ਟ ਹੋਣ ਤੋਂ ਬਚਾ ਸਕਦੇ ਹਾਂ ਉਸ ਦੇ ਨਾਲ-ਨਾਲ ਵਾਤਾਵਰਨ ਦਾ ਗੰਦਲਾਂ ਪਣ ਘਟਾਉਣ ਵਿਚ ਵੀ ਮਦਦ ਕਰ ਸਕਦੇ ਹਾਂ।ਰੋ ਰਹੀ ਪ੍ਰਕ੍ਰਿਤੀ ਦੀ ਸਦਾ ਹੀ ਗੁਹਾਰ ਲਗਾਉਂਦੀ ਹੈ ਕਿ ਮੈਨੂੰ ਬਚਾਉਣ ਵਾਲੇ ਦਰਖ਼ਤ ਵੱਢਣ ਤੇ ਸਾੜਨ ਦੀ ਜਾ ਲਗਾਓ ਅਤੇ ਇਹਨਾਂ ਦੀ ਸੰਭਾਲ ਕਰੋ ਜੇਕਰ ਦਰਖ਼ਤ ਲਗਾਉਗੇ ਤੇ ਉਨ੍ਹਾਂ ਦੀ ਸੰਭਾਲ ਕਰੋਗੇ ਤਾਂ ਆਪਣੀ ਆਉਣ ਵਾਲੀ ਪੀੜੀ ਨੂੰ ਨ ਸਿਰਫ਼ ਵਾਤਾਵਰਨ ਹੀ ਮਿਲੇਗਾ ਸਗੋਂ ਆਪਣੇ ਪੂਰਵਜਾਂ ਦੁਆਰਾ ਲਗਾਏ ਦਰਖਤਾਂ ਦੇ ਮਿੱਠੇ ਫਲ ਵੀ ਭੋਜਨ ਵੱਜੋ ਖਾਣ ਨੂੰ ਵੀ ਮਿਲਣਗੇ ਜਿਸ ਨਾਲ ਹੋ ਰਹੀਆਂ ਭਿਆਨਕ ਬਿਮਾਰੀਆਂ,ਗੰਦਲਾਂ ਵਾਤਾਵਰਨ ਦਿਨ ਪ੍ਰਤੀ ਦਿਨ ਘੱਟ ਰਹੀ ਉਜੋਨ ਪਰਤ ਪਾਣੀ ਦਾ ਧਰਤੀ ਤੋ ਥੱਲੇ ਚਲੇ ਜਾਣਾ ਵਾਤਾਵਰਨ ਵਿਚ ਵੱਧ ਰਹੀਆਂ ਜ਼ਹਿਰੀਲੀਆਂ ਜਾਨਲੇਵਾ ਗੈਸਾਂ ਤੋ ਵੀ ਛੁਟਕਾਰਾ ਮਿਲ ਸਕਦਾ ਹੈ ਸੋ ਵਧੇਰੇ ਆਮਦਨ ਦੀ ਲਾਲਚ ਅਤੇ ਥੋੜ੍ਹੇ ਦੇਰ ਦੀ ਖ਼ੁਸ਼ੀ ਦੀ ਆਸ ਨ ਕਰਦੇ ਹੋਏ ਇਹਨਾਂ ਅਣਭੋਲ ਅਤੇ ਅਣਮੁੱਲੇ ਦਰਖਤਾਂ ਦੇ ਹਿਰਦੇ ਦੀ ਪੁਕਾਰ ਨੂੰ ਸੁਣਦੇ ਹੋਏ ਸੇਵਾ ਸਭਾਂਲ ਕਰਨੀ ਚਾਹੀਦੀ ਹੈ ਅੰਤ ਵਿਚ ਇਹ ਅਰਦਾਸ ਆਪ ਜੀ ਚਰਨਾਂ ਵਿਚ ਦੋਵੇਂ ਹੱਥ ਜੋੜ ਹੈ ਕਿ ਆਉਣ ਵਾਲੀ ਨਵੀਂ ਪੀੜੀ ਲਈ ਕੋਈ ਜੇਕਰ ਨਵਾਂ ਦਰਖ਼ਤ ਲਗਾ ਨਹੀਂ ਸਕਦੇ ਤਾਂ ਪੁਰਾਣੇ ਦਰਖਤਾਂ ਨੂੰ ਜਲਾਉਣ ਅਤੇ ਪੱਟਣ ਦੀ ਜਗਾ ਇਹਨਾਂ ਦੀ ਸਭਾਂਲ ਕਰੋ ਬਿਨਾ ਫਲ ਦੀ ਆਸ ਕੀਤੇ ਆਪਣੇ ਨੰਨੇ ਪੋਤੇ ਪੋਤੀਆਂ ਲਈ ਆਪਣੇ ਖੇਤਾਂ ਵਿਚ ਫਲਦਾਰ ਰੁੱਖ ਜ਼ਰੂਰ ਲਗਾਓ ਅਤੇ ਪ੍ਰਣ ਕਰੋ ਕਿ ਉਸ ਦੀ ਆਪਣਿਆਂ ਬੱਚਿਆਂ ਵਾਂਗ ਪਰਵਰਿਸ਼ ਕਰੋ।ਰੁੱਖ ਲਗਾਓ ਵਾਤਾਵਰਨ ਬਚਾਓ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1749
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ