ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਰ ਲਓ ਘਿਓ ਨੂੰ ਭਾਂਡਾ

ਧੱਕਾ ਹੋਣਾ - ਹਿਰਦਾ ਵਲੂੰਧਰਣਾ - ਜਜਬਾਤਾਂ ਨਾਲ ਖੇਡਣਾ ਆਦਿ ਸ਼ਬਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ! (ਹਰਜੀਤ ਕੌਰ ਨੇ ਕਿਹਾ)

ਇਹ ਅੱਖਰ ਅਕਾਲੀ ਦਲਾਂ ਦੇ ਸਿੱਕਾ ਬੰਦ ਬਿਆਨਾਂ ਦਾ ਅੰਗ ਹਨ, ਜਦੋਂ ਵੀ ਕਿਸੀ ਵਿਰੋਧੀ ਪਾਰਟੀ ਦੀ ਭਾਈਵਾਲ ਪਾਰਟੀ ਕੋਈ ਐਸੀ ਕਾਰਵਾਈ ਕਰ ਦਿੰਦੀ ਹੈ ਜਿਸ ਨਾਲ ਸਿੱਖ ਕਦਰਾਂ ਕੀਮਤਾਂ ਨੂੰ ਠੇਸ ਲੱਗੇ ਤਾਂ ਪੰਥ ਨਾਲ ਧੱਕਾ ਹੋ ਜਾਂਦਾ ਹੈ ਤੇ ਹਿਰਦੇ ਵਲੂੰਧਰੇ ਜਾਂਦੇ ਹਨ ਤੇ ਇਹ ਉਸ ਪਾਰਟੀ ਤੇ ਸਿੱਖਾਂ ਦੇ ਜਜਬਾਤਾਂ ਨਾਲ ਖੇਡਣ ਦਾ ਇਲਜ਼ਾਮ ਲਾਉਂਦੇ ਹਨ ! (ਰਣਜੀਤ ਸਿੰਘ ਨੇ ਜਵਾਬ ਦਿੱਤਾ)

ਹਰਜੀਤ ਕੌਰ : ਚੰਗਾ ਚੰਗਾ, ਬੈਠ ਜਾ ! ਹਾਂ ਬਈ ਕੁਲਜੀਤ ਤੂੰ ਸ਼ਰਣ ਆਏ ਨੂੰ ਮਾਫ਼ੀ - ਨਿੱਕੀ ਜਿਹੀ ਗੱਲ - ਸਿਆਸਤ ਖੇਡਣਾ ਆਦਿ ਸ਼ਬਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰ ਕੇ ਸੁਣਾ !

ਕੁਲਜੀਤ ਸਿੰਘ : ਇਹ ਅੱਖਰ ਵੀ ਅਕਾਲੀ ਦਲਾਂ ਦੇ ਸਿੱਕਾ ਬੰਦ ਬਿਆਨਾਂ ਦਾ ਅੰਗ ਹਨ, ਜਦੋਂ ਵੀ ਇਨ੍ਹਾਂ ਦੀ ਆਪਣੀ ਭਾਈਵਾਲ ਪਾਰਟੀ ਜਾਂ ਆਪਣਾ ਕੋਈ ਬੰਦਾ ਕੋਈ ਐਸੀ ਕਾਰਵਾਈ ਕਰ ਦਿੰਦੀ ਹੈ ਜਿਸ ਨਾਲ ਸਿੱਖ ਕਦਰਾਂ ਕੀਮਤਾਂ ਨੂੰ ਠੇਸ ਲੱਗੇ ਤਾਂ ਇਨ੍ਹਾਂ ਨੂੰ ਸਿੱਖ ਸਿਧਾਂਤ ਸ਼ਰਣ ਆਏ ਨੂੰ ਮਾਫ਼ੀ ਚੇਤੇ ਆ ਜਾਂਦਾ ਹੈ ਤੇ ਇਨ੍ਹਾਂ ਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ ਤੇ ਇਹ ਫਿਰ ਉਸ ਗੱਲ ਨੂੰ ਨਿੱਕੀ ਜਿਹੀ ਗੱਲ ਆਖ ਕੇ ਵਿਰੋਧੀ ਉੱਤੇ ਸਿਆਸਤ ਖੇਡਣ ਦਾ ਇਲਜ਼ਾਮ ਲਾਉਂਦੇ ਹਨ !

ਕਰ ਲਓ ਘਿਓ ਨੂੰ ਭਾਂਡਾ ! ਤੁਹਾਡੀ ਮੱਤ ਮਾਰੀ ਗਈ ਹੈ ! ਤੁਸੀਂ ਕਾਲਜ ਪੜਨ ਆਉਂਦੇ ਹੋ ਜਾਂ ਸਿਆਸਤ ਦੀਆਂ ਮੇਂਗਣਾ ਵੰਡਣ ! ਹੁਣ ਤਾਂ ਕੋਈ ਗੱਲ ਨਹੀਂ ਪਰ ਪੇਪਰਾਂ ਵਿੱਚ ਨਾ ਲਿੱਖ ਆਇਓ ਇਹ ਗੱਲਾਂ, ਨੰਬਰ ਇੱਕ ਨਹੀਂ ਮਿਲਣਾ ! ਵੈਸੇ ਮੁੰਡਿਓ, ਵਿਆਖਿਆ ਤੇ ਚੰਗੀ ਕੀਤੀ ਤੁਸੀਂ ਪਰ ਪ੍ਰਸੰਗ ਸੁਣਾਉਣ ਨੂੰ ਨਹੀਂ ਕਹੂੰਗੀ ਕਿਓਂਕਿ ਇਹ ਸਾਰੇ ਪ੍ਰਸੰਗ ਤਾਂ ਰੋਜ਼ ਲੋਕੀ ਆਪੇ ਅਖਬਾਰਾਂ ਵਿੱਚ ਪੜ੍ਹ ਹੀ ਲੈਂਦੇ ਹਨ ! ਇਨ੍ਹਾਂ ਦੀ ਲੱਤ-ਮੁੱਕੀ ਤੇ ਚਲਦੀ ਹੀ ਰਹਿਣੀ ਹੈ, ਜਨਤਾ ਨੂੰ ਸਿਆਣਾ ਬਣਨ ਦੀ ਲੋੜ ਹੈ ! (ਹਸਦੇ ਹੋਏ ਹਰਜੀਤ ਕੌਰ ਨੇ ਕਿਹਾ)

ਸਾਰੀ ਕਲਾਸ ਜੋਰ ਦੀ ਹੱਸਦੀ ਹੈ !

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :601
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ