ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬਾਣੀ ਤੇਰੀ ਨੂੰ ਲੋਕਾਂ ਨੇ ਹੈ

ਬਾਣੀ ਤੇਰੀ ਨੂੰ ਲੋਕਾਂ ਨੇ ਹੈ, ਵੇਖ ਭੁਲਾਇਆ ਬਾਬਾ ਨਾਨਕਾ ।
ਸੱਚੀ ਕਿਰਤ ਕਮਾਈ ਨੂੰ ਅੱਜ ਠੁਕਰਾੲਿਆ ਬਾਬਾ ਨਾਨਕਾ ।

ਰੋਜ਼ ਸਵੇਰੇ ਉੱਠ ਪਾਪ ਹੁੰਦੇ ਨੇ
ਪਾਪ ਵੀ ਤਾਂ ਬੇਸ਼ੁਮਾਰ ਹੁੰਦੇ ਨੇ,
ਨਾਮ ਜਪਣਾ ਕਿਸੇ ਯਾਦ ਨਹੀਂ
ਕਿਰਤ ਨਾ ਤੇ ਕੀ ਕੀ ਕਾਰ ਹੁੰਦੇ ਨੇ ।
ਨਸ਼ਿਆਂ ਦੇ ਦਰਿਆ ਨੇ, ਪੰਜਾਬ ਘੁਮਾਇਆ ਬਾਬਾ ਨਾਨਕਾ ।
ਬਾਣੀ ਤੇਰੀ ਨੂੰ ਲੋਕਾਂ ਨੇ ....................................

ਖੌਰੵੇ ਕੀਹਦੀ ਨਜ਼ਰ ਹੈ ਲੱਗੀ 
ਮਨਾਂ ਨੂੰ ਵੀ ਪਈ ਜੰਗ ਲੱਗੀ,
ਆਪਣਿਆਂ ਨਾਲ ਆਪਣੇ ਵੇਖੋ
ਆਪ ਹੀ ਵੇਖੋ, ਮਾਰਨ ਠੱਗੀ।
ਨਫਰਤ ਵਾਲਾ ਬੀਜ਼ ਮਨਾ ਵਿੱਚ ਉਗਾਇਆ ਬਾਬਾ ਨਾਨਕਾ।
ਬਾਣੀ ਤੇਰੀ ਨੂੰ ਲੋਕਾਂ ਨੇ ....................................

ਹੁਣ ਸਭ ਨੂੰ ਮੰਦਾ ਬੋਲਣ ਲੱਗੇ 
ਕਿਸੇ ਨੂੰ ਪੂਰਾ, ਨਾ ਤੋਲਣ ਲੱਗੇ
ਕਿਸੇ ਕਰਮਾਂ ਮਾਰੀ ਭੈਣ ਦੀ ਵੇਖੋ
ਇੱਜਤ ਪੈਰਾਂ ਥੱਲੇ ਰੋਲਣ ਲੱਗੇ।
ਨਾ ਪੈਦਲ ਓਸ ਉਦਾਸੀਆਂ ਦਾ ਮੁਲ ਪਾਇਆ ਬਾਬਾ ਨਾਨਕਾ ।
ਬਾਣੀ ਤੇਰੀ ਨੂੰ ਲੋਕਾਂ ਨੇ ........................................

ਪਵਨ ਗੁਰੂ ਤੇ ਪਾਣੀ ਪਿਤਾ
ਧਰਤ ਤੇ ਵੀ, ਕੀ ਹੈ ਕੀਤਾ,
ਵਾਤਾਵਰਣ 'ਚ ਜ਼ਹਿਰ ਮਿਲਾ
ਪਾਣੀ ਵੀ ਤਾਂ ਉਹ ਹੀ ਪੀਤਾ।
ਰੁੱਖਾਂ ਅਤੇ ਕੁੱਖਾਂ 'ਤੇ ਕਿੰਝ ਕਹਿਰ ਕਮਾਇਆ ਬਾਬਾ ਨਾਨਕਾ ।
ਬਾਣੀ ਤੇਰੀ ਨੂੰ ਲੋਕਾਂ ਨੇ ........................................

ਆਪਣੇ ਹੱਥੀਂ, ਜੁਲਮ ਨੇ ਕਰਦੇ 
ਕਈ ਜ਼ਬਰਾਂ ਨਾਲ਼ ਝੋਲੀ ਭਰਦੇ,
ਆਪਣੇ ਘਰ ਹੀ,  ਮਾਰਨ ਡਾਕਾ 
ਫਿਰ ਨੇ ਜੂਏ  'ਚ ਜਾ ਕੇ ਹਰਦੇ।
ਕਿੰਝ ਬਾਬਲ ਦੀ ਪੱਗ ਨੂੰ ਹੈ ਦਾਗ ਲਗਾਇਆ ਬਾਬਾ ਨਾਨਕਾ ।
ਬਾਣੀ ਤੇਰੀ ਨੂੰ ਲੋਕਾਂ ਨੇ .....................................

ਕੂੜ ਤਾਂ ਅੱਜ ਪ੍ਧਾਨ ਹੈ ਜੱਗ ਤੇ
ਚਾਰੇ ਪਾਸੇ ਇਸ, ਮੱਚੀ ਅੱਗ ਤੇ
ਇੱਕ ਵਾਰੀ ਜੱਗ ਤੇ ਆ ਜਾਵੀਂ ਫਿਰ
ਝਾਤ ਮਾਰੀਂ  ੲੇਸ ਦੁਖਦੀ ਰਗ ਤੇ,
ਕਲਮ ਤੇਰੀ ਸੰਗ ਪਰਮ ਨੇ ਗੀਤ ਰਚਾਇਆ ਬਾਬਾ ਨਾਨਕਾ ।
ਬਾਣੀ ਤੇਰੀ ਨੂੰ ਲੋਕਾਂ ਨੇ ਹੈ, ਵੇਖ ਭੁਲਾਇਆ ਬਾਬਾ ਨਾਨਕਾ ।
ਸੱਚੀ ਕਿਰਤ ਕਮਾਈ ਨੂੰ ਅੱਜ ਠੁਕਰਾੲਿਆ ਬਾਬਾ ਨਾਨਕਾ ।

ਲੇਖਕ : ਪਰਮ ਜੀਤ ਰਾਮਗੜੀਆ ਹੋਰ ਲਿਖਤ (ਇਸ ਸਾਇਟ 'ਤੇ): 4
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :528

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ