ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰੁੱਖ ਦਾ ਦੁੱਖ

ਜੜ੍ਹ ਅੰਮੀ ਦੇ ਨਾਲ ਫੋਲਦਾ
ਅੱਜ ਦੁੱਖੜੇ ਇਕ ਰੁੱਖ
ਕੁਦਰਤ ਦੀ ਨਜਰੋਂ ਡਿੱਗਿਆ
ਕਿੰਨਾ ਅੱਜ ਹੈ ਮਨੁੱਖ

ਫੁੱਲ ਲਾਹ ਲਏ
ਫ਼ਲ ਖਾ ਲਏ
ਤੇ ਮੁੜਕੇ ਆਪਣੇ ਰਾਹ ਲਏ
ਪੱਤ ਪਤਝੜ ਰੁੱਤ ਉਡਾ ਲਏ

ਸਭ ਛਾਂਵਾਂ ਛੱਡ ਕੇ ਤੁਰ ਗਈਆਂ
ਮੈਂ ਕਲ - ਮਕੱਲਾ ਰਹਿ ਗਿਆ
ਜੜ ਅੰਮੀ ਹੇਠੋਂ ਪੁੱਛਦੀ
ਪੁੱਤ ਲਿੱਸਾ ਕਾਹਨੂੰ ਪੈ ਗਿਆ

ਅਗਲੇ ਹੀ ਸੂਰਜ ਆ ਗਿਆ
ਕੋਈ ਹੱਥ ਲੈ ਕੇ ਆਰੀਆਂ
ਆਥਣ ਤੱਕ ਹੋ ਗਿਆ ਡੱਕਰੇ
ਅੰਮੀ ਨੇ ਚੀਕਾਂ ਮਾਰੀਆਂ

ਨਿਰਦਈ ਜਮਾਨਾ ਕਦੋਂ ਤੀਕ
ਸਾਡਾ ਸਬਰ ਅਜਮਾਏਗਾ
ਕਿੰਨਾ ਚਿਰ ਬਣ ਕੇ ਆਦਮੀ
ਰੁੱਖਾਂ ਦਾ ਕਤਲ ਕਰਾਏਗਾ

ਲੇਖਕ : ਰਿਤੂ ਵਾਸੂਦੇਵ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :476

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ