ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬਹਿਕੇ ਰੋਣਗੇ

ਕਹਿੰਦੇ ਅੱਤ ਖੁਦਾ ਦਾ ਵੈਰ ਹੁੰਦਾ , ਨੇਤਾ ਭੁੱਲ ਗਏ ਇਨ੍ਹਾਂ ਕਹਾਣੀਆਂ ਨੂੰ ।
ਕਿਵੇਂ ਨਸ਼ੇ ਦੇ ਆਪ ਵਿਉਪਾਰ ਕਰਕੇੇ ਅੱਗ ਲਾਈ ਜਾਂਦੇ ਪੰਜਾਂ ਪਾਣੀਆਂ ਨੂੰ ।
ਲਾਈ ਨਸ਼ੇ ਦੀ ਚਾਟ ਹੈ ਗੱਭਰੂਆਂ ਨੂੰ ਦੁੱਧ ਭੁੱਲਿਆ ਚਾਟੀ ਮਧਾਣੀਆਂ ਨੂੰ ।
ਕਰਦੇ ਚੌਧਰਾਂ ਲਈ ਫਰੇਬ ਧੋਖੇ ਕਰਨ ਪਿਆਰ ਇਹ ਕੁਰਸੀਆਂ ਰਾਣੀਆਂ ਨੂੰ।
ਕਿਵੇਂ ਸੱਚ ਕੋਲੋਂ ਅੱਖਾਂ ਮੀਟ ਬੈਠੇ ਪਾਉਂਦੇ ਝਾਤ ਨਾ ਵਿਗੜੀਆਂ ਤਾਣੀਆਂ ਨੂੰ।
ਕਿਵੇਂ ਵੰਡੀਆਂ ਕੁਰਸੀਆਂ ਆਪ ਵਿੱਚੇ ਪੂਰੀ ਸ਼ਹਿ ਦਿੱਤੀ ਲੋਟੂ ਢਾਣੀਆਂ ਨੂੰ ।
ਵੋਟਾਂ ਮੰਗਦੇ ਧਰਮ ਦੇ ਨਾਂ ਉੱਤੇ ਭੁੱਲ ਗਏ ਨੇ ਗੁਰਾਂ ਦੀਆਂ ਬਾਣੀਆਂ ਨੂੰ।
ਵੇਖੋ ਪਾਈ ਹੈ ਕਿਵੇਂ ਹਨੇਰ ਗਰਦੀ ਚੜ੍ਹਿਆ ਝੱਲ ਹੈ ਗੰਜੀਆਂ ਕਾਣੀਆਂ ਨੂੰ ।
ਘਰ ਦੀ ਫੋਜ ਬਨਾ ਮਨਿਸਟਰਾਂ ਦੀ ਕਿਵੇਂ ਜੋੜਿਆ ਆਪਣੇ ਹਾਣੀਆਂ ਨੂੰ ।
ਲੋਕ ਰਾਜ ਨਹੀਂ ਸੇਵਾ ਦੇ ਨਾਂ ਹੇਠਾਂ ਇਨ੍ਹਾਂ ਮਾਰਿਆ ਕਿਵੇਂ ਕਿਰਸਾਣੀਆਂ ਨੂੰ ।
ਹੋਣਾ ਅੰਤ ਨੂੰ ਬੇੜਾ ਤਬਾਹ ਤੱਕਿਓ ਬਹਿਕੇ ਰੋਣਗੇ ਫਿਰ ਮੌਜਾਂ ਮਾਣੀਆਂ ਨੂੰ ।


ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :736

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ